ਲਾਕਡਾਉਨ ਦੌਰਾਨ ਵੀ ਭਾਰਤ ''ਚ ਸਭ ਤੋਂ ਜ਼ਿਆਦਾ ਵਿਕ ਰਹੀ ਇਹ ਕਾਰ

05/23/2020 3:29:51 PM

ਆਟੋ ਡੈਸਕ— ਹੁੰਡਈ ਨੇ ਆਪਣੀ ਵੈਨਿਊ ਕਾਰ ਨੂੰ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਸੀ। ਇਸ ਕਾਰ ਨੂੰ ਲਾਕਡਾਉਨ ਦੇ ਚਲਦੇ ਵੀ ਲੋਕਾਂ ਨੇ ਖਰੀਦਿਆ ਹੈ। ਹੁਣ ਤਕ ਇਸ ਵਿੱਤੀ ਸਾਲ 'ਚ ਇਸ ਕਾਰ ਦੀਆਂ 93,624 ਇਕਾਈਆਂ ਵਿਕ ਚੁੱਕੀਆਂ ਹਨ। ਉਥੇ ਹੀ ਇਨ੍ਹਾਂ 'ਚੋਂ 34,860 ਇਕਾਈਆਂ ਡੀਜ਼ਲ ਇੰਜਣ ਵਾਲੇ ਮਾਡਲ ਦੀਆਂ ਹਨ। 

PunjabKesari

ਗਾਹਕ ਜ਼ਿਆਦਾ ਪਸੰਦ ਕਰ ਰਹੇ ਹਨ ਪੈਟਰੋਲ ਮਾਡਲ
ਵਿਕਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗਾਹਕ ਵੈਨਿਊ ਦੇ ਪੈਟਰੋਲ ਮਾਡਲ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 4 'ਚੋਂ 3 ਗਾਹਕ ਵੈਨਿਊ ਕਾਰ ਦੇ ਪੈਟਰੋਲ ਮਾਡਲ ਨੂੰ ਹੀ ਖਰੀਦ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੇ ਵੈਨਿਊ ਦੇ ਟਰਬੋ ਪੈਟਰੋਲ ਮਾਡਲ ਨੂੰ ਪਸੰਦ ਕੀਤਾ ਹੈ। ਵੈਨਿਊ ਦੇ 1.0-ਲੀਟਰ ਜੀ.ਡੀ.ਆਈ. ਮਾਡਲ ਦੀਆਂ ਕੁਲ 44,073 ਇਕਾਈਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਕੁਲ ਵਿਕਰੀ ਦਾ ਕਰੀਬ 50 ਫੀਸਦੀ ਹਿੱਸਾ ਟਰਬੋ ਮਾਡਲ ਦਾ ਹੈ। 

PunjabKesari

ਹੁੰਡਈ ਨੇ ਆਪਣੇ 1.0 ਲੀਟਰ ਡਾਇਰੈਕਟ ਇੰਜੈਕਸ਼ਨ ਟਰਬੋ ਪੈਟਰੋਲ ਇੰਜਣ ਨੂੰ ਪਿਛਲੇ ਸਾਲ ਵੈਨਿਊ ਦੇ ਨਾਲ ਹੀ ਪੇਸ਼ ਕੀਤਾ ਸੀ। ਇਹ ਇੰਜਣ 118 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਇੰਜਣ ਦੇ ਨਾਲ ਕੰਪਨੀ ਨੇ 6-ਸਪੀਡ ਮੈਨੁਅਲ ਅਤੇ 7-ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਦਾ ਬਦਲ ਦਿੱਤਾ ਹੈ। 

ਇਸ ਤੋਂ ਇਲਾਵਾ ਹੁੰਡਈ ਦਾ ਇਕ ਮਾਡਲ 1.2  ਲੀਟਰ ਸਧਾਰਣ ਪੈਟਰੋਲ ਇੰਜਣ ਦੇ ਨਾਲ ਵੀ ਆਉਂਦਾ ਹੈ ਜੋ 82 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਨੂੰ ਸਿਰਫ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲਿਆਇਆ ਜਾ ਰਿਹਾ ਹੈ। 

ਇਸ ਤੋਂ ਇਲਾਵਾ ਕੰਪਨੀ ਇਸ ਕਾਰ ਨੂੰ 1.5 ਲੀਟਰ ਡੀਜ਼ਲ ਇੰਜਣ ਮਾਡਲ 'ਚ ਵੀ ਮੁਹੱਈਆ ਕਰਵਾ ਰਹੀ ਹੈ ਜੋ 98 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਨੂੰ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।


Rakesh

Content Editor

Related News