ਮੋਬਾਇਲ ਬੈਂਕ ਦੇ ਰਾਹੀਂ 29.4 ਕਰੋੜ ਦੇ ਲੈਣ ਦੇਣ ਕੀਤੇ ਗਏ: ਰਿਪੋਰਟ

Friday, Sep 20, 2019 - 02:07 PM (IST)

ਮੋਬਾਇਲ ਬੈਂਕ ਦੇ ਰਾਹੀਂ 29.4 ਕਰੋੜ ਦੇ ਲੈਣ ਦੇਣ ਕੀਤੇ ਗਏ: ਰਿਪੋਰਟ

ਚੇਨਈ—ਸੰਸਾਰਕ ਭੁਗਤਾਨ ਪ੍ਰਯੋਗਿਕੀ ਕੰਪਨੀ ਫਾਈਨਾਂਸ਼ੀਅਲ ਸਾਫਟਵੇਅਰ ਐਂਡ ਸਿਸਟਮ (ਐੱਫ.ਐੱਮ.ਐੱਸ.) ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ ਉਸ ਦੀ ਮੋਬਾਇਲ ਬੈਂਕਿੰਗ ਪ੍ਰਣਾਲੀ ਦੇ ਮਾਧਿਅਮ ਨਾਲ ਨੌ ਅਰਬ ਡਾਲਰ ਮੁੱਲ ਦੇ 29.4 ਕਰੋੜ ਲੈਣ-ਦੇਣ ਕੀਤੇ ਗਏ।
ਕੰਪਨੀ ਦੇ ਪ੍ਰਧਾਨ-ਖੁਦਰਾ ਭੁਗਤਾਨ, ਸੁਰੇਸ਼ ਰਾਜਗੋਪਾਲਨ ਮੁਤਾਬਕ ਦੇਸ਼ ਭਰ 'ਚ ਐੱਫ.ਐੱਸ.ਐੱਸ. ਡਿਜੀਟਲ ਬੈਂਕਿੰਗ ਟ੍ਰੇਂਡਰਸ 2019 ਦੀ ਰਿਪੋਰਟ ਜਨਵਰੀ ਤੋਂ ਜੂਨ ਦੇ ਵਿਚਕਾਰ ਕੀਤੀ ਹੈ। ਉੁਨ੍ਹਾਂ ਨੇ ਕਿਹਾ ਕਿ ਅਧਿਐਨ ਦੇ ਸਿੱਟਿਆਂ ਨਾਲ ਬੈਂਕਾਂ ਨੂੰ ਚੈਨਲ ਦੇ ਪ੍ਰਦਰਸ਼ਨ 'ਚ ਸੁਧਾਰ ਕਰਨ 'ਚ ਮਦਦ ਮਿਲੇਗੀ ਅਤੇ ਨਿਵੇਸ਼ 'ਤੇ ਲਾਭ ਨੂੰ ਅਧਿਕਤਮ ਕਰਨ ਲਈ ਖੇਤਰਾਂ ਦੀ ਪਛਾਣ ਹੋਵੇਗੀ। ਕੁਝ ਮਹੱਤਵਪੂਰਨ ਜਾਣਕਾਰੀਆਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਸਾਲ 2019 ਦੀ ਪਹਿਲੀ ਛਿਮਾਹੀ 'ਚ ਐੱਫ.ਐੱਸ.ਐੱਸ. ਨੇ 29.4 ਕਰੋੜ ਲੈਣ ਦੇਣ ਦੀ ਪ੍ਰੋਸੈਸਿੰਗ ਕੀਤੀ। ਇਨ੍ਹਾਂ ਸੌਦਿਆਂ ਦਾ ਕੁੱਲ ਮੁੱਲ ਨੌ ਅਰਬ ਅਮਰੀਕੀ ਡਾਲਰ ਦਾ ਸੀ।


author

Aarti dhillon

Content Editor

Related News