ਅਮੂਲ ਅਤੇ ਮਦਰ ਡੇਅਰੀ ਦੇ ਦੁੱਧ ਦੇ ਨਮੂਨੇ ਜਾਂਚ ''ਚ ਫੇਲ, ਲੱਗਾ ਲੱਖਾਂ ਦਾ ਜੁਰਮਾਨਾ

Wednesday, Feb 08, 2023 - 10:42 AM (IST)

ਅਮੂਲ ਅਤੇ ਮਦਰ ਡੇਅਰੀ ਦੇ ਦੁੱਧ ਦੇ ਨਮੂਨੇ ਜਾਂਚ ''ਚ ਫੇਲ, ਲੱਗਾ ਲੱਖਾਂ ਦਾ ਜੁਰਮਾਨਾ

ਨਵੀਂ ਦਿੱਲੀ—ਅਮੂਲ ਅਤੇ ਮਦਰ ਡੇਅਰੀ ਵਰਗੀਆਂ ਮਸ਼ਹੂਰ ਕੰਪਨੀਆਂ ਦੇ ਦੁੱਧ 'ਚ ਵੀ ਫੈਟ ਮਾਪਦੰਡਾਂ ਮੁਤਾਬਕ ਨਹੀਂ ਪਾਈ ਗਈ। ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੀ ਟੀਮ ਨੇ ਇਨ੍ਹਾਂ ਕੰਪਨੀਆਂ ਦੇ ਦੁੱਧ, ਕਰੀਮ ਸਮੇਤ ਸਿੰਭਾਵਲੀ ਸ਼ੂਗਰ ਮਿੱਲ ਦੀ ਖੰਡ ਅਤੇ ਹੋਰ ਕੰਪਨੀਆਂ ਦੇ ਉਤਪਾਦਾਂ ਦੀ ਜਾਂਚ ਕਰਵਾਈ ਤਾਂ ਉਹ ਘਟੀਆ ਪਾਏ ਗਏ। ਏ.ਡੀ.ਐੱਮ ਸਿਟੀ ਦੀ ਅਦਾਲਤ 'ਚ ਸੁਣਵਾਈ ਤੋਂ ਬਾਅਦ ਅਮੂਲ, ਮਦਰ ਡੇਅਰੀ, ਸਿੰਭਾਵਲੀ ਸ਼ੂਗਰ ਮਿੱਲ, ਪੀਜ਼ਾ ਹੱਟ ਸਮੇਤ 31 ਅਦਾਰਿਆਂ 'ਤੇ 33.95 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕੰਪਨੀਆਂ ਨੂੰ ਜੁਰਮਾਨੇ ਦੀ ਇਹ ਰਕਮ ਇੱਕ ਮਹੀਨੇ 'ਚ ਜਮ੍ਹਾ ਕਰਵਾਉਣੀ ਹੋਵੇਗੀ।

ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਸਹਾਇਕ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਅਮੂਲ ਰੀਅਲ ਮਿਲਕ, ਅਮੂਲ ਫਰੈੱਸ਼ ਕਰੀਮ, ਟੋਨਡ ਮਿਲਕ, ਅਮੂਲ ਗੋਲਡ ਫੁੱਲ ਕਰੀਮ ਦੁੱਧ, ਮਦਰ ਡੇਅਰੀ ਤੋਂ ਖੁੱਲ੍ਹੇ ਦੁੱਧ, ਫੁੱਲ ਕਰੀਮ ਅਤੇ ਟੋਨਡ ਦੁੱਧ, ਵਸੁੰਧਰਾ ਤੋਂ ਸਿੰਭਾਵਲੀ ਸ਼ੂਗਰ ਮਿੱਲ ਦੀ ਖੰਡ, ਸਾਹਿਬਾਬਾਦ ਉਦਯੋਗਿਕ ਖੇਤਰ ਤੋਂ ਮੰਗਲਾ ਬ੍ਰਾਂਡ ਦਾ ਤਿਲਾਂ ਦਾ ਤੇਲ, ਕਰਾਸਿੰਗ ਰਿਪਬਲਿਕ ਸਥਿਤ ਪੀਜ਼ਾ ਹੱਟ ਤੋਂ ਸਮੋਕਡ ਟਾਈਪ ਲਸਣ ਅਤੇ ਕਾਲੀ ਮਿਰਚ, ਬਾਲਾਜੀ ਫਲੋਰ ਮਿੱਲ ਤੋਂ ਕਣਕ ਦਾ ਆਟਾ, ਕਲਚੀਨਾ ਭੋਜਪੁਰ ਤੋਂ ਮਾਵਾ, ਵੈਸ਼ਾਲੀ ਦੇ ਕੈਪਟਨ ਰੈਸਟੋਬਾਰ ਤੋਂ ਕਾਜੂ ਦੇ ਟੁਕੜਿਆਂ ਦੇ ਸੈਂਪਲ ਲਏ ਗਏ ਸਨ।

ਇਹ ਵੀ ਪੜ੍ਹੋ-ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, 57 ਹਜ਼ਾਰ ਰੁਪਏ ਤੋਂ ਪਾਰ ਪਹੁੰਚਿਆ 10 ਗ੍ਰਾਮ ਸੋਨੇ ਦਾ ਭਾਅ
ਇਸ ਤੋਂ ਇਲਾਵਾ ਬੇਹਟਾ ਹਾਜ਼ੀਪੁਰ 'ਚ ਬਿਨਾਂ ਲਾਇਸੈਂਸ ਦੇ ਮੀਟ ਵੇਚ ਰਹੇ ਕਮਾਲ ਮੀਟ ਸ਼ਾਪ ਸੰਚਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਸੀ। ਜਾਂਚ 'ਚ ਸੈਂਪਲ ਘਟੀਆ ਪਾਏ ਜਾਣ 'ਤੇ ਕੇਸ ਏ.ਡੀ.ਐੱਮ ਸਿਟੀ ਬਿਪਿਨ ਕੁਮਾਰ ਦੀ ਅਦਾਲਤ 'ਚ ਭੇਜ ਦਿੱਤੇ ਗਏ ਸਨ। ਅਦਾਲਤ 'ਚ ਸੁਣਵਾਈ ਤੋਂ ਬਾਅਦ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


author

Aarti dhillon

Content Editor

Related News