ਮੋਬਾਇਲ ਉਦਯੋਗ ਦਾ ਸ਼ੁੱਧ ਬਰਾਮਦਕਾਰ ਬਣਿਆ ਭਾਰਤ, ਬਰਾਮਦ ਵਧ ਕੇ ਹੋਈ 1.7 ਬਿਲੀਅਨ ਡਾਲਰ

Tuesday, Dec 21, 2021 - 12:42 PM (IST)

ਨਵੀਂ ਦਿੱਲੀ– ਭਾਰਤ ਦੀ ਦਰਾਮਦ ਨੂੰ ਬਰਾਮਦ ’ਚ ਤਬਦੀਲ ਕਰਨ ਦੀ ਨੀਤੀ ਹੁਣ ਰੰਗ ਲਿਆਉਣ ਲੱਗੀ ਹੈ। ਨਤੀਜੇ ਵਜੋਂ 2017-2018 ਤੋਂ ਬਾਅਦ ਤੋਂ ਭਾਰਤੀ ਮੋਬਾਇਲ ਉਦਯੋਗ ਸ਼ੁੱਧ ਦਰਾਮਦਕਾਰ ਤੋਂ ਸ਼ੁੱਧ ਬਰਾਮਦਕਾਰ ’ਚ ਬਦਲ ਗਿਆ ਹੈ। ਬਰਾਮਦ 200 ਮਿਲੀਅਨ ਡਾਲਰ ਤੋਂ ਵਧ ਕੇ 1.7 ਬਿਲੀਅਨ ਡਾਲਰ ਹੋ ਗਈ ਹੈ ਜਦ ਕਿ ਇਸੇ ਮਿਆਦ ’ਚ ਦਰਾਮਦ 3.5 ਬਿਲੀਅਨ ਡਾਲਰ ਤੋਂ ਲਗਭਗ 7 ਗੁਣਾ ਘੱਟ ਹੋ ਕੇ 500 ਮਿਲੀਅਨ ਡਾਲਰ ਹੋ ਗਈ ਹੈ।

ਮੋਬਾਇਲ ਫੋਨ ਦੀ ਦਰਾਮਦ ’ਚ 600 ਕਰੋੜ ਦੀ ਗਿਰਾਵਟ
ਅੰਕੜਿਆਂ ਦੀ ਮੰਨੀਏ ਤਾਂ ਭਾਰਤ ਨੇ ਪਿਛਲੇ ਇਕ ਸਾਲ ’ਚ ਮੋਬਾਇਲ ਫੋਨ ਦੀ ਦਰਾਮਦ ’ਚ ਤੇਜ਼ ਗਿਰਾਵਟ ਦੇਖੀ ਹੈ ਜੋ ਇਕ ਸਾਲ ਪਹਿਲਾਂ ਦੇ 3100 ਕਰੋੜ ਦੇ ਮੁਕਾਬਲੇ 2021-22 ਦੀ ਪਹਿਲੀ ਤਿਮਾਹੀ ’ਚ 600 ਕਰੋੜ ਰੁਪਏ ਤੱਕ ਡਿੱਗ ਗਈ ਹੈ। ਆਈ. ਸੀ. ਈ. ਏ. ਦੇ ਪ੍ਰਧਾਨ ਪੰਕਜ ਮਹੇਂਦਰੂ ਨੇ ਕਿਹਾ ਕਿ 2014-15 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਆਈ. ਸੀ. ਈ. ਏ. ਉਦਯੋਗ ਸੰਸਥਾ ਐਪਲ, ਫਾਕਸਕਾਨ ਅਤੇ ਕਈ ਹੋਰ ਕੰਪਨੀਆਂ ਦੇ ਉਤਪਾਦਾਂ ’ਤੇ ਨਜ਼ਰ ਰੱਖਦਾ ਹੈ।

ਮੋਬਾਇਲ ਫੋਨ ਦੀ ਬਰਾਮਦ 4600 ਕਰੋੜ ਰੁਪਏ
2021-22 ਦੀ ਪਹਿਲੀ ਤਿਮਾਹੀ ਦੌਰਾਨ ਮੋਬਾਇਲ ਫੋਨ ਦੀ ਬਰਾਮਦ 4600 ਕਰੋੜ ਰੁਪਏ ਰਹੀ ਜੋ 2020-21 ਦੀ ਇਸੇ ਤਿਮਾਹੀ ’ਚ 1300 ਕਰੋੜ ਰੁਪਏ ਤੋਂ ਗੁਣਾ ਵੱਧ ਹੈ। ਮਹੇਂਦਰੂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਨਿਰਮਾਣ ਜਾਰੀ ਰੱਖਣ ਅਤੇ ਪੀ. ਐੱਲ. ਆਈ. ਯੋਜਨਾ ਦੇ ਸਮਰਥਨ ਲਈ ਭਾਰਤ ਸਰਕਾਰ ਦੀ ਵਿਵੇਕਪੂਰਨ ਨੀਤੀ, ਉਦਯੋਗ ਨੇ ਨਿਰਮਾਣ ਅਤੇ ਬਰਾਮਦ ’ਚ ਅਹਿਮ ਤਰੱਕੀ ਕੀਤੀ ਹੈ। 2021-22 ਦੀ ਪਹਿਲੀ ਤਿਮਾਹੀ ’ਚ 20,000 ਕਰੋੜ ਰੁਪਏ ਦੇ ਨਿਸ਼ਾਨ ਨੂੰ ਪਾਰ ਕਰਦੇ ਹੋਏ 100 ਫੀਸਦੀ ਦਾ ਜ਼ਬਰਦਸਤ ਵਾਧਾ ਵੀ ਦਿਖਾਇਆ ਹੈ।


Rakesh

Content Editor

Related News