ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

12/02/2023 11:46:52 AM

ਗੁਰੂਗ੍ਰਾਮ (ਇੰਟ.) – ਸਾਬਕਾ ਵਿਧਾਇਕ ਰਾਧੇ ਸ਼ਿਆਮ ਸ਼ਰਮਾ ਦੀ ਪਤਨੀ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲਾ ਖਪਤਕਾਰ ਵਿਵਾਦ ਹੱਲ ਫੋਰਮ ਨੇ ਮੇਦਾਂਤਾ ਹਸਪਤਾਲ ਦੇ ਡਾਕਟਰ ’ਤੇ ਕਰੀਬ 36.75 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਫੋਰਮ ਨੇ ਹੁਕਮਾਂ ’ਚ 25 ਲੱਖ ਰੁਪਏ ਦਾ ਜੁਰਮਾਨਾ ਲਾਉਣ ਦੇ ਨਾਲ ਹੀ ਸਾਬਕਾ ਵਿਧਾਇਕ ਦੀ ਪਤਨੀ ਦੇ ਇਲਾਜ ਦੌਰਾਨ ਹਸਪਤਾਲ ਵਲੋਂ ਵਸੂਲੇ ਗਏ ਕਰੀਬ ਸਵਾ 10 ਲੱਖ ਰੁਪਏ ਅਤੇ ਕੇਸ ਦਾ ਖਰਚਾ ਕਰੀਬ 55,000 ਰੁਪਏ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਉੱਥੇ ਹੀ ਮਾਮਲੇ ਵਿਚ ਜਦੋਂ ਮੇਦਾਂਤਾ ਹਸਪਤਾਲ ਦੇ ਐੱਮ. ਡੀ. ਡਾ. ਨਰੇਸ਼ ਤ੍ਰੇਹਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ :   ਮੋਬਾਇਲ ਸਿਮ ਖ਼ਰੀਦਣ-ਵੇਚਣ ਦੇ ਨਵੇਂ ਨਿਯਮ ਹੋਏ ਲਾਗੂ, ਉਲੰਘਣਾ ਕਰਨ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ

ਕੀ ਹੈ ਮਾਮਲਾ

ਜਾਣਕਾਰੀ ਮੁਤਾਬਕ ਨਾਰਨੌਲ ਵਾਸੀ ਸਾਬਕਾ ਵਿਧਾਇਕ ਰਾਧੇ ਸ਼ਿਆਮ ਸ਼ਰਮਾ ਦੀ ਪਤਨੀ 71 ਸਾਲਾਂ ਬਰਫੀ ਦੇਵੀ ਨੂੰ ਛਾਤੀ ’ਚ ਦਰਜ ਹੋਣ ਦੀ ਸ਼ਿਕਾਇਤ ’ਤੇ 28 ਫਰਵਰੀ 2020 ਨੂੰ ਮੇਦਾਂਤਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਡਾ. ਪ੍ਰਵੀਨ ਚੰਦਰਾ ਵਲੋਂ ਉਨ੍ਹਾਂ ਦੀ ਪਤਨੀ ਦਾ ਇਲਾਜ ਕੀਤਾ ਗਿਆ। ਇਸ ਤੋਂ ਬਾਅਦ ਡਾ. ਨੀਰਜ ਗੁਪਤਾ ਅਤੇ ਡਾ. ਨਵੀਨ ਗੋਇਲ ਸਮੇਤ ਹੋਰ ਵੀ ਇਲਾਜ ’ਚ ਸ਼ਾਮਲ ਹੋਏ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਹਾਰਟ ਦੀ ਦਿੱਕਤ ਹੈ ਜੋ ਸਟੰਟ ਪਾਉਣ ਨਾਲ ਠੀਕ ਹੋ ਜਾਏਗੀ। ਸਟੰਟ ਪਾਉਣ ਤੋਂ ਬਾਅਦ ਵੀ ਮਰੀਜ ਨੂੰ ਰਾਹਤ ਨਹੀਂ ਮਿਲੀ। ਦੋਸ਼ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਹਸਪਤਾਲ ਵਿਚ ਦਾਖਲ ਹੋਣ ਤੋਂ 9 ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਕਈ ਵਾਰ ਮਰੀਜ਼ ਦੀ ਗੰਭੀਰ ਹਾਲਤ ਹੋਣ ’ਤੇ ਡਾਕਟਰਾਂ ਅਤੇ ਹੋਰ ਸਟਾਫ ਨੇ ਇਲਾਜ ’ਚ ਕੋਈ ਗੰਭੀਰਤਾ ਨਹੀਂ ਦਿਖਾਈ।

ਇਹ ਵੀ ਪੜ੍ਹੋ :   ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਨੂੰ ਝਟਕਾ, ਉਪਭੋਗਤਾ ਫੋਰਮ ਨੇ 6 ਲੱਖ ਰੁਪਏ ਅਦਾ ਕਰਨ ਦਾ ਦਿੱਤਾ ਹੁਕਮ

ਦੋਸ਼ ਹੈ ਕਿ ਮਰੀਜ ਨੂੰ ਹਾਰਟ ਦੀ ਦਿੱਕਤ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ਵਿਚ ਇਲਾਜ ਨੂੰ ਗੈਸਟ੍ਰਿਕ ਅਤੇ ਕਿਡਨੀ ਸਮੇਤ ਹੋਰ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਮਰੀਜ ਨੂੰ ਗਲਤ ਦਵਾਈ ਦੇ ਦਿੱਤੀ ਗਈ ਸੀ, ਜਿਸ ਕਾਰਨ 8 ਮਾਰਚ ਨੂੰ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਹਸਪਤਾਲ ਪ੍ਰਬੰਧਨ ਨੇ ਉਨ੍ਹਾਂ ਨੂੰ ਕਰੀਬ 10 ਲੱਖ 28 ਹਜ਼ਾਰ ਰੁਪਏ ਦਾ ਬਿੱਲ ਦੇ ਦਿੱਤੀ ਸੀ, ਜਿਸ ਦਾ ਉਨ੍ਹਾਂ ਨੇ ਭੁਗਤਾਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਨੂੰ ਜ਼ਿਲਾ ਖਪਤਕਾਰ ਫੋਰਮ ’ਚ ਦਾਇਰ ਕੀਤਾ।

ਕੀ ਕਹਿਣਾ ਹੈ ਖਪਤਕਾਰ ਫੋਰਮ ਦਾ?

ਜ਼ਿਲਾ ਖਪਤਕਾਰ ਫੋਰਮ ਦੇ ਮੁਖੀ ਸੰਜੀਵ ਜਿੰਦਲ ਅਤੇ ਮੈਂਬਰ ਜੋਤੀ ਸਿਵਾਚ ਅਤੇ ਖੁਸ਼ਵਿੰਦਰ ਕੌਰ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮੰਨਿਆ ਕਿ ਵਿਅਕਤੀ ਦਾ ਜੀਵਨ ਅਨਮੋਲ ਹੈ ਅਤੇ ਇਸ ਨੂੰ ਪੈਸੇ ਦੇ ਸੰਦਰਭ ਵਿਚ ਨਹੀਂ ਮਾਪਿਆ ਜਾ ਸਕਦਾ। ਇਸ ’ਤੇ ਫੋਰਮ ਨੇ ਹੁਕਮ ਦਿੱਤੇ ਕਿ ਹਸਪਤਾਲ ਪ੍ਰਬੰਧਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਵਸੂਲੇ ਗਏ ਬਿੱਲ ਨੂੰ ਵਾਪਸ ਕਰੇ। ਇਸ ਦੇ ਨਾਲ ਹੀ 25 ਲੱਖ ਰੁਪਏ ਮੁਆਵਜ਼ਾ ਅਤੇ ਕੇਸ ’ਤੇ ਆਏ 55 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਹੁਕਮ ਦਿੱਤੇ ਕਿ ਜੇ ਇਹ ਭੁਗਤਾਨ 45 ਦਿਨਾਂ ’ਚ ਨਹੀਂ ਕੀਤਾ ਜਾਂਦਾ ਤਾਂ ਦੋਸ਼ੀ ਨੂੰ 12 ਫੀਸਦੀ ਵਿਆਜ ਨਾਲ ਇਸ ਰਕਮ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ :   UPI ਲੈਣ-ਦੇਣ ਨਵੇਂ ਉੱਚੇ ਪੱਧਰ 'ਤੇ, FASTag 'ਤੇ ਵੀ ਦੇਖਣ ਨੂੰ ਮਿਲਿਆ ਵੱਡਾ ਲੈਣ-ਦੇਣ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News