ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੀ. ਐੱਮ. ਮੋਦੀ ਅੱਜ ਦੇਣਗੇ ਇਹ ਵੱਡਾ ਤੋਹਫ਼ਾ
Monday, Aug 09, 2021 - 10:42 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿਚ 9ਵੀਂ ਕਿਸ਼ਤ ਅੱਜ ਆਉਣ ਵਾਲੀ ਹੈ।
ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅਗਲੀ ਕਿਸ਼ਤ 9 ਅਗਸਤ ਨੂੰ 9.50 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਪਹੁੰਚ ਜਾਵੇਗੀ। ਇਹ ਜਾਣਕਾਰੀ ਸਰਕਾਰ ਨੇ ਦਿੱਤੀ ਹੈ।
ਇਹ ਵੀ ਪੜ੍ਹੋ- 1 ਲੱਖ ਕਰੋੜ ਰੁ: ਦਾ ਹੋ ਸਕਦਾ ਹੈ LIC ਦਾ IPO, ਨਿਵੇਸ਼ਕਾਂ 'ਚ ਭਾਰੀ ਉਤਸ਼ਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 12.30 ਵਜੇ ਵੀਡੀਓ ਕਾਨਫਰਿੰਸਗ ਜ਼ਰੀਏ ਪੀ. ਐੱਮ. ਕਿਸਾਨ ਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਲਾਭਪਾਤਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ, ਜਿਸ ਦੌਰਾਨ ਪੀ. ਐੱਮ. ਕਿਸਾਨ ਤਹਿਤ 9ਵੀਂ ਕਿਸ਼ਤ ਟਰਾਂਸਫਰ ਕੀਤੀ ਜਾਵੇਗੀ। ਇਸ ਤਹਿਤ 19 ਹਜ਼ਾਰ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਟਰਾਂਸਫਰ ਹੋਵੇਗਾ। ਕਿਸਾਨਾਂ ਦੀ ਆਰਥਿਕ ਸਹਾਇਤਾ ਲਈ ਨਰਿੰਦਰ ਮੋਦੀ ਸਰਕਾਰ ਨੇ ਸਾਲ 2019 ਦੇ ਬਜਟ ਵਿਚ ਇਸ ਯੋਜਨਾ ਦਾ ਐਲਾਨ ਕੀਤਾ ਸੀ। ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਤਿੰਨ ਕਿਸ਼ਤਾਂ ਵਿਚ ਬੈਂਕ ਖਾਤਿਆਂ ਵਿਚ ਭੇਜੇ ਜਾਂਦੇ ਹਨ।
ਇਹ ਵੀ ਪੜ੍ਹੋ- ਡੀ. ਜੀ. ਸੀ. ਏ. ਨੇ ਏਅਰਲਾਈਨਾਂ ਤੋਂ ਭਾਰਤ-ਯੂ. ਕੇ. ਉਡਾਣਾਂ ਦੇ ਕਿਰਾਏ ਦੇ ਵੇਰਵੇ ਮੰਗੇ