ਯਾਤਰੀ ਵਾਹਨ ਸੈਕਟਰ ''ਚ ਮਾਰੂਤੀ ਸੁਜ਼ੂਕੀ ਦੀ ਹਿੱਸੇਦਾਰੀ ਘਟੀ

09/16/2019 1:21:38 AM

ਨਵੀਂ ਦਿੱਲੀ (ਭਾਸ਼ਾ)-ਵਾਹਨ ਬਣਾਉਣ ਵਾਲੀ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਟਾਟਾ ਮੋਟਰਸ ਦੀ ਯਾਤਰੀ ਵਾਹਨ ਸੈਕਟਰ 'ਚ ਘਰੇਲੂ ਬਾਜ਼ਾਰ ਹਿੱਸੇਦਾਰੀ ਇਸ ਸਾਲ ਅਪ੍ਰੈਲ-ਅਗਸਤ 'ਚ ਘੱਟ ਗਈ ਹੈ। ਹਾਲਾਂਕਿ ਹੁੰਡਈ ਅਤੇ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਇਸ ਮਿਆਦ 'ਚ ਵਧੀ ਯਾਨੀ ਉਨ੍ਹਾਂ ਨੂੰ ਲਾਭ ਹੋਇਆ ਹੈ। ਉਦਯੋਗ ਸੰਗਠਨ ਸਿਆਮ ਦੇ ਅੰਕੜਿਆਂ ਅਨੁਸਾਰ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਬਾਜ਼ਾਰ ਹਿੱਸੇਦਾਰੀ 'ਚ ਅਪ੍ਰੈਲ-ਅਗਸਤ ਦੌਰਾਨ 2 ਫੀਸਦੀ ਤੋਂ ਜ਼ਿਆਦਾ ਘੱਟ ਹੋ ਕੇ 50 ਫੀਸਦੀ ਤੋਂ ਹੇਠਾਂ ਆ ਗਈ। ਕੰਪਨੀ ਨੇ ਆਲੋਚਕ ਮਿਆਦ 'ਚ 5,55,064 ਵਾਹਨ ਵੇਚੇ, ਜਦੋਂਕਿ ਇਸ ਤੋਂ ਪਿੱਛਲੇ ਵਿੱਤ ਸਾਲ 'ਚ ਅਪ੍ਰੈਲ-ਅਗਸਤ ਦੌਰਾਨ ਕੰਪਨੀ ਨੇ 7,57,289 ਵਾਹਨ ਵੇਚੇ ਸਨ। ਇਸ ਨਾਲ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 52.16 ਫੀਸਦੀ ਤੋਂ ਘੱਟ ਕੇ 49.83 ਫੀਸਦੀ 'ਤੇ ਆ ਗਈ। ਇਸ ਬਾਰੇ ਸੰਪਰਕ ਕੀਤੇ ਜਾਣ 'ਤੇ ਐੱਮ. ਐੱਸ. ਆਈ. ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ੰਸ਼ਾਕ ਸ਼੍ਰੀਵਾਸਤਵ ਨੇ ਕਿਹਾ ਕਿ ਕਾਰ ਅਤੇ ਵੈਨ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਯੂਟੀਲਿਟੀ ਵਾਹਨਾਂ ਦੀ ਵਿਕੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, ''ਇਸ ਦਾ ਕਾਰਣ ਆਰਟਿਗਾ ਦੀ ਸਪਲਾਈ 'ਚ ਰੁਕਾਵਟ ਹੈ। ਇਸ ਦੀ ਉਡੀਕ ਮਿਆਦ ਲੰਮੀ ਹੈ।''


Karan Kumar

Content Editor

Related News