ਭਾਰਤ ’ਚ ਜਲਦੀ ਹੀ ਦੌੜਣਗੀਆਂ Maruti Suzuki ਦੀਆਂ ਇਲੈਕਟ੍ਰਿਕ ਕਾਰਾਂ

Wednesday, Oct 10, 2018 - 12:58 PM (IST)

ਭਾਰਤ ’ਚ ਜਲਦੀ ਹੀ ਦੌੜਣਗੀਆਂ Maruti Suzuki ਦੀਆਂ ਇਲੈਕਟ੍ਰਿਕ ਕਾਰਾਂ

ਨਵੀਂ ਦਿੱਲੀ– ਮਾਰੂਤੀ ਸੁਜ਼ੂਕੀ ਨੇ ਭਾਰਤ ’ਚ ਆਪਣੀ ਇਲੈਕਟ੍ਰਿਕ ਕਾਰ ਦੀ ਫੀਲਡ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਦਰਅਸਲ ਮੌਜੂਦਾ ਸਮੇਂ ’ਚ ਕਈ ਕਾਰ ਨਿਰਮਾਤਾ ਕੰਪਨੀਆਂ ਇਲੈਕਟ੍ਰਿਕ ਕਾਰ ਦੇ ਪ੍ਰਾਜੈੱਕਟ ’ਤੇ ਕੰਮ ਕਰ ਰਹੀਆਂ ਹਨ। ਅਜਿਹੇ ’ਚ ਭਾਰਤ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਇਲੈਕਟ੍ਰਿਕ ਕਾਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਥੇ ਜਾਣਨਾ ਜ਼ਰੂਰੀ ਹੈ ਕਿ ਮੌਜੂਦਾ ਸਮੇਂ ’ਚ ਮਹਿੰਦਰਾ ਅਤੇ ਟਾਟਾ ਦੀਆਂ ਇਲੈਕਟ੍ਰਿਕ ਕਾਰਾਂ ਭਾਰਤ ਦੀਆਂ ਸੜਕਾਂ ’ਤੇ ਦੌੜ ਰਹੀਆਂ ਹਨ। 

ਮਾਰੂਤੀ ਸੁਜ਼ੂਕੀ ਨੇ ਆਪਣੀ ਇਲੈਕਟ੍ਰੇਕ ਕਾਰ ਦਾ ਨਾਂ ਪ੍ਰੋਟੋਟਾਈਪ ਇਲੈਕਟ੍ਰਿਕ ਵ੍ਹੀਕਲ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਕਾਰ ਦੀ ਲੁੱਕ ਜਪਾਨ ’ਚ ਵੇਚੀ ਜਾਣ ਵਾਲੀ WagonR ਵਰਗੀ ਹੈ। ਉਥੇ ਹੀ ਗੁਰੂਗ੍ਰਾਮ ਦੇ ਮਾਰੂਤੀ ਸੁਜ਼ੂਕੀ ਪਲਾਂਟ ’ਚ ‘ਮੇਕ ਇੰਨ ਇੰਡੀਆ’ ਤਹਿਤ ਇਸ ਕਾਰ ਨੂੰ ਬਣਾਇਆ ਗਿਆ ਹੈ।

PunjabKesari

ਕੰਪਨੀ ਨੇ ਭਾਰਤ ’ਚ 2020 ਤਕ ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਸੜਕਾਂ ’ਤੇ ਉਤਾਰਨ ਦਾ ਟੀਚਾ ਰੱਖਿਆ ਹੈ। ਅਜਿਹੇ ’ਚ ਇਲੈਕਟ੍ਰਿਕ ਕਾਰ ਦੀ ਫੀਲਡ ਟੈਸਟਿੰਗ ਨੂੰ ਕੰਪਨੀ ਦੇ ਸੀਨੀਅਰ ਐਗਜ਼ੀਕਿਊਟਿਵ ਡਾਇਰੈਕਟਰ ਸੀ.ਵੀ. ਰਮਨ ਨੇ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਮਹੀਨੇ ’ਚ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਧਾਨ ਓਸਾਮੁ ਸੁਜ਼ੂਕੀ ਨੇ ਭਾਰਤ ’ਚ 50 ਇਲੈਕਟ੍ਰਿਕ ਵਾਹਨਾਂ ਦੀ ਫੀਲਡ ਟੈਸਟਿੰਗ ਕਰਨ ਦੀ ਗੱਲ ਕਹੀ ਸੀ। 

ਫੀਲਡ ਟੈਸਟਿੰਗ ਦੌਰਾਨ ਇਸ ਕਾਰ ਨੂੰ ਵੱਖ-ਵੱਖ ਮੌਸਮ ਅਤੇ ਥਾਵਾਂ ਮੁਤਾਬਕ ਟੈਸਟ ਕੀਤਾ ਜਾਵੇਗਾ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਦੂਜੀਆਂ ਕਾਰਾਂ ਦੇ ਮੁਕਾਬਲੇ ਕਾਰ ਜ਼ਿਆਦਾ ਮਹਿੰਗੀ ਹੋਵੇਗੀ।


Related News