ਸੈਰ ਸਪਾਟਾ ਮੰਤਰਾਲੇ ਨੇ UP ਅਤੇ ਮੇਘਾਲਿਆ ''ਚ 190 ਕਰੋੜ ਦੇ ਪ੍ਰਜੈਕਟ ਨੂੰ ਦਿੱਤੀ ਮਨਜ਼ੂਰੀ
Saturday, Jan 12, 2019 - 03:25 PM (IST)

ਨਵੀਂ ਦਿੱਲੀ — ਸੈਰ-ਸਪਾਟਾ ਮੰਤਰਾਲੇ ਨੇ ਮੇਘਾਲਿਆ ਅਤੇ ਉੱਤਰ ਪ੍ਰਦੇਸ਼ 'ਚ ਹੋਰ ਜ਼ਿਆਦਾ ਸਰਕਟਾਂ ਦੇ ਵਿਕਾਸ ਲਈ 190 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਉਸਨੇ ਮੇਘਾਲਿਆ 'ਚ ਪੱਛਮੀ ਖਾਸੀ ਪਹਾੜੀ ਖੇਤਰ(ਨਾਗਖਲਵ-ਕ੍ਰੇਮ ਤਿਰੋਟ ਅਤੇ ਕੋਹਮਾਂਗ ਝਰਨਾ - ਖਰੀ ਨਦੀ - ਮਾਵਥਦ੍ਰੈਸ਼ਨ, ਸ਼ਿਲਾਂਗ), ਜਯੰਤਿਆ ਪਹਾੜੀ ਖੇਤਰ(ਕ੍ਰਾਂਗ ਸੂਰੀ ਝਰਨਾ-ਸ਼ਿਅਰਮਾਂਗ-ਲੁਕਸੀ) ਅਤੇ ਗਾਰੋ ਪਹਾੜੀ ਖੇਤਰ(ਨੋਕਰੇਕ ਰਿਜ਼ਰਵ, ਕੱਟਾ ਬੀਲ, ਸੀਜੂ ਗੁਫਾ ਦੇ ਵਿਕਾਸ ਲਈ 84.95 ਕਰੋੜ ਰੁਪਏ ਦਿੱਤੇ ਹਨ। ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਗੋਰਖਨਾਥ ਮੰਦਿਰ, ਬਲਰਾਮਪੁਰ ਦੇ ਦੇਵਿਪੱਤਨ ਮੰਦਿਰ ਅਤੇ ਡੁਮਰਿਆਗੰਜ ਦੇ ਵਟਵਾਸਨੀ ਮੰਦਿਰ ਦੇ ਵਿਕਾਸ ਲਈ 21.16 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਦੇ ਤਹਿਤ ਇਨ੍ਹਾਂ ਸਥਾਨਾਂ 'ਤੇ ਯਾਤਰੀ ਸਹੂਲਤ ਕੇਂਦਰ, ਪਖਾਨੇ, ਆਸਰਾ-ਘਰ, ਸੁੰਦਰਤਾ, ਸੀ.ਸੀ.ਟੀ.ਵੀ., ਬੈਂਚ, ਕੂੜੇਦਾਨ, ਦਿਸ਼ਾ-ਸੂਚਕ ਆਦਿ ਦੀ ਵਿਵਸਥਾ ਕੀਤੀ ਜਾਵੇਗੀ। ਪ੍ਰਸਾਦ ਯੋਜਨਾ ਦੇ ਤਹਿਤ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਮਥੁਰਾ 'ਤ ਗੋਵਰਧਨ ਦੇ ਵਿਕਾਸ ਲਈ 39.74 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਜਿਸ ਦੇ ਤਹਿਤ ਗੋਰਵਰਧਨ ਪਰਿਕਰਮਾ ਮਾਰਗ, ਕੁਸੁਮ ਸਰੋਵਰ, ਚੰਦਰ ਸਰੋਵਰ ਅਤੇ ਮਾਨਸੀ ਗੰਗਾ ਦਾ ਵਿਕਾਸ ਕੀਤਾ ਜਾਵੇਗਾ। ਸੋਮਨਾਥ ਦੇ ਵਿਕਾਸ 'ਤੇ ਵੀ 44.59 ਕਰੋੜ ਰੁਪਏ ਖਰਚ ਕੀਤੇ ਜਾਣਗੇ।