ਬਾਜ਼ਾਰ ਹੋਏ ਧੜਾਮ, ਸੈਂਸੈਕਸ ''ਚ ਵੱਡੀ ਗਿਰਾਵਟ

06/23/2017 12:17:23 PM

ਮੁੰਬਈ— ਸ਼ੁੱਕਰਵਾਰ ਸਵੇਰੇ ਮਿਲੇ-ਜੁਲੇ ਸੰਕੇਤਾਂ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੀ ਤੇਜ਼ੀ ਨਾਲ ਹੋਈ ਪਰ ਦੁਪਿਹਰ ਸਮੇਂ ਸੈਂਸੈਕਸ 135.84 ਅੰਕਾਂ ਦੀ ਵੱਡੀ ਗਿਰਾਵਟ ਨਾਲ 31,154.90 ਦੇ ਪੱਧਰ 'ਤੇ ਆ ਗਿਆ। ਉੱਥੇ ਹੀ ਨਿਫਟੀ ਵੀ 51.80 ਅੰਕਾਂ ਦਾ ਗੋਤਾ ਲਾ ਕੇ 9,578.20 ਦੇ ਪੱਧਰ 'ਤੇ ਆ ਗਈ। ਐੱਨ. ਐੱਸ. ਈ. ਅਤੇ ਇੰਡੀਅਨ ਆਇਲ, ਇੰਡੀਆ ਬੁਲਸ ਹਾਊਸਿੰਗ ਫਾਈਨਾਂਸ ਲਿਮਟਿਡ, ਗੇਲ ਅਤੇ ਬੈਂਕ ਆਫ ਬੜੌਦਾ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਐੱਨ. ਐੱਸ. ਈ. 'ਤੇ ਵਿਪਰੋ, ਪਾਵਰ ਗਿਰਡ, ਐੱਚ. ਸੀ. ਐੱਲ. ਟੈੱਕ, ਐੱਨ. ਟੀ. ਪੀ. ਸੀ., ਅਤੇ ਜ਼ੀਲ ਦੇ ਸ਼ੇਅਰਾਂ 'ਚ ਮਜ਼ਬੂਤੀ ਦੇਖਣ ਨੂੰ ਮਿਲੀ। 
ਉੱਥੇ ਹੀ ਵੀਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਮਿਲਿਆ-ਜੁਲਿਆ ਅਸਰ ਰਿਹਾ। ਵੀਰਵਾਰ ਦੇ ਕਾਰੋਬਾਰ 'ਚ ਡਾਓ ਜੌਂਸ 13 ਅੰਕ ਡਿੱਗ ਕੇ 21,397 ਅੰਕ 'ਤੇ ਬੰਦ ਹੋਇਆ। ਉੱਥੇ ਹੀ ਐੱਸ. ਐਂਡ ਪੀ. 500 ਇੰਡੈਕਸ 1 ਅੰਕ ਦੀ ਹਲਕੀ ਗਿਰਾਵਟ ਨਾਲ 2434 'ਤੇ ਬੰਦ ਹੋਏ। ਹਾਲਾਂਕਿ ਨੈਸਡੈਕ 3 ਅੰਕ ਵਧ ਕੇ 6237 ਅੰਕ 'ਤੇ ਬੰਦ ਹੋਇਆ ਸੀ।


Related News