Meta India ਨੇ ਦਰਜ ਕੀਤਾ ਜ਼ਬਰਦਸਤ ਮੁਨਾਫ਼ਾ, 74 ਫ਼ੀਸਦੀ ਵਧੀ ਵਿਗਿਆਪਨ ਆਮਦਨ
Tuesday, Oct 18, 2022 - 04:31 PM (IST)
ਨਵੀਂ ਦਿੱਲੀ : ਮੇਟਾ ਇੰਡੀਆ ਨੇ ਆਪਣੀ ਵਿੱਤੀ ਸਾਲ 2022 ਦੀ ਕਮਾਈ ਅਤੇ ਮਾਲੀਆ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਵਿੱਤੀ ਸਾਲ 2022 ਵਿੱਚ ਕੰਪਨੀ ਦੀ ਵਿਗਿਆਪਨ ਆਮਦਨ ਲਗਭਗ 16189 ਕਰੋੜ ਰੁਪਏ ਜਾਂ 2 ਅਰਬ ਡਾਲਰ ਰਹੀ। ਕੰਪਨੀ ਨੇ ਸਾਲ-ਦਰ-ਸਾਲ ਦੇ ਆਧਾਰ 'ਤੇ ਆਪਣੀ ਵਿਗਿਆਪਨ ਆਮਦਨੀ ਵਿੱਚ 74 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਪਿਛਲੇ ਸਾਲ ਕੰਪਨੀ ਦੀ ਵਿਗਿਆਪਨ ਆਮਦਨ 9326 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਫਰਾਂਸ 'ਚ ਰਾਸ਼ਟਰਪਤੀ ਮੈਕਰੋਨ ਖ਼ਿਲਾਫ ਭੱਖਿਆ ਗੁੱਸਾ, ਮਹਿੰਗਾਈ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੱਖਾਂ ਲੋਕ(Video)
ਇਹ ਜਾਣਕਾਰੀ ਰਜਿਸਟਰਾਰ ਆਫ਼ ਕੰਪਨੀਜ਼ (ਆਰਓਸੀ) ਨੂੰ ਦਿੱਤੀ ਗਈ ਕੰਪਨੀ ਫਾਈਲਿੰਗ ਵਿੱਚ ਸਾਹਮਣੇ ਆਈ ਹੈ। ਫੇਸਬੁੱਕ ਇੰਡੀਆ ਔਨਲਾਈਨ ਸਰਵਿਸਿਜ਼ (ਪਹਿਲਾਂ ਮੇਟਾ ਇੰਡੀਆ) ਨੇ ਵਿੱਤੀ ਸਾਲ 21 ਵਿੱਚ 9,326 ਕਰੋੜ ਰੁਪਏ ਦੀ ਵਿਗਿਆਪਨ ਆਮਦਨੀ ਪ੍ਰਾਪਤ ਕੀਤੀ, ਜਿਸ ਵਿੱਚ ਸਾਲ-ਦਰ-ਸਾਲ 41 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ। ਮੇਟਾ ਇੰਡੀਆ ਦਾ ਸ਼ੁੱਧ ਲਾਭ ਸਾਲ ਦਰ ਸਾਲ ਆਧਾਰ 'ਤੇ 132 ਫ਼ੀਸਦੀ ਵਧ ਕੇ 297 ਕਰੋੜ ਰੁਪਏ 'ਤੇ ਆ ਗਈ ਹੈ ਜਿਹੜੀ ਵਿੱਤੀ ਸਾਲ 2020 'ਚ 132 ਕਰੋੜ ਰੁਪਏ ਸੀ।
ਮੈਟਾ ਇੰਡੀਆ ਨੇ ਵਿੱਤੀ ਸਾਲ 2022 ਵਿੱਚ ਟੈਕਸ ਅਦਾ ਕਰਨ ਤੋਂ ਪਹਿਲਾਂ 440 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਅਤੇ ਇਸ ਵਿੱਚ ਵੀ ਜ਼ਬਰਦਸਤ ਉਛਾਲ ਵੀ ਦੇਖਿਆ ਗਿਆ ਹੈ। ਸਾਲ-ਦਰ-ਸਾਲ ਦੇ ਆਧਾਰ 'ਤੇ, ਇਸ ਵਿਚ 116 ਫੀਸਦੀ ਦੀ ਸ਼ਾਨਦਾਰ ਵਾਧਾ ਹੋਇਆ ਹੈ, ਯਾਨੀ ਇਹ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਆਰਓਸੀ ਦੇ ਅੰਕੜਿਆਂ ਦੇ ਅਨੁਸਾਰ, ਟੈਕਸ ਅਦਾ ਕਰਨ ਤੋਂ ਬਾਅਦ ਇਸਦਾ ਲਾਭ ਯਾਨੀ ਟੈਕਸ ਤੋਂ ਬਾਅਦ ਪੀਫੋਫਿਟ ਕੁੱਲ 297 ਕਰੋੜ ਰੁਪਏ ਰਿਹਾ ਹੈ। ਮੇਟਾ ਇੰਡੀਆ ਭਾਰਤ ਵਿੱਚ ਐਡ ਰੀਸੇਲਰ ਮੋਡਰ ਦੀ ਤਰਜ਼ 'ਤੇ ਕੰਮ ਕਰਦਾ ਹੈ ਅਤੇ ਵਿਗਿਆਪਨ ਆਮਦਨ ਭਾਰਤ ਵਿੱਚ ਇਸਦੀ ਕਮਾਈ ਦਾ ਮੁੱਖ ਸਰੋਤ ਹੈ।
ਮੇਟਾ ਇੰਡੀਆ ਦਾ ਭਾਰਤ ਵਿੱਚ ਆਮਦਨ ਦਾ ਮੁੱਖ ਸਰੋਤ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇਸ਼ਤਿਹਾਰਾਂ ਰਾਹੀਂ ਹੈ। ਹਾਲ ਹੀ ਵਿੱਚ ਮੇਟਾ ਇੰਡੀਆ ਨੇ ਆਪਣੇ ਪਲੇਟਫਾਰਮ ਵਟਸਐਪ ਅਤੇ ਜੀਓਮਾਰਟ ਵਿਚਕਾਰ ਸਮਝੌਤਾ ਲਾਂਚ ਕੀਤਾ ਹੈ। ਹੁਣ ਤੱਕ, ਇਸਦੇ 20 ਲੱਖ ਤੋਂ ਵੱਧ ਵਪਾਰੀ ਭਾਈਵਾਲ ਹਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਦੀ ਕਰਿਆਨੇ ਦੀ ਡਿਲਿਵਰੀ ਸੇਵਾ ਦਾ ਸਰੋਤ ਬਣ ਗਿਆ ਹੈ।
ਇਹ ਵੀ ਪੜ੍ਹੋ : 4 ਸਾਲਾਂ ਬਾਅਦ 'FATF ਗ੍ਰੇ ਲਿਸਟ' ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੇ ਦਾਅਵਿਆਂ ਨੂੰ ਦੱਸਿਆ ਸਫ਼ੈਦ ਝੂਠ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਚ ਬਾਕਸ ਵਿਚ ਜ਼ਰੂਰ ਸਾਂਝੇ ਕਰੋ।