ਮਾਰੂਤੀ ਸੁਜ਼ੂਕੀ ਦੇ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੇਗਾ ਬੰਪਰ 'ਡਿਵੀਡੈਂਡ'

Tuesday, Apr 27, 2021 - 03:56 PM (IST)

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਨੇ ਪਿਛਲੇ ਵਿੱਤੀ ਸਾਲ ਦੀ 31 ਮਾਰਚ 2021 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਬੰਪਰ ਡਿਵੀਡੈਂਡ ਮਿਲਣ ਜਾ ਰਿਹਾ ਹੈ। ਕੰਪਨੀ ਦੇ ਬੋਰਡ ਨੇ ਵਿੱਤੀ ਸਾਲ 2020-21 ਲਈ 45 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਡ ਦੇਣ ਦੀ ਸਿਫਾਰਸ਼ ਕੀਤੀ ਹੈ।

ਉੱਥੇ ਹੀ, ਕੰਪਨੀ ਦੀ ਕਮਾਈ ਦੀ ਗੱਲ ਕਰੀਏ ਤਾਂ ਜਨਵਰੀ ਤੋਂ 31 ਮਾਰਚ 2021 ਦੀ ਤਿਮਾਹੀ ਵਿਚ ਇਸ ਨੇ 1,166 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ, ਜੋ ਪਿਛਲੇ ਸਾਲ ਦੇ 1,292 ਕਰੋੜ ਰੁਪਏ ਨਾਲੋਂ 9.7 ਫ਼ੀਸਦੀ ਘੱਟ ਰਿਹਾ। ਕੰਪਨੀ ਨੇ ਕਿਹਾ ਕਿ ਨਿਰਮਾਣ ਵਸਤੂਆਂ ਦੀਆਂ ਕੀਮਤਾਂ ਵਧਣ, ਕਰੰਸੀ ਦੇ ਕਮਜ਼ੋਰ ਹੋਣ ਦੀ ਵਜ੍ਹਾ ਮੁਨਾਫਾ ਘੱਟ ਰਿਹਾ।

ਹਾਲਾਂਕਿ, ਮਾਰੂਤੀ ਸੁਜ਼ੂਕੀ ਦੀ ਆਮਦਨ ਇਸ ਦੌਰਾਨ 32 ਫ਼ੀਸਦੀ ਵੱਧ ਕੇ 24,024 ਕਰੋੜ ਰੁਪਏ ਹੋ ਗਈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਆਮਦਨ 18,199 ਕਰੋੜ ਰੁਪਏ ਰਹੀ ਸੀ।

ਦਸੰਬਰ ਤਿਮਾਹੀ ਵਿਚ ਕੰਪਨੀ ਦਾ ਮੁਨਾਫਾ 1,941 ਕਰੋੜ ਰੁਪਏ ਰਿਹਾ ਸੀ। EBITDA ਆਧਾਰ 'ਤੇ ਮੁਨਾਫਾ 1991 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ 1,546 ਕਰੋੜ ਰੁਪਏ ਰਿਹਾ ਸੀ। ਉੱਥੇ ਹੀ, ਕੰਪਨੀ ਦੀ ਵਿਕਰੀ ਦੀ ਗੱਲ ਕਰੀਏ ਤਾਂ ਮਾਰਚ ਤਿਮਾਹੀ ਵਿਚ ਕੰਪਨੀ ਨੇ 4.92 ਲੱਖ ਵਾਹਨ ਵੇਚੇ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਨਾਲੋਂ 27.8 ਫ਼ੀਸਦੀ ਜ਼ਿਆਦਾ ਹਨ। ਇਸ ਵਿਚੋਂ ਘਰੇਲੂ ਬਜ਼ਾਰ ਵਿਚ ਵਿਕਰੀ 4.56 ਲੱਖ ਰਹੀ, ਜਦੋਂ ਕਿ 35,528 ਵਾਹਨ ਕੰਪਨੀ ਨੇ ਵਿਦੇਸ਼ੀ ਬਾਜ਼ਾਰਾਂ ਵਿਚ ਸਪਲਾਈ ਕੀਤੇ ਹਨ।


Sanjeev

Content Editor

Related News