ਮਰਸਡੀਜ਼-ਬੈਂਜ਼ ਭਾਰਤ ''ਚ ਕਰਨ ਜਾ ਰਹੀ ਵੱਡਾ ਧਮਾਕਾ, ਇਕ ਸਾਲ ''ਚ ਲਾਂਚ ਕਰੇਗੀ 4 ਨਵੀਆਂ ਇਲੈਕਟ੍ਰਿਕ ਕਾਰਾਂ
Friday, Mar 24, 2023 - 03:34 PM (IST)

ਆਟੋ ਡੈਸਕ- ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ ਭਾਰਤ 'ਚ ਅਗਲੇ 8-12 ਮਹੀਨਿਆਂ 'ਚ 4 ਨਵੀਆਂ ਇਲੈਕਟ੍ਰਿਕ ਕਾਰਾਂ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਖੇਤਰੀ ਪ੍ਰਮੁੱਖ (ਓਵਰਸੀਜ਼) ਮੈਥਿਆਸ ਲੁਅਰਸ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਭਾਰਤੀ ਬਾਜ਼ਾਰ 'ਚ ਆਪਣੇ EQS ਅਤੇ EQB ਵਰਗੇ ਮਾਡਲਾਂ ਦੇ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਮਿਲ ਰਹੀਆਂ ਪ੍ਰਤੀਕਿਰਿਆਵਾਂ ਤੋਂ ਬਹੁਤ ਖੁਸ਼ ਹਾਂ। ਅਸੀਂ 4 ਹੋਰ ਵਾਹਨ ਪੇਸ਼ ਕਰਨ ਜਾ ਰਹੇ ਹਾਂ। ਫਿਲਹਾਲ ਕੰਪਨੀ ਭਾਰਤੀ ਬਾਜ਼ਾਰ 'ਚ 4 ਇਲੈਕਟ੍ਰਿਕ ਮਾਡਲ- EQS, EQB, EQC ਅਤੇ EQS AMG ਦੀ ਵਿਕਰੀ ਕਰ ਰਹੀ ਹੈ।
ਇਹ ਵੀ ਪੜ੍ਹੋ– ਨਿਸਾਨ ਨੇ ਬੰਦ ਕੀਤੀ Kicks ਦੀ ਬੁਕਿੰਗ, ਕੰਪਨੀ ਕਰ ਸਕਦੀ ਹੈ ਡਿਸਕੰਟੀਨਿਊ
ਮਰਸਡੀਜ਼-ਬੈਂਜ਼ ਨੂੰ ਹਨ ਵੱਡੀਆਂ ਉਮੀਦਾਂ
ਮਰਸਡੀਜ਼-ਬੈਂਜ਼ ਨੂੰ ਉਮੀਦ ਹੈ ਕਿ 2027 ਤਕ ਭਾਰਤ 'ਚ ਕੁੱਲ ਵਾਹਨ ਵਿਕਰੀ 'ਚ ਇਲੈਕਟ੍ਰਿਕ ਵਾਹਨਾਂ ਦਾ ਹਿੱਸਾ 25 ਫੀਸਦੀ ਰਹੇਗਾ। ਕੰਪਨੀ ਨੂੰ ਉਮੀਦ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਗਲੋਬਲ ਪੱਧਰ 'ਤੇ ਉਸਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬਾਜ਼ਾਰ ਹੋਵੇਗਾ। ਮਰਸਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਸੰਤੋਸ਼ ਅੱਯਰ ਨੇ ਕਿਹਾ ਕਿ ਮੈਂ ਵੀ ਭਾਰਤ ਨੂੰ ਬਾਕੀ ਦੇਸ਼ਾਂ ਵਿਚ ਚਮਕਦਾ ਹੋਇਆ ਦੇਖਦਾ ਹਾਂ। ਸਾਡੀ ਗਲੋਬਲ ਰਿਪੋਰਟ ਨੂੰ ਦੇਖੋ ਤਾਂ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਵੀ ਭਾਰਤ 'ਚ ਵਾਧਾ ਅੱਗੇ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ
ਅੱਯਰ ਨੇ ਕਿਹਾ ਕਿ ਪੂਰੇ ਸਾਲ ਲਈ ਅਨੁਮਾਨ ਜਤਾਉਣਾ ਜਲਦਬਾਜ਼ੀ ਹੋਵੇਗੀ ਪਰ ਜੇਕਰ ਪਹਿਲੇ ਦੋ ਮਹੀਨਿਆਂ ਦੇ ਨਤੀਜਿਆਂ 'ਤੇ ਗੱਲ ਕਰੀਏ ਤਾਂ ਇਹ ਦੁਨੀਆ ਦੇ ਕਈ ਹੋਰ ਬਾਜ਼ਾਰਾਂ ਦੇ ਮੁਕਾਬਲੇ ਕਾਫੀ ਮਜ਼ਬੂਤ ਅਤੇ ਹਾਂ-ਪੱਖੀ ਹਨ। ਦੱਸ ਦੇਈਏ ਕਿ ਮਰਸਡੀਜ਼-ਬੈਂਜ਼ ਇੰਡੀਆ ਨੇ 2021 'ਚ 11,242 ਇਕਾਈਆਂ ਦੀ ਵਿਕਰੀ ਕੀਤੀ ਸੀ। ਇਹ ਅੰਕੜਾ 2022 'ਚ 41 ਫੀਸਦੀ ਵੱਧ ਕੇ 15,822 ਇਕਾਈਆਂ ਤਕ ਹੁੰਚ ਗਿਆ ਸੀ। ਹੁਣ ਕੰਪਨੀ (ਮਰਸਡੀਜ਼-ਬੈਂਜ਼) ਭਾਰਤੀ ਬਾਜ਼ਾਰ 'ਚ ਨਵੇਂ ਪ੍ਰੋਡਕਟ ਲਿਆ ਕੇ ਆਪਣੀ ਵਿਕਰੀ ਨੂੰ ਹੋਰ ਜ਼ਿਆਦਾ ਵਧਾਉਣ 'ਤੇ ਧਿਆਨ ਦੇ ਰਹੀ ਹੈ। ਹਾਲਾਂਕਿ, 1 ਅਪ੍ਰੈਲ ਤੋਂ ਕੰਪਨੀ ਆਪਣੇ ਮੌਜੂਦਾ ਲਾਈਨਅਪ ਦੀਆਂ ਕੀਮਤਾਂ 'ਚ ਵਾਧਾ ਵੀ ਕਰਨ ਵਾਲੀ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤੇ ਨਵੇਂ ਪਲਾਨ,1 ਸਾਲ ਲਈ ਫ੍ਰੀ ਮਿਲੇਗਾ Disney + Hotstar ਤੇ Amazon Prime