ਮੈਕਸ ਫਾਇਨੈਸ਼ਿਅਲ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 41 ਫੀਸਦੀ ਵਧਿਆ

02/11/2019 5:13:59 PM

ਨਵੀਂ ਦਿੱਲੀ — ਮੈਕਸ ਫਾਇਨੈਸ਼ਿਅਲ ਸਰਵਿਸਿਜ਼ ਦਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਏਕਿਕ੍ਰਿਤ ਆਧਾਰ 'ਤੇ ਸ਼ੁੱਧ ਲਾਭ ਸੋਮਵਾਰ ਨੂੰ 41 ਫੀਸਦੀ ਦੇ ਵਾਧੇ ਨਾਲ 139.89 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 99.45 ਕਰੋੜ ਰੁਪਏ ਸੀ। ਵਿੱਤੀ ਸਾਲ 2018-19 ਦੀ ਜੁਲਾਈ-ਸਤੰਬਰ ਤਿਮਾਹੀ 'ਚ ਕੰਪਨੀ ਨੂੰ 56.33 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ 176.57 ਕਰੋੜ ਰੁਪਏ ਰਹੀ ਜਿਹੜੀ ਕਿ ਇਕ ਸਾਲ ਪਹਿਲੇ ਇਸੇ ਤਿਮਾਹੀ 'ਚ 131.43 ਕਰੋੜ ਰੁਪਏ ਸੀ।


Related News