ਇਸ ਹਫਤੇ ਸੰਸਾਰਕ ਘਟਨਾਕ੍ਰਮ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ : ਵਿਸ਼ੇਸ਼ਕ

Sunday, Aug 18, 2019 - 12:20 PM (IST)

ਇਸ ਹਫਤੇ ਸੰਸਾਰਕ ਘਟਨਾਕ੍ਰਮ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ : ਵਿਸ਼ੇਸ਼ਕ

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਨਿਵੇਸ਼, ਅਮਰੀਕਾ-ਚੀਨ ਵਪਾਰ ਵਾਰਤਾ ਅਤੇ ਤੇਲ ਅਤੇ ਰੁਪਏ ਦੀ ਚਾਲ ਨਾਲ ਇਸ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਹੋਵੇਗੀ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਨਿਵੇਸ਼ਕ ਆਰਥਿਕ ਵਾਧੇ ਨੂੰ ਗਤੀ ਦੇਣ ਅਤੇ ਗਾਹਕਾਂ ਦੀ ਧਾਰਨਾ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਕਦਮ ਚੁੱਕੇ ਜਾਣ ਵਾਲੇ ਕਦਮਾਂ 'ਤੇ ਨਜ਼ਰ ਹੈ। ਸੈਮਕੋ ਸਕਿਓਰਟੀਜ਼ ਐਂਡ ਸਟਾਕਨੋਟ ਦੇ ਸੰਸਥਾਪਕ ਅਤੇ ਕਾਰਜਪਾਲਕ ਅਧਿਕਾਰੀ ਜਿਮੀਤ ਮੋਦੀ ਨੇ ਕਿਹਾ ਕਿ ਕੰਪਨੀਆਂ ਦੇ ਨਤੀਜੇ ਜਾਰੀ ਕਰਨ ਦਾ ਦੌਰ ਖਤਮ ਹੋ ਗਿਆ ਹੈ ਅਤੇ ਅਧਿਕਤਰ ਕੰਪਨੀਆਂ ਦੀ ਕਮਾਈ ਦੇ ਤਿਮਾਹੀ ਅੰਕੜੇ ਸੰਤੋਸ਼ਜਨਕ ਨਹੀਂ ਰਹੇ ਹਨ। ਅਰਥਵਿਵਸਥਾ ਨਰਮੀ ਦੀ ਲਪੇਟ 'ਚ ਹਨ ਅਤੇ ਇਸ ਤਿਮਾਹੀ 'ਚ ਮਜ਼ਬੂਤੀ ਹਾਸਲ ਕਰਨ ਦੇ ਲਈ ਕੰਪਨੀਆਂ ਦੇ ਪਾਸ ਕਰਨ ਦੇ ਲਈ ਬਹੁਤ ਕੁਝ ਨਹੀਂ ਹੈ ਅਤੇ ਹੁਣ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਕਦਮਾਂ 'ਤੇ ਨਿਰਭਰ ਹਨ। ਰੇਲੀਗੇਅਰ ਬ੍ਰੋਕਿੰਗ ਲਿਮਟਿਡ ਦੇ ਸੋਧ ਵਿਭਾਗ ਦੇ ਉਪ ਪ੍ਰਧਾਨ ਅਜੀਤ ਮਿਸ਼ਰਾ ਨੇ ਵੀ ਕਿਹਾ ਹੈ ਕਿ ਕੰਪਨੀਆਂ ਦੀ ਕਮਾਈ ਦੇ ਅੰਕੜੇ ਜਾਰੀ ਕਰਨ ਦਾ ਸਮਾਂ ਹੋ ਚੁੱਕਾ ਹੈ ਅਤੇ ਘਰੇਲੂ ਪੱਧਰ 'ਤੇ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਪਹਿਲੂ ਨਹੀਂ ਹੈ। ਹੁਣ ਸੰਸਾਰਕ ਘਟਨਾਕ੍ਰਮ ਨਾਲ ਦਿਸ਼ਾ ਤੈਅ ਹੋਣ ਦੀ ਉਮੀਦ ਹੈ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ-ਚੀਨ ਵਪਾਰ ਵਾਰਤਾ ਦੀ ਪ੍ਰਗਤੀ, ਕੱਚੇ ਤੇਲ ਅਤੇ ਰੁਪਏ/ਡਾਲਰ ਦੀ ਚਾਲ 'ਤੇ ਹੋਵੇਗੀ। ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਆਰਥਿਕ ਸੁਸਤੀ, ਕੰਪਨੀਆਂ ਦੀ ਆਮਦਨ ਦੀ ਕਮੀ, ਵਾਹਨ ਉਦਯੋਗ ਨਾਲ ਜੁੜੇ ਸੰਕਟ ਅਤੇ ਸੰਸਾਰਕ ਵਪਾਰ ਨਾਲ ਜੁੜੇ ਮੁੱਦੇ ਨਾਲ ਨਿਵੇਸ਼ ਧਾਰਨਾ ਪ੍ਰਭਾਵਿਤ ਹੋ ਰਹੀ ਹੈ। 


author

Aarti dhillon

Content Editor

Related News