MG ਮੋਟਰ ਦੀ ਗੱਡੀ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਹੈ ਗੁੱਡ ਨਿਊਜ਼

06/16/2020 2:45:27 PM

ਨਵੀਂ ਦਿੱਲੀ— MG ਮੋਟਰ ਇੰਡੀਆ ਜਲਦ ਹੀ ਹੈਕਟਰ ਪਲੱਸ ਨੂੰ ਬਾਜ਼ਾਰ 'ਚ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਗੁਜਰਾਤ ਦੇ ਹਲੋਲ ਪਲਾਂਟ 'ਚ ਇਸ ਦਾ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਐੱਮ. ਜੀ. ਮੋਟਰ ਇੰਡੀਆ ਨੇ ਮੰਗਲਵਾਰ ਨੂੰ ਆਪਣੇ ਮੌਜੂਦਾ ਮਿਡਲ ਸਾਈਜ਼ ਸਪੋਰਟਸ ਯੂਟਿਲਿਟੀ ਵ੍ਹੀਕਲ (ਐੱਸ. ਯੂ. ਵੀ.) ਦੇ ਸੱਤ ਸੀਟਰ ਵਰਜ਼ਨ ਹੈਕਟਰ ਪਲੱਸ ਦਾ ਉਤਪਾਦਨ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ।

ਕੰਪਨੀ ਦੀ ਯੋਜਨਾ ਹੈਕਟਰ ਪਲੱਸ ਨੂੰ ਜੁਲਾਈ 'ਚ ਭਾਰਤੀ ਬਾਜ਼ਾਰ 'ਚ ਉਤਾਰਨ ਦੀ ਹੈ। ਇਹ ਭਾਰਤ 'ਚ ਕੰਪਨੀ ਦੀ ਦੂਜੀ ਪੇਸ਼ਕਸ਼ ਹੋਵੇਗੀ।
ਮੌਰਿਸ ਗੈਰੇਜ (ਐੱਮ. ਜੀ.) ਮੋਟਰ ਨੇ ਇਕ ਬਿਆਨ 'ਚ ਕਿਹਾ ਕਿ ਇਸ ਨੂੰ ਸਭ ਤੋਂ ਪਹਿਲਾਂ ਆਟੋ ਐਕਸਪੋ-2020 'ਚ ਦਿਖਾਇਆ ਗਿਆ ਸੀ। ਕੰਪਨੀ ਇਸ ਦੀ ਵਿਕਰੀ ਜੁਲਾਈ ਤੋਂ ਸ਼ੁਰੂ ਕਰੇਗੀ। ਇਹ ਕੰਪਨੀ ਦੇ ਪਹਿਲੇ ਹੈਕਟਰ ਮਾਡਲ ਤੋਂ ਵੱਖਰੀ ਹੋਵੇਗੀ। ਇਸ 'ਚ ਕੰਪਨੀ ਨੇ ਵਿਚਕਾਰ 'ਚ 'ਕੈਪਟਨ ਸੀਟ' ਦਿੱਤੀ ਹੈ। ਇਸ ਦੇ ਨਾਲ ਹੀ ਪਿੱਛੇ ਵੱਲ ਵੀ ਸੀਟ ਹੈ ਤਾਂ ਕਿ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੈੱਡਲੈਂਪ, ਅੱਗੇ ਤੇ ਪਿੱਛੇ ਦੇ ਬੰਪਰ ਸਮੇਤ ਕਈ ਫੀਚਰਾਂ 'ਚ ਬਦਲਾਅ ਕੀਤਾ ਗਿਆ ਹੈ। ਕੰਪਨੀ ਦੇ ਮੁੱਖ ਪਲਾਂਟ ਅਧਿਕਾਰੀ ਮਨੀਸ਼ ਮਾਨੇਕ ਨੇ ਕਿਹਾ ਕਿ ਹੈਕਟਰ ਪਲੱਸ ਨੂੰ ਪਰਿਵਾਰਕ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।


Sanjeev

Content Editor

Related News