ਮਾਰੂਤੀ ਨੇ ਵਾਹਨ ਕਰਜ਼ੇ ਲਈ ਮਹਿੰਦਰਾ ਫਾਈਨਾਂਸ ਨਾਲ ਕੀਤਾ ਸਮਝੌਤਾ
Tuesday, Jun 09, 2020 - 08:32 PM (IST)
ਨਵੀਂ ਦਿੱਲੀ (ਭਾਸ਼ਾ)-ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਉਸ ਨੇ ਵਾਹਨ ਕਰਜ਼ੇ ਲਈ ਮਹਿੰਦਰਾ ਫਾਈਨਾਂਸ ਨਾਲ ਸਮਝੌਤਾ ਕੀਤਾ ਹੈ। ਐੱਮ. ਐੱਸ. ਆਈ. ਨੇ ਕਿਹਾ ਕਿ ਸਮਝੌਤੇ ਅਨੁਸਾਰ ਗਾਹਕ ਕਾਰ ਕਰਜ਼ਾ (ਲੋਨ) ਲਈ ਮਹਿੰਦਰਾ ਫਾਈਨਾਂਸ ਦੇ ਵਿਆਪਕ ਬਦਲਾਂ ਦਾ ਲਾਭ ਉਠਾ ਸਕਦੇ ਹਨ।
ਐੱਮ. ਐੱਸ. ਆਈ. ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਮਹਿੰਦਰਾ ਫਾਈਨਾਂਸ ਪੂਰੇ ਭਾਰਤ 'ਚ ਵਿਆਪਕ ਪਹੁੰਚ ਵਾਲੀ ਗੈਰ-ਬੈਂਕਿੰਗ ਵਿੱਤ ਕੰਪਨੀ (ਐੱਨ. ਬੀ. ਐੱਫ. ਸੀ.) ਹੈ ਅਤੇ ਉਸ ਨੂੰ ਅਰਧ- ਪੇਂਡੂ, ਪੇਂਡੂ ਅਤੇ ਬਿਨਾਂ ਕਮਾਈ ਪ੍ਰਮਾਣ ਵਾਲੇ ਗਾਹਕਾਂ ਸਮੇਤ ਸਾਰੇ ਤਰ੍ਹਾਂ ਦੇ ਗਾਹਕਾਂ ਨੂੰ ਕਰਜ਼ਾ ਦੇਣ 'ਚ ਮੁਹਾਰਤ ਹਾਸਲ ਹੈ।