ਇਸ ਦੁਰੰਤੋ ਰੇਲ ਨੇ ਬਣਾਏ ਨਵੇਂ ਰਿਕਾਰਡ, ਦਿੱਲੀ ਵਾਸੀਆਂ ਨੂੰ ਪਹੁੰਚਾਇਆ 4 ਕਰੋੜ ਲਿਟਰ ਦੁੱਧ

Monday, Nov 16, 2020 - 06:10 PM (IST)

ਇਸ ਦੁਰੰਤੋ ਰੇਲ ਨੇ ਬਣਾਏ ਨਵੇਂ ਰਿਕਾਰਡ, ਦਿੱਲੀ ਵਾਸੀਆਂ ਨੂੰ ਪਹੁੰਚਾਇਆ 4 ਕਰੋੜ ਲਿਟਰ ਦੁੱਧ

ਨਵੀਂ ਦਿੱਲੀ — ਭਾਰਤੀ ਰੇਲਵੇ ਦੀ ਕਿਸਾਨ ਸਪੈਸ਼ਲ ਟ੍ਰੇਨ ਵਿਕਰੇਤਾ ਅਤੇ ਗਾਹਕ ਨੂੰ ਸਾਰੇ ਦੇਸ਼ ਵਿਚ ਨੇੜੇ ਲਿਆਉਣ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਅ ਰਹੀ ਹੈ। ਕੋਰੋਨਾ ਯੁੱਗ ਵਿਚ ਭਾਰਤੀ ਰੇਲਵੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਰਿਹਾ ਹੈ ਅਤੇ ਨਾਲ ਹੀ ਵੱਖ ਵੱਖ ਸੂਬਿਆਂ ਤੋਂ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ, ਦੁੱਧ ਦੀ ਸਪਲਾਈ ਕਰ ਰਿਹਾ ਹੈ। ਰੇਲਵੇ ਨੇ ਨਿਰਵਿਘਨ ਦੁੱਧ ਦੀ ਸਪਲਾਈ ਲਈ ਦੁਧ ਦੁਰੰਤੋ ਸਪੈਸ਼ਲ ਟ੍ਰੇਨ ਚਲਾਈ ਹੈ। ਹਾਲ ਹੀ ਵਿਚ ਦੁੱਧ ਸਪਲਾਈ ਕਰਨ ਵਾਲੀ ਰੇਲ ਸੇਵਾ 4 ਕਰੋੜ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਸਦਾ ਅਰਥ ਹੈ ਕਿ ਟ੍ਰੇਨ ਨੇ ਹੁਣ ਤੱਕ 4 ਕਰੋੜ ਲੀਟਰ ਦੁੱਧ ਦੀ ਸਫਲਤਾਪੂਰਵਕ ਸਪਲਾਈ ਕੀਤੀ ਹੈ।

ਰੇਨੀਗੁੰਟਾ ਰੇਲਵੇ ਜੰਕਸ਼ਨ ਤੋਂ ਹਜ਼ਰਤ ਨਿਜ਼ਾਮੂਦੀਨ 

ਦੁਧ ਦੁਰੰਤੋ ਸਪੈਸ਼ਲ ਟ੍ਰੇਨ ਆਂਧਰਾ ਪ੍ਰਦੇਸ਼ ਦੇ ਰੇਨੀਗੁੰਟਾ ਰੇਲਵੇ ਜੰਕਸ਼ਨ ਤੋਂ ਹਜ਼ਰਤ ਨਿਜ਼ਾਮੂਦੀਨ ਵਿਚਕਾਰ 36 ਘੰਟਿਆਂ ਵਿਚ 2,300 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਦੀ ਸ਼ੁਰੂਆਤ 26 ਮਾਰਚ ਤੋਂ ਹਫ਼ਤੇ ਵਿਚ ਇੱਕ ਜਾਂ ਦੋ ਦਿਨ ਲਈ ਹੋਈ ਸੀ। ਪਰ ਡੇਅਰੀ ਲੋਕਾਂ ਵਿਚ ਇਸਦੀ ਪ੍ਰਸਿੱਧੀ ਦਾ ਇਹ ਹਾਲ  ਹੈ ਕਿ ਹੁਣ ਇਹ ਰੇਲ ਗੱਡੀ 15 ਜੁਲਾਈ ਤੋਂ ਰੋਜ਼ਾਨਾ ਚਲਾਈ ਜਾ ਰਹੀ ਹੈ। ਰੇਲਵੇ ਅਨੁਸਾਰ ਦੁੱਧ ਨਾਲ ਭਰੇ ਛੇ ਟੈਂਕਰ ਆਮ ਤੌਰ 'ਤੇ ਮਿਲਕ ਦੁਰੰਤੋ ਸਪੈਸ਼ਲ ਟ੍ਰੇਨ ਨਾਲ ਲਗਾਏੇ ਜਾਂਦੇ ਹਨ। ਹਰ ਟੈਂਕਰ ਵਿਚ 40 ਹਜ਼ਾਰ ਲੀਟਰ ਤੋਂ ਵੱਧ ਦੁੱਧ ਹੁੰਦਾ ਹੈ।

ਇਹ ਵੀ ਪੜ੍ਹੋ: SBI ਦੀ ਸਭ ਤੋਂ ਸਸਤੇ ਹੋਮ ਲੋਨ ਦੀ ਪੇਸ਼ਕਸ਼! ਪ੍ਰੋਸੈਸਿੰਗ ਫੀਸ 'ਤੇ ਮਿਲੇਗੀ 100 ਫ਼ੀਸਦੀ ਛੋਟ

ਰੇਲਵੇ ਨੂੰ 15 ਕਰੋੜ ਰੁਪਏ ਦਾ ਮਾਲੀਆ ਮਿਲਿਆ

ਭਾਰਤੀ ਰੇਲਵੇ ਅਨੁਸਾਰ ਦੁੱਧ ਦੁਰੰਤੋ ਰੇਲ ਦੇ ਨਾਲ-ਨਾਲ ਕੁਝ ਹੋਰ ਕੱਚੀਆਂ ਵਸਤੂਆਂ ਵੀ ਪਾਰਸਲ ਵੈਨਾਂ ਰਾਹੀਂ ਸਪਲਾਈ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਨਾਲ ਵਾਧੂ ਪਾਰਸਲ ਵੈਨਾਂ ਵੀ ਲਗਾਈਆਂ ਜਾ ਰਹੀਆਂ ਹਨ। ਰੇਲਵੇ ਹੁਣ ਪੂਰੀ ਤਰ੍ਹਾਂ ਵਪਾਰਕ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਮੰਗ ਦੇ ਅਧਾਰ 'ਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਹੋਰ ਵਸਤਾਂ ਦੀ ਸਪਲਾਈ ਵੀ ਸ਼ੁਰੂ ਕੀਤੀ ਜਾਵੇਗੀ। ਕਿਸਾਨ ਟ੍ਰੇਨਾਂ ਦੀ ਵਰਤੋਂ ਬਹੁਤ ਸਫਲ ਸਾਬਤ ਹੋਈ ਹੈ, ਜਿਸਦਾ ਨਿਰੰਤਰ ਵਿਸਥਾਰ ਕੀਤਾ ਜਾਵੇਗਾ। ਰੇਲਵੇ ਨੂੰ ਇਸ ਟ੍ਰੇਨ ਦੇ ਸੰਚਾਲਨ ਤੋਂ ਕਿਰਾਏ ਦੇ ਤੌਰ 'ਤੇ ਲਗਭਗ 15 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ


author

Harinder Kaur

Content Editor

Related News