ਜੂਨ ’ਚ ਭਾਰਤ ਦੀ ਇੰਜੀਨੀਅਰਿੰਗ ਬਰਾਮਦ ’ਚ ਮਿਲਿਆ-ਜੁਲਿਆ ਰੁਖ, ਰੂਸ ਨਾਲ ਵਪਾਰ ਵਧਿਆ : EEPC

07/24/2023 11:39:24 AM

ਕੋਲਕਾਤਾ (ਭਾਸ਼ਾ) - ਅਮਰੀਕਾ, ਯੂਰਪੀ ਸੰਘ (ਈ. ਯੂ.) ਅਤੇ ਚੀਨ ਵਰਗੇ ਮੁੱਖ ਬਾਜ਼ਾਰਾਂ ’ਚ ਜੂਨ, 2023 ਦੌਰਾਨ ਭਾਰਤ ਦੀ ਇੰਜੀਨੀਅਰਿੰਗ ਬਰਾਮਦ ਘਟਣ ਦਾ ਸਿਲਸਿਲਾ ਜਾਰੀ ਰਿਹਾ। ਈ. ਈ. ਪੀ. ਸੀ. ਇੰਡੀਆ ਨੇ ਕਿਹਾ ਕਿ ਇਸ ਤੋਂ ਇਕ ਚੁਣੌਤੀਪੂਰਨ ਕੌਮਾਂਤਰੀ ਵਪਾਰ ਮਾਹੌਲ ਦਾ ਪਤਾ ਚੱਲਦਾ ਹੈ। ਭਾਰਤੀ ਇੰਜੀਨੀਅਰਿੰਗ ਬਰਾਮਦ ਸੰਵਰਧਨ ਪ੍ਰੀਸ਼ਦ (ਈ. ਈ. ਪੀ. ਸੀ.) ਨੇ ਕਿਹਾ ਕਿ ਇਸ ਦੌਰਾਨ ਪੱਛਮ ਏਸ਼ੀਆ ਅਤੇ ਉੱਤਰੀ ਅਫਰੀਕਾ (ਡਬਲਯੂ. ਏ. ਐੱਨ. ਏ.), ਉਤਰ-ਪੂਰਬ ਏਸ਼ੀਆ ਅਤੇ ਸੀ. ਆਈ. ਐੱਸ. ਦੇਸ਼ਾਂ ਨੂੰ ਬਰਾਮਦ ’ਚ ਸਾਕਾਰਾਤਮਕ ਵਾਧਾ ਹੋਇਆ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਭਾਰਤ ਦੀ ਇੰਜੀਨੀਅਰਿੰਗ ਬਰਾਮਦ ’ਚ ਜੂਨ, 2023 ’ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਹੋਈ। ਇਸ ਦੌਰਾਨ ਇਹ ਸਾਲਾਨਾ ਆਧਾਰ ’ਤੇ 11 ਫ਼ੀਸਦੀ ਘੱਟ ਕੇ 8.53 ਅਰਬ ਡਾਲਰ ਰਹਿ ਗਈ। ਈ. ਈ. ਪੀ. ਸੀ. ਨੇ ਕਿਹਾ ਕਿ ਇਹ ਗਿਰਾਵਟ ਅਮਰੀਕਾ, ਯੂਰਪੀ ਸੰਘ ਅਤੇ ਚੀਨ ਨੂੰ ਬਰਾਮਦ ਘਟਣ ਕਾਰਨ ਹੋਈ। ਸਮੀਖਿਆ ਅਧੀਨ ਮਿਆਦ ’ਚ ਅਮਰੀਕਾ ਨੂੰ ਬਰਾਮਦ 12.5 ਫ਼ੀਸਦੀ ਘੱਟ ਕੇ 1.45 ਅਰਬ ਡਾਲਰ, ਯੂਰਪੀ ਸੰਘ ਨੂੰ ਬਰਾਮਦ 16.2 ਫ਼ੀਸਦੀ ਡਿੱਗ ਕੇ 1.51 ਅਰਬ ਡਾਲਰ ਅਤੇ ਚੀਨ ਨੂੰ ਬਰਾਮਦ 20 ਫ਼ੀਸਦੀ ਡਿੱਗ ਕੇ 18.4 ਕਰੋੜ ਡਾਲਰ ਰਹਿ ਗਈ। 

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਹਾਲਾਂਕਿ ਇਸ ਦੌਰਾਨ ਰੂਸ ਨੂੰ ਇੰਜੀਨੀਅਰਿੰਗ ਬਰਾਮਦ ਲੱਗਭੱਗ 3 ਗੁਣਾ ਹੋ ਕੇ 11.69 ਕਰੋੜ ਡਾਲਰ ’ਤੇ ਪਹੁੰਚ ਗਈ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਜੂਨ ਦੌਰਾਨ ਰੂਸ ਨੂੰ ਬਰਾਮਦ ਸਾਲਾਨਾ ਆਧਾਰ ’ਤੇ 4 ਗੁਣਾ ਹੋ ਕੇ 33.74 ਕਰੋੜ ਡਾਲਰ ’ਤੇ ਪਹੁੰਚ ਗਈ। ਈ. ਈ. ਪੀ. ਸੀ. ਇੰਡੀਆ ਦੇ ਚੇਅਰਮੈਨ ਅਰੁਣ ਕੁਮਾਰ ਗਰੋਡੀਆ ਨੇ ਕਿਹਾ,‘‘ਗਿਰਾਵਟ ’ਚ ਸਭ ਤੋਂ ਜ਼ਿਆਦਾ ਯੋਗਦਾਨ ਧਾਤੂ ਖੇਤਰ ਦਾ ਰਿਹਾ। ਅਜਿਹਾ ਕਮਜ਼ੋਰ ਕੌਮਾਂਤਰੀ ਮੰਗ ਕਾਰਨ ਹੋਇਆ। ਅਜਿਹੇ ਸੰਕੇਤ ਹਨ ਕਿ ਚੀਨ ’ਚ ਨਿਰਮਾਣ ਖੇਤਰ ਕਮਜ਼ੋਰ ਹੋਣ ਨਾਲ ਕੌਮਾਂਤਰੀ ਪੱਧਰ ’ਤੇ ਇਸਪਾਤ ਦੀ ਮੰਗ ਕਮਜ਼ੋਰ ਹੋ ਗਈ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  


rajwinder kaur

Content Editor

Related News