ਬਾਜ਼ਾਰ ਸੁਸਤ, ਸੈਂਸੈਕਸ 18 ਅੰਕ ਦੀ ਹਲਕੀ ਗਿਰਾਵਟ ਨਾਲ 51,404 'ਤੇ ਖੁੱਲ੍ਹਾ

Monday, May 31, 2021 - 09:18 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਖ਼ਰਾਬ ਸੰਕੇਤਾਂ ਵਿਚਕਾਰ ਭਾਰਤੀ ਬਾਜ਼ਾਰ ਹਲਕੀ ਗਿਰਾਵਟ ਨਾਲ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 18.05 ਅੰਕ ਯਾਨੀ 0.04 ਫ਼ੀਸਦੀ ਦੀ ਡਿੱਗ ਕੇ 51,404.83 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 15.60 ਅੰਕ ਯਾਨੀ 0.10 ਫ਼ੀਸਦੀ ਦੀ ਗਿਰਾਵਟ ਨਾਲ 15,420.05 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਵਿੱਤੀ ਨਤੀਜੇ ਜਾਰੀ ਹੋਣ ਪਿੱਛੋਂ ਅੱਜ ਮਹਿੰਦਰਾ ਐਂਡ ਮਹਿੰਦਰਾ, ਬੜੌਦਾ ਬੈਂਕ, ਡਿਵਿਸ ਲੈਬ, ਗਲੇਮਾਰਕ, ਫੋਰਟਿਸ ਹੈਲਥਕੇਅਰ ਦੇ ਸ਼ੇਅਰ ਫੋਕਸ ਵਿਚ ਹੋਣਗੇ। ਬੜੌਦਾ ਬੈਂਕ ਨੇ ਮਾਰਚ ਤਿਮਾਹੀ ਵਿਚ 1,047 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ ਹੈ।

ਉੱਥੇ ਹੀ, ਅਰੋਬਿੰਦੋ ਫਾਰਮਾ, ਹਨੀਵੈੱਲ ਆਟੋਮੇਸ਼ਨ, ਮੈਗਮਾ ਫਿਨਕਾਰਪ, ਨਾਰਾਇਣਾ ਹੁਰਦਾਲਿਆ, ਸ਼ਿਲਪਾ ਮੈਡੀਕੇਅਰ, ਜਮਨਾ ਆਟੋ ਇੰਡਸਟਰੀਜ਼, ਰੁਪੇ ਐਂਡ ਕੰਪਨੀ, ਮਾਰਕਸਾਂ ਫਾਰਮਾ, ਅਪਾਰ ਇੰਡਸਟਰੀਜ਼, ਕੋਲਟੇ ਪਾਟਿਲ ਡਿਵੈਲਪਰਜ਼ ਅਤੇ ਚੈਮਕਨ ਸਪੈਸ਼ਲਿਟੀ ਕੈਮੀਕਲਜ਼ ਅੱਡ ਮਾਰਚ ਤਿਮਾਹੀ ਨਤੀਜੇ ਦੇ ਨਤੀਜੇ ਜਾਰੀ ਕਰਨਗੀਆਂ।

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਦੀ ਗੱਲ ਕਰੀਏ ਤਾਂ ਵਾਇਦਾ ਬਾਜ਼ਾਰ ਹਲਕੀ ਤੇਜ਼ੀ ਵਿਚ ਹਨ। ਡਾਓ ਫਿਊਚਰਜ਼ 37 ਅੰਕ ਚੜ੍ਹ ਕੇ 34,549 'ਤੇ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ, ਮਈ ਵਿਚ ਚੀਨ ਦਾ ਫੈਕਟਰੀ ਉਤਪਾਦਨ ਸੁਸਤ ਰਫ਼ਤਾਰ ਨਾਲ ਵਧਣ ਨਾਲ ਏਸ਼ੀਆਈ ਬਾਜ਼ਾਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਚੀਨ ਦਾ ਪੀ. ਐੱਮ. ਈ. ਇੰਡੈਕਸ ਮਈ ਵਿਚ 51 'ਤੇ ਰਿਹਾ, ਜੋ ਪਿਛਲੇ ਮਹੀਨੇ 51.1 ਸੀ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 55 ਅੰਕ ਯਾਨੀ 0.36 ਫ਼ੀਸਦੀ ਦੀ ਗਿਰਾਵਟ ਨਾਲ 15,422 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.26 ਫ਼ੀਸਦੀ ਦੀ ਕਮਜ਼ੋਰੀ ਨਾਲ 3,590 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ 0.4 ਫ਼ੀਸਦੀ ਦੀ ਗਿਰਾਵਟ ਨਾਲ 29,003 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਲਾਂਕਿ, ਦੱਖਣੀ ਕੋਰੀਆ ਦਾ ਕੋਸਪੀ 0.13 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 3,192 'ਤੇ ਕਾਰੋਬਾਰ ਕਰ ਰਿਹਾ ਸੀ।


Sanjeev

Content Editor

Related News