ਮੇਟਾ 'ਚ ਫਿਰ ਛਾਂਟੀ! ਜਾਣੋ ਸੋਸ਼ਲ ਮੀਡੀਆ ਕੰਪਨੀ ਕਿਨ੍ਹਾਂ ਕਰਮਚਾਰੀਆਂ ਨੂੰ ਕੱਢਣ ਦੀ ਕਰ ਰਹੀ ਹੈ ਤਿਆਰੀ
Wednesday, Apr 19, 2023 - 09:59 PM (IST)
ਵਾਸ਼ਿੰਗਟਨ (ਯੂ. ਐੱਨ. ਆਈ.) : ਭਾਰਤ 'ਚ ਮੇਟਾ ਦੇ ਕਰਮਚਾਰੀਆਂ ਦੀ ਛਾਂਟੀ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਸਕਦੀ ਹੈ। ਨਿਊਜ਼ ਏਜੰਸੀ ਵੌਕਸ ਵਿੱਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਮੇਟਾ 4,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : '111 ਦੇਸ਼ਾਂ ਦੇ 12,000 ਤੋਂ ਵੱਧ ਪ੍ਰਤੀਨਿਧੀਆਂ ਨੇ G20 ਦੀਆਂ 100 ਬੈਠਕਾਂ 'ਚ ਲਿਆ ਹਿੱਸਾ'
ਮੰਗਲਵਾਰ ਨੂੰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ 2 ਦਿਨਾਂ 'ਚ ਛਾਂਟੀ ਦਾ ਐਲਾਨ ਕੀਤਾ ਜਾਵੇਗਾ। ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੇਟਾ ਨੇ ਇਸ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮੇਟਾ ਨੇ ਇਸ ਤੋਂ ਪਹਿਲਾਂ ਨਵੰਬਰ ਵਿੱਚ 11,000 ਨੌਕਰੀਆਂ ਵਿੱਚ ਕਟੌਤੀ ਕੀਤੀ ਸੀ ਪਰ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਮਾਰਚ ਵਿੱਚ ਕਿਹਾ ਸੀ ਕਿ ਆਉਣ ਵਾਲੇ ਮਹੀਨਿਆਂ 'ਚ ਹੋਰ 10,000 ਛਾਂਟੀ ਕੀਤੀ ਜਾਵੇਗੀ। ਰਿਪੋਰਟ ਮੁਤਾਬਕ 2022 ਦੇ ਅੰਤ ਤੱਕ ਮੇਟਾ ਦੇ ਕਰੀਬ 86,000 ਕਰਮਚਾਰੀ ਸਨ।
ਇਹ ਵੀ ਪੜ੍ਹੋ : ਮਾਮਲਾ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦਾ, ਸ਼ਰਧਾਲੂ ਕੁੜੀ ਨੇ ਮੁਆਫ਼ੀ ਮੰਗਦਿਆਂ ਕਹੀ ਇਹ ਗੱਲ
ਭਾਰਤ 'ਚ ਮੇਟਾ ਕਰਮਚਾਰੀ ਚਿੰਤਤ ਪਰ ਪੁਸ਼ਟੀ ਦੀ ਕਰ ਰਹੇ ਹਨ ਉਡੀਕ
ਮੀਡੀਆ ਨਾਲ ਗੱਲ ਕਰਦਿਆਂ ਭਾਰਤ ਦੇ ਕਈ ਮੇਟਾ ਕਰਮਚਾਰੀਆਂ ਨੇ ਕਿਹਾ ਕਿ ਅਪ੍ਰੈਲ ਦੇ ਸ਼ੁਰੂ ਤੋਂ ਛਾਂਟੀ ਬਾਰੇ ਚਰਚਾਵਾਂ ਚੱਲ ਰਹੀਆਂ ਹਨ ਪਰ 18 ਅਪ੍ਰੈਲ (ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ) ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਵਾਸ਼ਿੰਗਟਨ ਪੋਸਟ ਦੁਆਰਾ ਪ੍ਰਾਪਤ ਇਕ ਅੰਦਰੂਨੀ ਮੀਮੋ ਵਿੱਚ ਮੇਟਾ ਦੇ ਮਨੁੱਖੀ ਵਸੀਲਿਆਂ ਦੇ ਮੁਖੀ ਲੋਰੀ ਗੋਲਰ ਨੇ ਮੰਗਲਵਾਰ ਸ਼ਾਮ ਨੂੰ ਲਿਖਿਆ ਕਿ ਕੰਪਨੀ ਕਰਮਚਾਰੀਆਂ ਦੀਆਂ ਆਪਣੀਆਂ ਤਕਨੀਕੀ ਟੀਮਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦੇਵੇਗੀ, ਜਿਨ੍ਹਾਂ ਦੀ ਛਾਂਟੀ ਦਾ ਫ਼ੈਸਲਾ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।