ਮਾਈਕ੍ਰੋਨ ਅਤੇ ਫਾਕਸਕਾਨ ਨੇ ਰੱਖਿਆ ਮੈਗਾ ਪਲਾਨ, ਇੰਡੀਅਨ ਇਕਾਨਮੀ ’ਚ ਪਾਉਣਗੇ ਜਾਨ
Saturday, Jul 29, 2023 - 04:36 PM (IST)
ਗਾਂਧੀਨਗਰ (ਭਾਸ਼ਾ) – ਗੁਜਰਾਤ ਦੇ ਗਾਂਧੀਨਗਰ ’ਚ ਅੱਜ ਪ੍ਰਧਾਨ ਮੰਤਰੀ ਨੇ ਸੈਮੀਕਾਨ ਇੰਡੀਆ ਮਿਸ਼ਨ ਨੂੰ ਲਾਂਚ ਕੀਤਾ। ਇਸ ਮਿਸ਼ਨ ਨਾਲ ਭਾਰਤ ਦੇ ਸੈਮੀਕੰਡਕਟਰ ਸੈਕਟਰ ’ਚ ਕ੍ਰਾਂਤੀ ਆਵੇਗੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਦੇ ਸੈਮੀਕਾਨ ਇੰਡੀਆ ਮਿਸ਼ਨ ਨਾਲ ਭਾਰਤ ਸੁਪਰ ਪਾਵਰ ਬਣ ਜਾਏਗਾ। ਇਸ ਮਿਸ਼ਨ ਦੇ ਤਹਿਤ ਕਈ ਵਿਦੇਸ਼ੀ ਕੰਪਨੀਆਂ ਭਾਰਤ ’ਚ ਆ ਕੇ ਨਿਵੇਸ਼ ਕਰਨਗੀਆਂ।
ਸੈਮੀਕਾਨ ਇੰਡੀਆ-2023 ਮਿਸ਼ਨ ਭਾਰਤ ਦੇ ਸੈਮੀਕੰਡਕਟਰ ਸੈਕਟਰ ’ਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ। ਮਾਈਕ੍ਰੋਨ ਅਤੇ ਫਾਕਸਾਨ ਨੇ ਇਸ ’ਚ ਮੈਗਾ ਪਲਾਨ ਰੱਖਿਆ ਹੈ ਜੋ ਭਾਰਤੀ ਇਕਾਨਮੀ ਵਿਚ ਜਾਨ ਪਾ ਦੇਵੇਗਾ। ਉੱਥੇ ਹੀ ਸੈਮੀਕਾਨ ਇੰਡੀਆ ਮਿਸ਼ਨ ਦੇ ਤਹਿਤ ਫਾਕਸਕਾਨ, ਮਾਈਕ੍ਰੋਨ, ਏ.ਐੱਮ. ਡੀ., ਮਾਰਵਲ, ਵੇਦਾਂਤਾ ਕਰੋੜਾਂ ਦਾ ਨਿਵੇਸ਼ ਕਰੇਗੀ। ਇਸ ਨਾਲ ਹਜ਼ਾਰਾਂ ਨੌਕਰੀਆਂ ਦੇ ਮੌਕੇ ਵੀ ਖੁੱਲ੍ਹਣਗੇ।
ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ
ਮਾਈਕ੍ਰੋਨ ਕਰੇਗੀ 825 ਮਿਲੀਅਨ ਡਾਲਰ ਦਾ ਨਿਵੇਸ਼
ਮਾਈਕ੍ਰੋਨ ਤਕਨਾਲੋਜੀ ਦੇ ਸੀ. ਈ. ਓ. ਸੰਜੇ ਮਲਹੋਤਰਾ ਨੇ ਦੱਸਿਆ ਕਿ ਸੈਮੀਕਾਨ ਇੰਡੀਆ ਮਿਸ਼ਨ ਦੇ ਤਹਿਤ ਕੰਪਨੀ ਭਾਰਤ ਵਿਚ 825 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਛੇਤੀ ਹੀ ਕੰਪਨੀ ਗੁਜਰਾਤ ਵਿਚ ਆਪਣਾ ਸੈਮੀਕੰਡਕਟਰ ਪਲਾਂਟ ਲਗਾਏਗੀ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਾ ਮੌਕਾ ਮਿਲੇਗਾ। ਸੰਜੇ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਲਾਂਟ ਰਾਹੀਂ 5000 ਸਿੱਧੇ ਤੌਰ ’ਤੇ ਅਤੇ 15000 ਅਸਿੱਧੇ ਤੌਰ ’ਤੇ ਨੌਕਰੀਆਂ ਪੈਦਾ ਹੋਣਗੀਆਂ।
ਭਾਰਤ ’ਚ ਸੈਮੀਕੰਡਕਟਰ ਦੇ ਭਵਿੱਖ ਨੂੰ ਲੈ ਕੇ ਆਸਵੰਦ : ਯੰਗ ਲਿਊ
ਫਾਕਸਕਾਨ ਨੇ ਕਿਹਾ ਕਿ ਉਹ ਭਾਰਤ ’ਚ ਸੈਮੀਕੰਡਕਟਰ ਖਰੜੇ ਦੇ ਭਵਿੱਖ ਨੂੰ ਲੈ ਕੇ ਆਸਵੰਦ ਹਨ। ਉਨ੍ਹਾਂ ਨੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਤਾਈਵਾਨ ਭਾਰਤ ਦਾ ਸਭ ਤੋਂ ਭਰੋਸੇਮੰਦ ਭਾਈਵਾਲ ਹੈ ਅਤੇ ਰਹੇਗਾ। ਫਾਕਸਕਾਨ ਦੇ ਚੇਅਰਮੈਨ ਯੰਗ ਲਿਊ ਨੇ ‘ਸੈਮੀਕਾਨ ਇੰਡੀਆ 2023’ ਸੰਮੇਲਨ ਵਿਚ ਕਿਹਾ, ‘‘ਆਓ ਨਾਲ ਮਿਲ ਕੇ ਇਹ ਕੰਮ ਕਰੀਏ।’’ ਉਨ੍ਹਾਂ ਨੇ ਕਿਹਾ, ‘‘ਭਾਰਤ ’ਚ ਚਿਪਸ ਲਈ ਇਕ ਈਕੋਸਿਸਟਮ ਬਣਾਉਣਾ ਬਹੁਤ ਵੱਡਾ ਕੰਮ ਹੈ। ਜਿੱਥੇ ਚਾਹ ਹੈ, ਉੱਥੇ ਰਾਹ ਹੈ।’’ ਇਸ ਸਬੰਧ ਵਿਚ ਭਾਰਤ ਦੇ ਦ੍ਰਿੜ ਸੰਕਲਪ ਦੀ ਸ਼ਲਾਘਾ ਕਰਦੇ ਹੋਏ ਲਿਊ ਨੇ ਦੇਸ਼ ਦੀ ਸੈਮੀਕੰਡਕਟਰ ਯਾਤਰਾ ’ਤੇ ਭਰੋਸਾ ਪ੍ਰਗਟਾਇਆ।
ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਚ ਯਾਤਰੀ ਦੇ ਭੋਜਨ 'ਚ ਮਿਲਿਆ ਕਾਕਰੋਚ, IRCTC ਨੇ ਲਗਾਇਆ 25,000 ਰੁਪਏ ਦਾ ਜੁਰਮਾਨਾ
ਏ. ਐੱਮ. ਡੀ. ਵੀ ਕਰੇਗੀ 4000 ਕਰੋੜ ਦਾ ਨਿਵੇਸ਼
ਅਮਰੀਕੀ ਚਿੱਪ ਮੇਕਰ ਐਡਵਾਂਸਡ ਮਾਈਕ੍ਰੋ ਡਿਵਾਈਸੇਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ 5 ਸਾਲਾਂ ’ਚ ਭਾਰਤ ਵਿਚ ਲਗਭਗ 400 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਅਤੇ ਬੈਂਗਲੁਰੂ ਦੇ ਟੈੱਕ ਹੱਬ ’ਚ ਆਪਣਾ ਸਭ ਤੋਂ ਡਿਜ਼ਾਈਨ ਸੈਂਟਰ ਬਣਾਏਗੀ।
ਸੈਮੀਕੰਡਕਟਰ ’ਤੇ ਜ਼ੋਰ ਨਾਲ ਗਲੋਬਲ ਪ੍ਰਾਈਸ ਚੇਨ ’ਚ ਵਧ ਰਿਹਾ ਹੈ ਭਾਰਤ ਦਾ ਭਰੋਸਾ : ਵੈਸ਼ਣਵ
ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਈਕੋਸਿਸਟਮ ਦੇ ਡਿਜਾਈਨ ਤੋਂ ਲੈ ਕੇ ਨਿਰਮਾਣ ਤੱਕ, ਸਾਰੇ ਪ੍ਰਮੁੱਖ ਤੱਤਾਂ ’ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਣ ਦੇਸ਼ ਗਲੋਬਲ ਪ੍ਰਾਈਸ ਚੇਨ ’ਚ ਇਕ ਭਰੋਸੇਮੰਦ ਭਾਈਵਾਲ ਵਜੋਂ ਉੱਭਰ ਰਿਹਾ ਹੈ। ਵੈਸ਼ਣਵ ਨੇ ‘ਸੈਮੀਕਾਨ ਇੰਡੀਆ 2023’ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਅਰਥਵਿਵਸਥਾ ਦੇ ਹਰੇਕ ਖੇਤਰ ’ਚ ਸੈਮੀਕੰਡਕਟਰ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਦੀ ਮੰਗ ਹਰ ਸਾਲ ਵਧ ਰਹੀ ਹੈ। ਭਾਰਤ ਲਈ ਮਾਈਕ੍ਰੋਨ ਦੀਆਂ ਮੈਗਾ ਯੋਜਨਾਵਾਂ ਬਾਰੇ ਵੈਸ਼ਣਵ ਨੇ ਕਿਹਾ ਕਿ ਪਲਾਂਟ ਦਾ ਨਿਰਮਾਣ ਛੇਤੀ ਸ਼ੁਰੂ ਹੋਵੇਗਾ।
ਭਾਰਤੀ ਸਮੂਹ ਵੇਦਾਂਤਾ ਦੇ ਚੇਅਰਮੈਨ ਅਨਿਲ ਅੱਗਰਵਾਲ ਨੇ ਕਿਹਾ ਕਿ ਵੇਦਾਂਤਾ ਸੈਮੀਕੰਡਕਟਰ ਅਤੇ ਡਿਸਪਲੇ ਫੈੱਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਸਾਨੂੰ ਜਾਪਾਨ, ਕੋਰੀਆ ਅਤੇ ਅਮਰੀਕਾ ਵਿਚ ਮਿਲੀ ਹੈ। ਗੁਜਰਾਤ ਦੇ ਨੇੜੇ-ਤੇੜੇ ਇਕ ਈਕੋਸਿਸਟਮ ਤਿਆਰ ਕੀਤਾ ਜਾਏਗਾ ਅਤੇ ਅਸੀਂ ਇਸ ਲਈ 100 ਸਹਿਮਤੀ ਪੱਤਰਾਂ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਸੈਮੀਕੰਡਕਟਰ ਦਾ ਇਕ ਵੱਡਾ ਕੇਂਦਰ ਬਣ ਕੇ ਉੱਭਰੇਗਾ ਅਤੇ ‘ਭਾਰਤ ਵਿਚ ਸਿਲੀਕਾਨ ਵੈੱਲੀ ਬਣਾਉਣ ਲਈ ਇਹ ਸਭ ਤੋਂ ਉਚਿੱਤ ਸਥਾਨ ਹੈ।’’
ਇਹ ਵੀ ਪੜ੍ਹੋ : ਦੇਸ਼ 'ਚ ਆਵੇਗਾ ਦੁਨੀਆ ਭਰ ਤੋਂ ਪੈਸਾ, ਭਾਰਤੀ ਕੰਪਨੀਆਂ ਨੂੰ ਵਿਦੇਸ਼ਾਂ 'ਚ ਸੂਚੀਬੱਧ ਹੋਣ ਦੀ ਮਿਲੀ ਇਜਾਜ਼ਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8