ਮਾਰੂਤੀ ਦੀ ਵਿਕਰੀ ਜਨਵਰੀ ’ਚ 4 ਫੀਸਦੀ ਘਟੀ

02/03/2022 6:08:24 PM

ਨਵੀਂ ਦਿੱਲੀ– ਘਰੇਲੂ ਵਾਹਨ ਕੰਪਨੀ ਮਾਰੂਤੀ ਸੁਜੂਕੀ ਇੰਡੀਆ (ਐੱਮ. ਐੱਸ. ਆਈ.) ਦੀ ਥੋਕ ਵਿਕਰੀ ਜਨਵਰੀ 2022 ’ਚ 3.96 ਫੀਸਦੀ ਘਟ ਕੇ 1,54,379 ਇਕਾਈ ਰਹੀ। ਮਾਰੂਤੀ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਨਵਰੀ 2021’ਚ ਕੰਪਨੀ ਨੇ 1,60,752 ਵਾਹਨ ਵੇਚੇ ਸਨ। ਇਸ ਤੋਂ ਇਲਾਵਾ ਕੰਪਨੀ ਦੀ ਘਰੇਲੂ ਵਿਕਰੀ ਪਿਛਲੇ ਮਹੀਨੇ 8 ਫੀਸਦੀ ਘਟ ਕੇ 1,36,442 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 1,48,307 ਇਕਾਈ ਰਹੀ ਸੀ। ਮਾਰੂਤੀ ਨੇ ਕਿਹਾ ਕਿ ਇਲੈਕਟ੍ਰਾਨਕ ਉਪਕਰਨਾਂ ਦੀ ਕਮੀ ਦਾ ਉਨ੍ਹਾਂ ਵਾਹਨਾਂ ਦੇ ਉਤਪਾਦਨ ’ਤੇ ਮਾਮੂਲੀ ਪ੍ਰਭਾਵ ਪਿਆ ਜੋ ਮੁੱਖ ਤੌਰ ’ਤੇ ਘਰੇਲੂ ਬਾਜ਼ਾਰ ’ਚ ਵੇਚੇ ਜਾਂਦੇ ਹਨ। ਅਸੀਂ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਕਦਮ ਉਠਾ ਰਹੇ ਹਾਂ।
ਟਾਟਾ ਮੋਟਰਜ਼ ਦੀ ਵਿਕਰੀ 27 ਫੀਸਦੀ ਵਧ ਕੇ 76,210 ਇਕਾਈ ’ਤੇ ਪਹੁੰਚੀ

ਟਾਟਾ ਮੋਟਰਜ਼ ਦੀ ਕੁੱਲ ਵਿਕਰੀ ਜਨਵਰੀ 2022 ’ਚ 27 ਫੀਸਦੀ ਵਧ ਕੇ 76,210 ਇਕਾਈ ’ਤੇ ਪਹੁੰਚ ਗਈ। ਇਸ ’ਚ ਕੌਮਾਂਤਰੀ ਵਿਕਰੀ ਵੀ ਸ਼ਾਮਲ ਹੈ। ਟਾਟਾ ਮੋਟਰਜ਼ ਨੇ ਦੱਸਿਆ ਕਿ ਕੰਪਨੀ ਨੇ ਜਨਵਰੀ 2021 ’ਚ 59,866 ਵਾਹਨ ਵੇਚੇ ਸਨ। ਘਰੇਲੂ ਵਾਹਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਜਨਵਰੀ 2022 ’ਚ ਉਸ ਦੀ ਘਰੇਲੂ ਬਾਜ਼ਾਰ ’ਚ ਵਿਕਰੀ ਸਾਲਾਨਾ ਆਧਾਰ ’ਤੇ 26 ਫੀਸਦੀ ਵਧ ਕੇ 72,485 ਇਕਾਈ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ ਇਹ 57,649 ਇਕਾਈ ਸੀ। ਕੰਪਨੀ ਨੇ ਸਮੀਖਿਆ ਅਧੀਨ ਮਹੀਨੇ ਦੌਰਾਨ ਕੁੱਲ 40,777 ਯਾਤਰੀ ਵਾਹਨ ਵੇਚੇ, ਜਦ ਕਿ ਜਨਵਰੀ 2021 ਦੌਰਾਨ 26,978 ਵਾਹਨਾਂ ਦੀ ਵਿਕਰੀ ਕੀਤੀ ਸੀ। ਟਾਟਾ ਮੋਟਰਜ਼ ਦੀ ਜਨਵਰੀ ਮਹੀਨੇ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 5 ਗੁਣਾ ਹੋ ਕੇ 2,892 ਇਕਾਈ ’ਤੇ ਪਹੁੰਚ ਗਈ। ਕੰਪਨੀ ਨੇ ਜਨਵਰੀ 2021 ’ਚ 514 ਇਲੈਕਟ੍ਰਿਕ ਵਾਹਨ ਵੇਚੇ ਸਨ।

ਮਹਿੰਦਰਾ ਦੀ ਕੁੱਲ ਵਿਕਰੀ 20 ਫੀਸਦੀ ਵਧੀ
ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ. ਐੱਮ.) ਦੀ ਕੁੱਲ ਵਿਕਰੀ ਜਨਵਰੀ 2022 ’ਚ 19.55 ਫੀਸਦੀ ਵਧ ਕੇ 46,804 ਇਕਾਈ ’ਤੇ ਪਹੁੰਚ ਗਈ। ਮਹਿੰਦਰਾ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਉਸ ਨੇ 39,149 ਗੱਡੀਆਂ ਦੀ ਵਿਕਰੀ ਕੀਤੀ ਸੀ। ਮੁੰਬਈ ਸਥਿਤ ਵਾਹਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਜਨਵਰੀ 2022 ਦੌਰਾਨ ਉਸ ਨੇ ਘਰੇਲੂ ਬਾਜ਼ਾਰ ’ਚ 19,964 ਇਕਾਈਆਂ ਵੇਚੀਆਂ ਜਦ ਕਿ ਇਕ ਸਾਲ ਪਹਿਲਾਂ ਇਸ ਮਹੀਨੇ ’ਚ ਉਸ ਨੇ 20,634 ਇਕਾਈਆਂ ਦੀ ਵਿਕਰੀ ਕੀਤੀ ਸੀ। ਇਸ ਤੋਂ ਇਲਾਵਾ ਕੰਪਨੀ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਜਨਵਰੀ 2022 ’ਚ ਵਧ ਕੇ 23,979 ਇਕਾਈ ’ਤੇ ਪਹੁੰਚ ਗਈ ਹੈ।


Rakesh

Content Editor

Related News