ਮਹਾਰਾਸ਼ਟਰ ''ਚ 60 ਹਜ਼ਾਰ ਤੋਂ ਜ਼ਿਆਦਾ ਜਾਅਲੀ ਕੰਪਨੀਆਂ ਬੰਦ : ਸਰਕਾਰ
Wednesday, Dec 13, 2017 - 06:39 PM (IST)

ਮੁੰਬਈ—ਮਹਾਰਾਸ਼ਟਰ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਸੂਬਾ ਵਿਧਾਨਸਭਾ 'ਚ ਇਕ ਲਿਖਿਤ ਜਵਾਬ 'ਚ ਦੱਸਿਆ ਕਿ ਮਹਾਰਾਸ਼ਟਰ 'ਚ ਅੱਜੇ ਤਕ 60,000 ਤੋਂ ਜ਼ਿਆਦਾ ਜਾਅਲੀ ਕੰਪਨੀਆਂ ਬੰਦ ਕੀਤੀਆਂ ਗਈਆਂ ਹਨ। ਦੇਸਾਈ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੰਪਨੀ ਰਜਿਸਟਰ ਤੋਂ ਇਕ ਸੂਚੀ ਜਾਰੀ ਕਰਕੇ ਦੱਸਿਆ ਕਿ ਸੂਬੇ 'ਚ 60,105 ਕੰਪਨੀਆਂ ਬੰਦ ਕੀਤੀਆਂ ਗਈਆਂ ਹਨ। ਦੇਸਾਈ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 12 ਸਤੰਬਰ ਤੋਂ 13 ਅਕਤੂਬਰ ਨੂੰ ਜਾਰੀ ਪੱਤਰਾਂ 'ਚ ਜ਼ਿਲਾ ਕੁਲੈਕਟਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇੰਨ੍ਹਾਂ ਕੰਪਨੀਆਂ ਨੂੰ ਬਹਾਲ ਕਰਨ ਦੇ ਅਗਲੇ ਆਦੇਸ਼ ਜਾਰੀ ਨਹੀਂ ਕੀਤੇ ਜਾਣ, ਨਾ ਪ੍ਰੋਪਾਟੀ ਵੇਚੀ ਜਾਵੇ।