ਦਿੱਲੀ ''ਚ ਹਵਾ ਪ੍ਰਦੂਸ਼ਣ ਅਧਿਐਨ ਲਈ ਓਲਾ ਅਤੇ ਮਾਈਕ੍ਰੋਸਾਫਟ ਰਿਸਰਚ ਦਾ ਸਮਝੌਤਾ

11/18/2019 4:51:46 PM

ਨਵੀਂ ਦਿੱਲੀ — ਦਿੱਲੀ ਦੇ ਮਾਰੂ, ਗਲ-ਘੋਟੂ ਪ੍ਰਦੂਸ਼ਣ ਕਾਰਨ ਚਿੰਤਾ ਕਰ ਰਹੇ ਓਲਾ ਅਤੇ ਮਾਈਕ੍ਰੋਸਾਫਟ ਰਿਸਰਚ ਨੇ ਆਪਸ 'ਚ ਸਾਂਝੇਦਾਰੀ ਕੀਤੀ ਹੈ ਜਿਸ ਦੇ ਤਹਿਤ ਉਹ ਰਾਜਧਾਨੀ ਦੇ ਸਟ੍ਰੀਟ ਪੱਧਰ 'ਤੇ ਹਵਾ ਦੀ ਗੁਣਵੱਤਾ ਡਾਟਾ ਇਕੱਠਾ ਕਰਕੇ ਸਰਕਾਰ ਦੀਆਂ ਕੋਸ਼ਿਸ਼ਾਂ 'ਚ ਸਹਿਯੋਗ ਕਰਨਗੇ। ਇਸ ਕਰਾਰ ਦੇ ਤਹਿਤ ਓਲਾ ਮੋਬਿਲਿਟੀ ਸੰਸਥਾਨ ਅਤੇ ਮਾਈਕ੍ਰੋਸਾਫਟ ਰਿਸਰਚ ਆਪਣੀਆਂ ਮਜ਼ਬੂਤ ਖੋਜਾਂ ਦੇ ਜ਼ਰੀਏ ਸਰਕਾਰ ਨੂੰ ਸਮੇਂ-ਸਮੇਂ 'ਤੇ ਰਿਪੋਰਟ ਦੇਣਗੇ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ 'ਚ ਕਰਨ ਲਈ ਮਦਦ ਮਿਲ ਸਕੇ।

ਮਾਈਕ੍ਰੋਸਾਫਟ ਰਿਸਰਚ ਇੰਡੀਆ ਦੇ ਉਪ ਪ੍ਰਬੰਧਕ ਨਿਰਦੇਸ਼ਕ ਵੇਕੇਂਟ ਪਧਾਨਾਭਨ ਨੇ ਇਸ ਸਾਝੇਦਾਰੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਲੰਬਾ ਤਜਰਬਾ ਹੈ ਅਤੇ ਅਸੀਂ ਤਕਨੀਕ ਦੇ ਜ਼ਰੀਏ ਸਮਾਜਿਕ ਮਸਲਿਆਂ ਨੂੰ ਸੁਲਝਾਉਂਦੇ ਹਾਂ। ਪਧਾਨਾਭਨ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਵੱਡੀ ਚੁਣੌਤੀ ਹੈ ਅਤੇ ਓਲਾ ਨਾਲ ਮਿਲ ਕੇ ਇਸ ਦਾ ਵਧੀਆ ਹੱਲ ਲੱਭਣ 'ਚ ਮਦਦ ਮਿਲੇਗੀ। ਓਲਾ ਮੋਬਿਲਿਟੀ ਸੰਸਥਾਨ ਦੇ ਪ੍ਰਮੁੱਖ  ਆਨੰਦ ਸ਼ਾਹ ਹਵਾ ਪ੍ਰਦੂਸ਼ਣ ਵਰਤਮਾਨ 'ਚ ਦੁਨੀਆ ਦੀ ਸਭ ਤੋਂ ਵੱਡੀ ਚੁਣੋਤੀ ਹੈ। 

ਵਰਤਮਾਨ ਸਮੇਂ 'ਚ ਹਵਾ ਦਾ ਪ੍ਰਦੂਸ਼ਨ ਮਾਪਣ ਦੇ ਜਿਹੜੇ ਵੀ ਤਰੀਕੇ ਹਨ ਉਸਦੇ ਨਾਲ ਛੋਟੇ ਇਲਾਕਿਆਂ ਦਾ ਸਹੀ ਅਨੁਮਾਨ ਨਹੀਂ ਲੱਗ ਪਾਉਂਦਾ ਹੈ। ਉਨ੍ਹਾਂ ਨੇ ਇਸ ਦਾ ਰੋਜ਼ਾਨਾ ਆਧਾਰ 'ਤੇ ਅਨੁਮਾਨ ਲਗਾਉਣ ਦੀ ਜ਼ਰੂਰਤ ਦੱਸਦੇ ਹੋਏ ਕਿਹਾ ਕਿ ਇਸ ਸਾਂਝੇਦਾਰੀ ਦੇ ਜ਼ਰੀਏ ਸ਼ਹਿਰਾਂ ਵਿਚ ਪ੍ਰਦੂਸ਼ਣ ਨਾਲ ਜੁੜਿਆਂ ਸਟੀਕ ਅੰਕੜਾ ਉਪਲੱਬਧ ਹੋਵੇਗਾ ਅਤੇ ਇਸਲ ਸਮੱਸਿਆ ਨਾਲ ਨਿਪਟਣਾ ਆਸਾਨ ਹੋ ਸਕੇਗਾ। ਆਵਾਜਾਈ ਅਤੇ ਗਤੀ ਅੰਕੜੇ ਦੇ ਜ਼ਰੀਏ ਪ੍ਰਦੂਸ਼ਨ ਦੀ ਖਰਾਬ ਗੁਣਵੱਤਾ ਵਾਲੇ ਸ਼ਹਿਰਾਂ ਦੇ ਪ੍ਰਮੁੱਖ ਸਥਾਨਾਂ ਦੀਆਂ ਸੂਚਨਾਵਾਂ ਉਪਲੱਬਧ ਹੋ ਸਕਣਗੀਆਂ। ਇਹ ਪ੍ਰੋਜੈਕਟ ਹੋਰ ਸ਼ਹਿਰਾਂ ਵਿਚ ਵੀ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ 'ਚ ਯੋਗਦਾਨ ਕਰ ਸਕਦੀ ਹੈ।
 


Related News