ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਿਲਸਿਲਾ ਜਾਰੀ : ਸੈਂਸੈਕਸ 49200 ਦੇ ਹੇਠਾਂ ਖੁੱਲ੍ਹਿਆ, ਨਿਫਟੀ ਵੀ ਡਿੱਗਾ

Thursday, Mar 25, 2021 - 10:16 AM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਿਲਸਿਲਾ ਜਾਰੀ : ਸੈਂਸੈਕਸ 49200 ਦੇ ਹੇਠਾਂ ਖੁੱਲ੍ਹਿਆ, ਨਿਫਟੀ ਵੀ ਡਿੱਗਾ

ਨਵੀਂ ਦਿੱਲੀ - ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਵੀ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 57.07 ਅੰਕ ਭਾਵ 0.12% ਦੇ ਨੁਕਸਾਨ ਨਾਲ 49,123.24 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30.85 ਅੰਕ ਭਾਵ 0.21 ਫੀਸਦੀ ਦੇ ਨੁਕਸਾਨ ਨਾਲ 14,518.55 ਦੇ ਪੱਧਰ 'ਤੇ ਖੁੱਲ੍ਹਿਆ ਹੈ।  ਫਾਰਮਾ ਅਤੇ ਐਫਐਮਸੀਜੀ ਤੋਂ ਇਲਾਵਾ ਸਾਰੇ ਸੈਕਟਰ ਗਿਰਾਵਟ ਤੇ ਸ਼ੁਰੂ ਹੋਏ. ਇਨ੍ਹਾਂ ਵਿੱਚ ਮੈਟਲ, ਆਈਟੀ, ਰੀਅਲਟੀ, ਮੀਡੀਆ, ਬੈਂਕ, ਵਿੱਤ ਸੇਵਾਵਾਂ, ਆਟੋ, ਪੀ.ਐਸ.ਯੂ. ਬੈਂਕਾਂ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਸਰਕਾਰ ਨੂੰ ਮੋਟੀ ਕਮਾਈ, ਟੈਕਸ ਕਲੈਕਸ਼ਨ ’ਚ ਹੋਇਆ 300 ਫੀਸਦੀ ਦਾ ਵਾਧਾ

ਏਸ਼ੀਆਈ ਬਾਜ਼ਾਰਾਂ ਵਿਚ ਸਪਾਟ ਕਾਰੋਬਾਰ

  • ਹਾਂਗ ਕਾਂਗ ਦਾ ਹਾਂਗਸੇਂਗ ਇੰਡੈਕਸ 52 ਅੰਕ ਖਿਸਕ ਕੇ 27,866 'ਤੇ ਬੰਦ ਹੋਇਆ ਹੈ।
  • ਚੀਨ ਦਾ ਸ਼ੰਘਾਈ ਕੰਪੋਜ਼ਿਟ ਸਪਾਟ 3,366 'ਤੇ ਕਾਰੋਬਾਰ ਕਰ ਰਿਹਾ ਹੈ।
  • ਜਾਪਾਨ ਦਾ ਨਿੱਕੀ ਇੰਡੈਕਸ 210 ਅੰਕ ਚੜ੍ਹ ਕੇ 28,616 ਦੇ ਪੱਧਰ 'ਤੇ ਹੈ।
  • ਕੋਰੀਆ ਦਾ ਕੋਸਪੀ ਇੰਡੈਕਸ ਅਤੇ ਆਸਟਰੇਲੀਆ ਦਾ ਆਲ ਆਰਡੀਨਰੀ ਵਿਚ ਵੀ ਮਾਮੂਲੀ ਵਾਧਾ ਹੋਇਆ।

ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ

ਅਮਰੀਕੀ ਬਾਜ਼ਾਰ ਵਿਚ ਵਿਕਰੀ

ਅਮਰੀਕੀ ਸਟਾਕ ਮਾਰਕੀਟ 'ਚ ਨਿਵੇਸ਼ਕਾਂ ਨੇ ਵਿਕਰੀ ਕੀਤੀ। ਨੈਸਡੈਕ ਇੰਡੈਕਸ 265 ਅੰਕ ਯਾਨੀ 2% ਦੀ ਗਿਰਾਵਟ ਨਾਲ 12,961 ਅੰਕ 'ਤੇ ਬੰਦ ਹੋਇਆ ਹੈ। ਡਾਓ ਜੋਨਜ਼ ਇੰਡੈਕਸ 3 ਅੰਕ ਕਮਜ਼ੋਰ ਹੋ ਕੇ 32,420 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ ਐਸ.ਐਂਡ.ਪੀ. 500 ਇੰਡੈਕਸ ਵੀ 21 ਅੰਕਾਂ ਦੀ ਗਿਰਾਵਟ ਨਾਲ 3,889 ਅੰਕ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਯੂਰਪੀਅਨ ਮਾਰਕੀਟ ਵਿਚ ਸਪਾਟ ਕਾਰੋਬਾਰ ਦੇਖਣ ਨੂੰ ਮਿਲਿਆ, ਜਿਸ ਵਿਚ ਫਰਾਂਸ, ਬ੍ਰਿਟੇਨ ਅਤੇ ਜਰਮਨੀ ਦੇ ਸਟਾਕ ਬਾਜ਼ਾਰ ਸ਼ਾਮਲ ਹਨ।

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਓ.ਐਨ.ਜੀ.ਸੀ., ਯੂ.ਪੀ.ਐਲ., ਟਾਟਾ ਸਟੀਲ, ਅਡਾਨੀ ਪੋਰਟਸ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਐਚ.ਸੀ.ਐਲ. ਟੈਕ, ਬਜਾਜ ਆਟੋ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ ਬੈਂਕ 

ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News