ਮਾਰੂਤੀ ਦਾ ਸ਼ਾਨਦਾਰ ਤੋਹਫਾ, ਲੱਖ ਰੁਪਏ ਸਸਤੀ ਹੋਈ ਇਹ ਗੱਡੀ

09/28/2019 3:24:16 PM

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਨੇ ਖਰੀਦਦਾਰਾਂ ਨੂੰ ਸ਼ਾਨਦਾਰ ਤੋਹਫਾ ਦਿੱਤਾ ਹੈ। ਕੰਪਨੀ ਨੇ ਕਈ ਮਾਡਲਾਂ ਦੀ ਕੀਮਤ 5,000 ਰੁਪਏ ਤਕ ਘਟਾਉਣ ਮਗਰੋਂ ਹੁਣ ਬੋਲੇਨੋ-RS ਦੀ ਕੀਮਤ 'ਚ 1 ਲੱਖ ਰੁਪਏ ਦੀ ਵੱਡੀ ਕਟੌਤੀ ਕਰ ਦਿੱਤੀ ਹੈ। ਮਾਰੂਤੀ ਸੁਜ਼ੂਕੀ ਬੋਲੇਨੋ-RS ਜਿਸ ਦੀ ਕੀਮਤ ਪਹਿਲਾਂ 8.89 ਲੱਖ ਰੁਪਏ ਸੀ (ਐਕਸ-ਸ਼ੋਅਰੂਮ, ਦਿੱਲੀ), ਹੁਣ 7.89 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) 'ਚ ਉਪਲੱਬਧ ਹੋਵੇਗੀ।

 

 

ਇਸ ਤੋਂ ਪਹਿਲਾਂ ਕੰਪਨੀ ਨੇ 25 ਸਤੰਬਰ ਨੂੰ ਆਲਟੋ-800, ਆਲਟੋ ਕੇ-10, ਸਵਿਫਟ ਡੀਜ਼ਲ, ਸੇਲੇਰੀਓ, ਬੋਲੇਨੋ ਡੀਜ਼ਲ, ਇਗਨਸ, ਡਿਜ਼ਾਇਰ ਡੀਜ਼ਲ, ਟੂਰ ਐੱਸ. ਡੀਜ਼ਲ, ਵਿਟਾਰਾ ਬ੍ਰੇਜ਼ਾ ਤੇ ਐੱਸ. ਕ੍ਰਾਸ ਦੀਆਂ ਕੀਮਤਾਂ 'ਚ 5000 ਰੁਪਏ ਤਕ ਦੀ ਕਟੌਤੀ ਕੀਤੀ ਸੀ।ਸਰਕਾਰ ਵੱਲੋਂ ਕਾਰਪੋਰੇਟ ਟੈਕਸਾਂ 'ਚ ਕੀਤੀ ਗਈ ਕਟੌਤੀ ਤੇ ਤਿਉਹਾਰੀ ਸੀਜ਼ਨ 'ਚ ਵਿਕਰੀ ਵਧਾਉਣ ਲਈ ਮਾਰੂਤੀ ਸੁਜ਼ੂਕੀ ਨੇ ਕੀਮਤਾਂ 'ਚ ਇਹ ਕਮੀ ਕੀਤੀ ਹੈ। ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਸੀ ਕਿ ਕੀਮਤਾਂ ਬਹੁਤ ਉੱਪਰ ਹੋਣ ਕਾਰਨ ਗਾਹਕ ਖਰੀਦਦਾਰੀ ਦਾ ਮਨ ਨਹੀਂ ਬਣਾ ਰਹੇ, ਜਿਸ ਕਾਰਨ ਵਿਕਰੀ 'ਚ ਮੰਦਾ ਲੱਗਾ ਹੈ। ਮਾਰੂਤੀ ਸੁਜ਼ੂਕੀ ਦੀ ਵਿਕਰੀ ਇਸ ਸਾਲ ਅਗਸਤ 'ਚ ਲਗਾਤਾਰ 7ਵੇਂ ਮਹੀਨੇ ਕਮਜ਼ੋਰ ਰਹੀ ਸੀ। ਲਾਸਟ ਟਾਈਮ ਇਸ ਨੇ ਜਨਵਰੀ 'ਚ ਸਕਾਰਾਤਮਕ ਵਿਕਰੀ ਦਰਜ ਕੀਤੀ ਸੀ।

ਉੱਥੇ ਹੀ, ਕੰਪਨੀ ਵੱਲੋਂ ਕਾਰਾਂ 'ਤੇ ਭਾਰੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ, ਜੋ 30 ਸਤੰਬਰ 2019 ਤਕ ਹੀ ਉਪਲੱਬਧ ਹੈ।

PunjabKesariਮਾਰੂਤੀ ਸੁਜ਼ੂਕੀ ਵੱਲੋਂ ਕੀਮਤਾਂ 'ਚ ਕੀਤੀ ਗਈ ਕਟੌਤੀ ਮਗਰੋਂ ਹੋਰ ਕੰਪਨੀਆਂ ਵੀ ਕੀਮਤਾਂ 'ਚ ਕਮੀ ਕਰ ਸਕਦੀਆਂ ਹਨ। ਹਾਲਾਂਕਿ, ਟੋਇਟਾ ਤੇ ਹੌਂਡਾ ਵੱਲੋਂ ਇਸ ਦੀ ਸੰਭਾਵਨਾ ਨਹੀਂ ਹੈ, ਇਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਉਨ੍ਹਾਂ ਵੱਲੋਂ ਕਾਰਾਂ 'ਤੇ ਮੌਜੂਦਾ ਸਮੇਂ ਦਿੱਤੇ ਜਾ ਰਹੇ ਡਿਸਕਾਊਂਟ ਹੀ ਕਾਫੀ ਹਨ।


Related News