ਮੈਡੀਕਲ ਇੰਸ਼ੋਰੈਂਸ: ਕਵਰ ਹੋ ਸਕਦਾ ਹੈ ਯੋਗ-ਜਿੰਮ ਖਰਚ

Saturday, Nov 09, 2019 - 02:20 PM (IST)

ਮੈਡੀਕਲ ਇੰਸ਼ੋਰੈਂਸ: ਕਵਰ ਹੋ ਸਕਦਾ ਹੈ ਯੋਗ-ਜਿੰਮ ਖਰਚ

ਨਵੀਂ ਦਿੱਲੀ—ਡਾਕਟਰੀ ਬੀਮਾਧਾਰਕਾਂ ਨੂੰ ਛੇਤੀ ਹੀ ਉਨ੍ਹਾਂ ਦੇ ਬੀਮਾ ਪੈਕੇਜ 'ਚ ਯੋਗ ਕੇਂਦਰ ਅਤੇ ਜਿੰਮ ਦੀ ਮੈਂਬਰਤਾਂ ਦਾ ਚਾਰਜ ਭਰਨ ਅਤੇ ਪ੍ਰੋਟੀਨ ਸਪਲੀਮੈਂਟ ਖਰੀਦਣ ਆਦਿ ਲਈ ਵਾਊਚਰ ਮਿਲ ਸਕਦੇ ਹਨ। ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ ਆਮ ਲੋਕਾਂ ਦੇ ਵਿਚਕਾਰ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਅਜਿਹੇ ਨਵੇਂ ਦਿਸ਼ਾ-ਨਿਰਦੇਸ਼ ਪ੍ਰਸਤਾਵਿਤ ਕਰ ਰਿਹਾ ਹੈ।

PunjabKesari
ਨਵੀਂਆਂ ਸੇਵਾਵਾਂ ਹੋਣਗੀਆਂ ਪੇਸ਼
ਇਰਡਾ ਨੇ ਸਿਹਤਮੰਦ ਅਤੇ ਬਚਾਅ ਦੇ ਫੀਚਰ ਅਤੇ ਫਾਇਦਿਆਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਮਸੌਦੇ 'ਚ ਕਿਹਾ ਕਿ ਹੈਲਥ ਇੰਸ਼ੋਰੈਂਸ ਪ੍ਰਦਾਤਾ ਜਾਂ ਉਨ੍ਹਾਂ ਨਾਲ ਜੁੜੇ ਹਸਪਤਾਲ ਬੀਮਾਧਾਰਕਾਂ ਨੂੰ ਬਾਹਰੀ ਸਲਾਹ-ਮਸ਼ਵਰਾ ਅਤੇ ਉਪਚਾਰ, ਔਸ਼ਦੀ, ਸਿਹਤ ਜਾਂਚ ਆਦਿ ਸੰਬੰਧੀ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੇ ਹਨ। ਉਸ ਨੇ ਕਿਹਾ ਕਿ ਬੀਮਾ ਨਾਲ ਜੁੜੀ ਸਿਹਤ ਅਤੇ ਫਿਟਨੈੱਸ ਦੀਆਂ ਸ਼ਰਤਾਂ ਦੇ ਆਧਾਰ 'ਤੇ ਬੀਮਾ ਪ੍ਰਦਾਤਾ ਡਾਕਟਰਾਂ ਬੀਮਾਧਾਰਕਾਂ ਦੇ ਵਿਚਕਾਰ ਸਿਹਤ ਨੂੰ ਲੈ ਕੇ ਜਾਗਰੂਕਤਾ ਫੈਲਾ ਸਕਦੇ ਹਨ।

PunjabKesari
ਮਿਲਣਗੇ ਛੋਟ ਦੇ ਵਾਊਚਰ
ਇਰਡਾ ਮੁਤਾਬਕ ਇਹ ਬੀਮਾਧਾਰਕਾਂ ਨੂੰ ਬਾਹਰੀ ਸਲਾਹ ਮਸ਼ਵਰਾ ਅਤੇ ਉਪਚਾਰ, ਡਾਕਟਰੀ ਜਾਂਚ, ਪ੍ਰੋਟੀਨ ਸਪਲੀਮੈਂਟ ਖਰੀਦਣ ਲਈ ਵਾਊਚਰ ਅਤੇ ਯੋਗ ਅਤੇ ਜਿੰਮ ਆਦਿ ਦੇ ਲਈ ਛੋਟ ਦੇ ਵਾਊਚਰ ਮੁਹੱਈਆ ਕਰਵਾ ਕੇ ਕੀਤਾ ਜਾ ਸਕਦਾ ਹੈ। ਮਸੌਦੇ 'ਚ ਕਿਹਾ ਗਿਆ ਹੈ ਕਿ ਇਹ ਸੁਵਿਧਾਵਾਂ ਦੇਣ ਦੇ ਏਵਜ 'ਚ ਬੀਮਾ ਪ੍ਰਦਾਤਾ ਕੰਪਨੀਆਂ ਉਤਪਾਦ ਦੇ ਨਾਲ ਵੱਖ ਤੋਂ ਚਾਰਜ ਲਗਾ ਸਕਦੀ ਹੈ। ਹਾਲਾਂਕਿ ਬੀਮਾ ਪ੍ਰਦਾਤਾ ਕੰਪਨੀਆਂ ਨੂੰ ਬੀਮਾ ਪੇਸ਼ਕਸ਼ ਦੇ ਨਾਲ ਇਹ ਸਪੱਸ਼ਟ ਤੌਰ 'ਤੇ ਦੱਸਣਾ ਪਵੇਗਾ ਕਿ ਇਨ੍ਹਾਂ ਸੁਵਿਧਾਵਾਂ ਦੇ ਏਵਜ 'ਚ ਕਿੰਨਾ ਚਾਰਜ ਲਿਆ ਜਾ ਰਿਹਾ ਹੈ।


author

Aarti dhillon

Content Editor

Related News