ਹੁਣ ਸਖਤ ਨਿਕਾਸੀ ਮਾਪਦੰਡਾਂ ਮੁਤਾਬਕ ਹੋਣਗੇ ਮਾਰੂਤੀ ਸੁਜ਼ੂਕੀ ਦੇ ਸਾਰੇ ਵਾਹਨ

Tuesday, Apr 25, 2023 - 05:19 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਪ੍ਰਮੁੱਖ ਵਾਹਨ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਸਾਰੇ ਵਾਹਨ ਹੁਣ ਨਿਕਾਸੀ ਮਾਪਦੰਡਾਂ ਮੁਤਾਬਕ ਹੋਣਗੇ। ਕੰਪਨੀ ਨੇ ਭਾਰਤ ਪੜਾਅ ਛੇ (ਬੀ.ਐੱਸ.-6) ਵਿਵਸਥਾ ਦੇ ਤਹਿਤ ਨਿਕਾਸੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਟੀਚੇ ਨਾਲ ਆਪਣੇ ਸਾਰੀਆਂ ਸ਼੍ਰੇਣੀ ਦੇ ਵਾਹਨਾਂ ਨੂੰ ਉੱਨਤ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਰੇ ਹੈਚਬੈਕ, ਸੇਡਾਨ, ਐੱਮ. ਪੀ. ਵੀ.(ਮਲਟੀ-ਪਰਪਜ਼ ਵਾਹਨ), ਐੱਸ. ਯੂ. ਵੀ. (ਸਪੋਰਟਸ ਯੂਟੀਲਿਟੀ ਵ੍ਹੀਕਲ) ਅਤੇ ਕਮਰਸ਼ੀਅਲ ਵਾਹਨ ਹੁਣ ਨਵੇਂ ਬੀ. ਐੱਸ.-6 ਦੇ ਦੂਜੇ ਪੜਾਅ ਦੇ ਅਸਲ ਡਰਾਈਵਿੰਗ ਨਿਕਾਸੀ ਨਿਯਮਾਂ ਮੁਤਾਬਕ ਹੋਣਗੇ। ਨਾਲ ਹੀ ਇਹ ਈ-20 ਈਂਧਨ ਯਾਨੀ 20 ਫੀਸਦੀ ਈਥੇਨਾਲ ਮਿਸ਼ਰਣ ਵਾਲੇ ਈਂਧਨ ਦੇ ਵੀ ਅਨੁਕੂਲ ਹਨ। ਬੀ. ਐੱਸ. ਮਾਪਦੰਡਾਂ ਦੇ ਦੂਜੇ ਪੜਾਅ ਦਾ ਮੁੱਖ ਆਧਾਰ ਅਸਲ ਡਰਾਈਵਿੰਗ ਨਿਕਾਸ ਨਿਯਮ ਹੈ।

ਇਹ ਵੀ ਪੜ੍ਹੋ : ਏਸ਼ੀਆ 'ਚ ਸਭ ਤੋਂ ਖ਼ਰਾਬ ਹਾਲਤ 'ਚ ਹਨ PAK ਦੀਆਂ ਸਰਕਾਰੀ ਕੰਪਨੀਆਂ : ਵਿਸ਼ਵ ਬੈਂਕ

ਇਸ ’ਚ ਕਿਹਾ ਗਿਆ ਹੈ ਕਿ ਨਵਾਂ ਅਸਲ ਡਰਾਈਵਿੰਗ ਨਿਕਾਸ ਪਾਲਣਾ ਵਿਵਸਥਾ ਦੇ ਤਹਿਤ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ’ਚ ਨਿਕਾਸੀ ਕੰਟਰੋਲ ਸਿਸਟਮ ਦੀ ਸਹੀ ਸਮੇਂ ’ਤੇ ਨਿਗਰਾਨੀ ਲਈ ਇਕ ਅਤਿਆਧੁਨਿਕ ਪ੍ਰਣਾਲੀ ਹੋਵੇਗੀ। ਇਹ ਕਿਸੇ ਵੀ ਗੜਬੜੀ ਦੇ ਮਾਮਲੇ ’ਚ ਚਾਲਕਾਂ ਨੂੰ ਸੂਚਿਤ ਕਰੇਗੀ। ਮਾਰੂਤੀ ਦੀ ਕਾਰ ਇਲੈਕਟ੍ਰਾਨਿਕ ਸਥਿਰਤਾ ਕੰਟਰੋਲ (ਈ. ਐੱਸ. ਸੀ.) ਪ੍ਰਣਾਲੀ ਨਾਲ ਲੈਸ ਹੋਵੇਗੀ। ਇਸ ਪ੍ਰਣਾਲੀ ਨਾਲ ਗੱਡੀ ਚਲਾਉਂਦੇ ਸਮੇਂ ਚਾਲਕਾਂ ਦਾ ਪ੍ਰਤੀਕੂਲ ਸਥਿਤੀ ’ਚ ਵੀ ਕਾਰ ’ਤੇ ਪੂਰੀ ਤਰ੍ਹਾਂ ਕੰਟਰੋਲ ਬਣਿਆ ਰਹਿੰਦਾ ਹੈ। ਕੰਪਨੀ ਦੇ ਮੁੱਖ ਤਕਨੀਕੀ ਅਧਿਕਾਰੀ ਸੀ. ਵੀ. ਰਮਨ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ’ਚ ਅਸੀਂ ਆਪਣੇ ਵਾਹਨਾਂ ਤੋਂ ਨਿਕਾਸ ਨੂੰ ਘੱਟ ਕਰਨ ਲਈ ਹਮੇਸ਼ਾ ਨਵੇਂ ਉਪਾਅ ਕਰ ਰਹੇ ਹਨ। ਸਰਕਾਰ ਦਾ ਨਵੇਂ ਬੀ. ਐੱਸ.-6 ਦੂਜੇ ਪੜਾਅ ਦੇ ਮਾਪਦੰਡਾਂ ਨੂੰ ਸ਼ਾਮਲ ਕਰਨ ਦਾ ਕਦਮ ਵਾਹਨਾਂ ਤੋਂ ਉਨ੍ਹਾਂ ਦੇ ਪੂਰੇ ਜੀਵਨਕਾਲ ’ਚ ਨਿਕਾਸੀ ਨੂੰ ਕੰਟਰੋਲ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ : ਰਤਨ ਟਾਟਾ ਨੂੰ ਮਿਲਿਆ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News