ਚੀਨ 'ਚ ਟੈੱਕ ਕੰਪਨੀਆਂ 'ਤੇ ਕਰੋੜਾਂ ਜੁਰਮਾਨਾ, ਰੁਲੇ ਜੈੱਕ ਮਾ ਵਰਗੇ ਰਾਕ ਸਟਾਰ

Sunday, May 23, 2021 - 03:54 PM (IST)

ਸ਼ੰਘਾਈ- ਹੁਣ ਤੱਕ ਦੇ ਸਾਲਾਂ ਤੱਕ ਚੀਨ ਦੇ ਤਕਨਾਲੋਜੀ ਦਿੱਗਜਾਂ ਨੂੰ ਰਾਕ ਸਟਾਰ ਮੰਨਿਆ ਜਾਂਦਾ ਸੀ। ਨਿਯਮ-ਕਾਇਦਿਆਂ ਨੂੰ ਛਿੱਕੇ ਟੰਗ ਕੇ ਆਸਮਾਨ ਨੂੰ ਛੂਹਣ ਵਾਲੇ ਇਹ ਦਿੱਗਜ ਨੌਜਵਾਨਾਂ ਦੀ ਪ੍ਰੇਰਨਾ ਬਣ ਗਏ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਹਾਲਤ ਖ਼ਰਾਬ ਹੈ। ਚੀਨ ਦੀ ਸਰਕਾਰ ਨੇ ਉਨ੍ਹਾਂ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਇਸ ਦੇ ਸਭ ਤੋਂ ਵੱਡੇ ਸ਼ਿਕਾਰ ਅਲੀਬਾਬਾ ਦੇ ਸੰਸਥਾਪਕ ਜੈੱਕ ਮਾ ਹਨ।

ਜੈੱਕ ਮਾ ਨੂੰ ਪਿਛਲੇ ਸਾਲ ਅਕਤੂਬਰ ਵਿਚ ਸਰਕਾਰ ਦੀ ਭੰਡੀ ਕਰਨੀ ਭਾਰੀ ਪਈ ਹੈ। ਚੀਨੀ ਸਰਕਾਰ ਨੇ ਤੁਰੰਤ ਉਨ੍ਹਾਂ ਦੀ ਕੰਪਨੀ ਐਂਟ ਗਰੁੱਪ ਦਾ 2.69 ਲੱਖ ਕਰੋੜ ਰੁਪਏ ਦਾ ਆਈ. ਪੀ. ਓ. ਰੋਕ ਦਿੱਤਾ।

ਇਸ ਦੇ ਨਾਲ ਹੀ ਅਪ੍ਰੈਲ ਵਿਚ ਜੈੱਕ ਮਾ ਦੀ ਕੰਪਨੀ 'ਤੇ ਏਕਾਧਿਕਾਰ ਕਾਨੂੰਨ ਤੋੜਨ ਦਾ ਮਾਮਲਾ ਬਣਾ ਕੇ 20 ਹਜ਼ਾਰ 414 ਕਰੋੜ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਗਿਆ। ਇਸ ਤੋਂ ਪਹਿਲਾਂ ਫੂਡ ਡਿਲਿਵਰੀ ਕੰਪਨੀ ਮੀਟੁਆਨ, ਈ-ਕਾਮਰਸ ਦਿੱਗਜ ਪਿਨਡੁਓਡੁਓ, ਟੈਕਸੀ ਸਰਵਿਸ ਦੀਦੀ ਸ਼ੂਕਿੰਗਅਤੇ ਅਲਬੀਬਾ ਦੀ ਨਾਈਸ ਟੁਆਨ 'ਤੇ ਡੇਢ-ਡੇਢ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ

ਹੁਣ ਇਨ੍ਹਾਂ ਨੂੰ ਸਰਕਾਰ ਦੇ ਇਸ਼ਾਰੇ 'ਤੇ ਹੀ ਬੋਲਣਾ ਪੈ ਰਿਹਾ ਹੈ। ਸਰਕਾਰ ਦੀ ਸਖ਼ਤੀ ਪਿੱਛੋਂ ਅਲੀਬਾਬਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਸਮਾਜ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਅਹਿਸਾਸ ਹੈ। ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਸਾਡੀ ਜਿੰਮੇਵਾਰੀ ਹੋਰ ਵੱਧ ਗਈ ਹੈ। ਪਿਛਲੇ ਮਹੀਨੇ ਚੀਨ ਦੀ ਏਕਾਧਿਕਾਰ ਵਿਰੋਧੀ ਐਂਟੀ ਟਰੱਸਟ ਏਜੰਸੀ ਨੇ ਦੇਸ਼ ਦੀਆਂ 12 ਵੱਡੀਆਂ ਤਕਨਾਲੋਜੀ ਕੰਪਨੀਆਂ ਤੋਂ ਅਜਿਹੇ ਬਿਆਨ ਜਾਰੀ ਕਰਵਾਏ ਹਨ। ਚੀਨ ਦੇ ਅਮੀਰਾਂ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਹੈ ਕਿ ਪਾਰਟੀ ਕਮਿਊਨਿਸਟ ਪਾਰਟੀ ਦੀ ਜਨਤਕ ਆਲੋਚਨਾ ਨਾ ਕਰੋ, ਪ੍ਰਚਾਰ ਤੋਂ ਦੂਰ ਰਹੋ, ਕਾਮਿਆਂ ਨੂੰ ਚੰਗੀ ਤਨਖ਼ਾਹ ਦਿਓ ਅਤੇ ਸਰਕਾਰ ਦੀਆਂ ਪਹਿਲਾਂ ਨੂੰ ਆਪਣੀ ਤਰਜੀਹ ਬਣਾਓ।

ਇਹ ਵੀ ਪੜ੍ਹੋ- ਪੰਜਾਬ : ਪੈਟਰੋਲ 95 ਰੁ: ਤੋਂ ਪਾਰ, ਝੋਨੇ ਦੇ ਸੀਜ਼ਨ ਤੱਕ ਇੰਨੇ ਰੁ: ਹੋਵੇਗਾ ਡੀਜ਼ਲ!

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News