ਮਰਸੀਡੀਜ਼ ਬੇਂਜ 15 ਜਨਵਰੀ ਤੋਂ ਕੀਮਤਾਂ ''ਚ ਇੰਨਾ ਵਾਧਾ ਕਰ ਦੇਏਗੀ ਲਾਗੂ
Friday, Jan 08, 2021 - 11:21 PM (IST)
ਨਵੀਂ ਦਿੱਲੀ- ਲਗਜ਼ਰੀ ਕਾਰ ਨਿਰਮਾਤਾ ਮਰਸੀਡੀਜ਼ ਬੇਂਜ ਇੰਡੀਆ 15 ਜਨਵਰੀ ਤੋਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ। ਮਾਡਲ ਦੇ ਹਿਸਾਬ ਨਾਲ ਕੰਪਨੀ ਕੀਮਤਾਂ ਵਿਚ 5 ਫ਼ੀਸਦੀ ਤੱਕ ਦਾ ਵਾਧਾ ਕਰੇਗੀ।
ਮਰਸੀਡੀਜ਼ ਬੇਂਜ ਨੇ ਇਕ ਬਿਆਨ ਵਿਚ ਕਿਹਾ, "ਪਿਛਲੇ ਛੇ ਤੋਂ ਸੱਤ ਮਹੀਨਿਆਂ ਤੋਂ ਯੂਰੋ ਦੇ ਮੁਕਾਬਲੇ ਭਾਰਤੀ ਰੁਪਏ ਦੇ ਕਮਜ਼ੋਰ ਹੋਣ ਅਤੇ ਲਾਗਤ ਵਿਚ ਵਾਧੇ ਨਾਲ ਸਮੁੱਚੇ ਖਰਚਿਆਂ 'ਤੇ ਮਹੱਤਵਪੂਰਨ ਦਬਾਅ ਪੈ ਰਿਹਾ ਹੈ।" ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਉਹ ਨਵੀਂ ਤਕਨਾਲੋਜੀ ਅਤੇ ਫੀਚਰਜ਼ ਪੇਸ਼ ਕਰਨ ਲਈ ਨਿਵੇਸ਼ ਕਰ ਰਹੀ ਹੈ।
ਇੰਨੀ ਹੋ ਸਕਦੀ ਹੈ ਮਰਸੀਡੀਜ਼ ਮਾਡਲਾਂ ਦੀ ਕੀਮਤ-
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਸਾਰੇ ਕਾਰਕਾਂ ਦੇ ਸਮੇੁਲ ਨਾਲ ਲਾਗਤ ਵਧੀ ਹੈ, ਲਿਹਾਜਾ ਸਾਰੇ ਮਾਡਲਾਂ ਦੀ ਕੀਮਤ ਵਿਚ ਵਾਧਾ ਕਰਨਾ ਪੈ ਰਿਹਾ ਹੈ। ਗੌਰਤਲਬ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਨੇ 8 ਜਨਵਰੀ ਤੋਂ ਕੀਮਤਾਂ ਵਿਚ 1.9 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਮਹਿੰਦਰਾ ਨੇ ਯਾਤਰੀ ਅਤੇ ਕਮਰਸ਼ਲ ਵਾਹਨਾਂ ਦੀ ਕੀਮਤ ਵਿਚ 4,500 ਰੁਪਏ ਤੋਂ ਲੈ ਕੇ 40,000 ਰੁਪਏ ਤੱਕ ਦਾ ਵਾਧਾ ਕੀਤਾ ਹੈ।