ਡਿਜੀਟਾਈਜੇਸ਼ਨ ਦੇ ਬਾਵਜੂਦ ਜ਼ਿਆਦਾਤਰ ਬੀਮਾ ਧਾਰਕ ਰੱਖਣਾ ਚਾਹੁੰਦੇ ਹਨ ਪਾਲਿਸੀ ਦੀ ਹਾਰਡ ਕਾਪੀ : ਸਰਵੇ

11/20/2021 2:53:21 PM

ਨਵੀਂ ਦਿੱਲੀ (ਭਾਸ਼ਾ) – ਡਿਜੀਟਾਈਜੇਸ਼ਨ ਦੇ ਬਾਵਜੂਦ ਬੀਮਾ ਪਾਲਿਸੀ ਲੈਣ ਵਾਲੇ 80 ਫੀਸਦੀ ਤੋਂ ਵੱਧ ਗਾਹਕ ਆਪਣੇ ਪਾਲਿਸੀ ਦਸਤਾਵੇਜ਼ਾਂ ਦੀ ਹਾਰਡ ਕਾਪੀ ਰੱਖਣਾ ਪਸੰਦ ਕਰਦੇ ਹਨ। ਇਕ ਸਰਵੇਖਣ ’ਚ ਇਹ ਨਤੀਜਾ ਕੱਢਿਆ ਗਿਆ ਹੈ। ਬੰਬੇ ਮਾਸਟਰ ਪ੍ਰਿੰਟਰਜ਼ ਐਸੋਸੀਏਸ਼ਨ (ਬੀ. ਐੱਮ. ਪੀ. ਏ.) ਦੇ ਇਕ ਸਰਵੇਖਣ ’ਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਬੀਮਾ ਦਾ ਯੋਗਦਾਨ ਤੇਜ਼ੀ ਨਾਲ ਵਧਿਆ ਹੈ, ਇਸ ਲਈ ਖਰੀਦਦਾਰਾਂ ਨੂੰ ਆਪਣੇ ਨਿਵੇਸ਼ ਬਾਰੇ ਸੁਰੱਖਿਅਤ ਮਹਿਸੂਸ ਕਰਵਾਉਣਾ ਵੀ ਅਹਿਮ ਹੈ।

ਜ਼ਿਆਦਾਤਰ ਕੰਪਨੀਆਂ ਹਾਲੇ ਵੀ ਦਾਅਵੇ ਦਾ ਨਿਪਟਾਰਾ ਕਰਦੇ ਸਮੇਂ ਮੂਲ ਕਾਗਜ਼ੀ ਦਸਤਾਵੇਜ਼ ਮੰਗਦੀਆਂ ਹਨ। ਸਰਵੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੀਮਾ ਰੈਗੂਲੇਟਰ ਨੂੰ ਖਰੀਦਦਾਰਾਂ ਦੇ ਹਿੱਤ ’ਚ ਧਾਰਾ 4 ਨੂੰ ਬਹਾਲ ਕਰਨ ਅਤੇ ਪਾਲਿਸੀ ਦਸਤਾਵੇਜ਼ ਦੀਆਂ ਹਾਰਡ ਕਾਪੀਆਂ ਛੇਤੀ ਤੋਂ ਛੇਤੀ ਜਾਰੀ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਬੀਮਾ ਪਾਲਿਸੀ, ਬੀਮਾ ਕੰਪਨੀ ਅਤੇ ਬੀਮਾਯੁਕਤ ਵਿਅਕਤੀ ਦਰਮਿਆਨ ਇਕ ਕਾਂਟ੍ਰੈਕਟ ਹੈ, ਇਸ ਲਈ ਲਗਭਗ 82 ਫੀਸਦੀ ਖਰੀਦਦਾਰਾਂ ਨੇ ਡਿਜੀਟਲ ਕਾਪੀ ਦੀ ਥਾਂ ਹਾਰਡ ਕਾਪੀ ਨੂੰ ਪਹਿਲ ਦਿੱਤੀ। ਇਸ ਸਰਵੇਖਣ ’ਚ ਲਗਭਗ 5900 ਲੋਕਾਂ ਤੋਂ ਰਾਏ ਲਈ ਗਈ। ਸਰਵੇਖਣ ’ਚ ਸ਼ਾਮਲ ਹੋਣ ਵਾਲਿਆਂ ’ਚ ਲਗਭਗ 56 ਫੀਸਦੀ ਲੋਕ 18-40 ਸਾਲ ਦੇ ਸਨ, 28 ਫੀਸਦੀ 41-60 ਸਾਲ ਦੇ ਅਤੇ 14 ਫੀਸਦੀ ਉੱਤਰਦਾਤਾ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਨ।


Harinder Kaur

Content Editor

Related News