ਮੋਬਾਇਲ ਕੰਪਨੀਆਂ ਦੇਣ ਫ੍ਰੀ ਡਾਟਾ: ਟਰਾਈ
Thursday, Nov 30, 2017 - 06:47 PM (IST)
ਨਵੀਂ ਦਿੱਲੀ— ਟਰਾਈ ਨੇ ਇਕ ਵਾਰ ਫਿਰ ਤੋਂ ਪਿੰਡਾਂ ਵਾਲੇ ਇਲਾਕਿਆਂ 'ਚ ਯੂਜ਼ਰਸ ਨੂੰ ਹਰ ਮਹੀਨੇ 100 ਐੱਮ.ਐੱਬ. ਡਾਟਾ ਮੁਫ਼ਤ ਦੇਣ ਦੀ ਵਕਾਲਤ ਕੀਤੀ ਹੈ। ਟਰਾਈ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਪਿੰਡਾਂ 'ਚ ਤੇਜ਼ੀ ਨਾਲ ਇੰਟਰਨੈੱਟ ਦੀ ਪਹੁੰਚ ਵਧੇਗੀ। ਇਸ ਨਾਲ ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਅਭਿਆਨ ਨੂੰ ਗਤੀ ਮਿਲੇਗੀ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਟਰਾਈ ਨੇ ਨੈੱਟ ਨਿਊਟਰੀਲਿਟੀ ਦੇ ਪੱਖ 'ਚ ਸੁਝਾਅ ਦਿੰਦੇ ਹੋਏ ਕਿਹਾ ਸੀ ਕਿ ਡਾਟਾ ਯੂਜ਼ 'ਚ ਕੁਝ ਵਿਸ਼ੇਸ਼ ਸੇਵਾਵਾਂ ਦੇਣ 'ਚ ਅੰਤਰ ਕੀਤੇ ਜਾਣ ਦਾ ਸੰਕੇਤ ਦਿੱਤਾ ਸੀ ਜੋ ਪਿੰਡਾਂ ਨਾਲ ਜੋੜਿਆ ਹੋ ਸਕਦਾ ਹੈ। ਇਸ ਦੇ ਬਾਰੇ 'ਚ ਟਰਾਈ ਦੇ ਯੂਨੀਵਰਸਲ ਸੋਸ਼ਲ ਆਬਲੀਗੇਸ਼ਨ ਫੰਡ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਇਹ ਫੰਡ ਯੂ.ਐੱਸ.ਓ.ਐੱਫ. ਟੈਲੀਕਾਮ ਕੰਪਨੀਆਂ ਦੁਆਰਾ ਬਣਾਇਆ ਗਿਆ ਹੈ। ਇਸ 'ਚ ਸਰਕਾਰ ਦੇ ਨਿਰਦੇਸ਼ 'ਤੇ ਸਾਰੀਆਂ ਕੰਪਨੀਆਂ ਆਪਣੀ ਕਮਾਈ ਦਾ 5 ਫੀਸਦੀ ਹਿੱਸਾ ਦਿੰਦੀਆਂ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟਰਾਈ ਮੁਤਾਬਕ ਕੁਲ ਆਬਾਦੀ ਦੇ ਆਧਾਰ 'ਤੇ ਇੰਟਰਨੈੱਟ ਦੀ ਵਰਤੋਂ ਕਰਨ ਦੇ ਮਾਮਲੇ 'ਚ ਭਾਰਤ ਅਜੇ ਚੀਨ, ਇੰਡੋਨੇਸ਼ੀਆ ਵਰਗੇ ਦੇਸ਼ ਤੋਂ ਪਿੱਛੇ ਹੈ। ਭਾਰਤ 'ਚ ਅੱਜੇ ਕਰੀਬ 49 ਫੀਸਦੀ ਆਬਾਦੀ ਤਕ ਇੰਟਰਨੈੱਟ ਦੀ ਪਹੁੰਚ ਨਹੀਂ ਹੈ। ਜਦਕਿ ਅਮਰੀਕਾ 'ਚ ਇਹ 19 ਫੀਸਦੀ, ਚੀਨ 'ਚ 23.6 ਫੀਸਦੀ, ਇੰਡੋਨੇਸ਼ੀਆ 'ਚ 24.7 ਫੀਸਦੀ ਦੇ ਸੈਂਸ਼ਨ 'ਤੇ ਹੈ। ਅਜਿਹੇ 'ਚ ਪਿੰਡਾਂ ਦੇ ਇਲਾਕਿਆਂ 'ਚ ਇੰਟਰਨੈੱਟ ਯੂਜ਼ ਵਧਾਉਣ ਲਈ ਫ੍ਰੀ ਡਾਟਾ ਦੇਣਾ ਵੀ ਇੰਫਰਾਸਟਕਰਚਰ ਦੇ ਲਈ ਪਲੇਟਫਾਰਮ ਤਿਆਰ ਕਰਨ ਵਰਗਾ ਮੰਨਿਆ ਜਾ ਜਾ ਸਕਦਾ ਹੈ।
