ਬਾਜ਼ਾਰ ਦੀ ਚਾਲ ਸਪਾਟ, ਸੈਂਸੈਕਸ 31990 ਦੇ ਕਰੀਬ ਖੁੱਲ੍ਹਿਆ
Monday, Sep 25, 2017 - 10:40 AM (IST)
ਨਵੀਂ ਦਿੱਲੀ (ਬਿਊਰੋ)—ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ। ਸੈਂਸੈਕਸ 64 ਅੰਕ ਵਧ ਕੇ 31986 ਅੰਕ ਅਤੇ ਨਿਫਟੀ 4 ਅੰਕ ਡਿੱਗ ਕੇ 9960 ਦੇ ਪੱਧਰ 'ਤੇ ਖੁੱਲ੍ਹਿਆ। ਖੁੱਲ੍ਹਦੇ ਹੀ ਸੈਂਸੈਕਸ 150 ਅੰਕ ਫਿਸਲ ਗਿਆ, ਜਦਕਿ ਨਿਫਟੀ 9950 ਦੇ ਹੇਠਾਂ ਫਿਸਲ ਗਿਆ ਹੈ। ਸ਼ੁਰੂਆਤੀ ਕਾਰੋਬਾਰ 'ਚ ਬੈਂਕਿੰਗ, ਆਈ. ਟੀ., ਫਾਰਮਾ, ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਰਿਐਲਟੀ ਅਤੇ ਐੱਫ. ਐੱਮ. ਸੀ. ਜੀ. ਸ਼ੇਅਰਾਂ 'ਚ ਖਰੀਦਦਾਰੀ ਦਾ ਰੁੱਖ ਹੈ।
ਮਿਡਕੈਪ-ਸਮਾਲਕੈਪ ਸ਼ੇਅਰ ਫਿਸਲੇ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਕਰੀਬ 1.5 ਫੀਸਦੀ ਫਿਸਲਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ 1.6 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 1.7 ਫੀਸਦੀ ਡਿੱਗਿਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਮੈਟਲ, ਫਾਰਮਾ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਹਾਵੀ ਹੁੰਦੀ ਦਿਸ ਰਹੀ ਹੈ। ਬੈਂਕ ਨਿਫਟੀ ਕਰੀਬ 1 ਫੀਸਦ ਅਤੇ ਫਾਰਮਾ ਇੰਡੈਕਸ 'ਚ 1.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 1.5 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 1.6 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 1.25 ਫੀਸਦੀ ਦੀ ਕਮਜ਼ੋਰੀ ਆਈ ਹੈ।
