ਸ਼ੇਅਰ ਬਾਜ਼ਾਰ ਨੇ ਵਿਗਾੜਿਆ ਮੂਡ, 927 ਅੰਕ ਡਿੱਗ ਕੇ ਬੰਦ ਹੋਇਆ ਸੈਂਸੈਕਸ

02/22/2023 5:50:56 PM

ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਮੈਟਲ, ਬੈਕਿੰਗ ਅਤੇ ਐਨਰਜੀ ਸ਼ੇਅਰਾਂ 'ਚ ਭਾਰੀ ਗਿਰਾਵਟ ਰਹੀ ਹੈ।  ਰਿਐਲਿਟੀ, ਆਟੋ ਅਤੇ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਇੰਡੈਕਸ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 927.74 ਅੰਕ ਭਾਵ 1.53 ਫ਼ੀਸਦੀ ਦੀ ਗਿਰਾਵਟ ਦੇ ਨਾਲ 59,744.98 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 272.40 ਅੰਕ ਭਾਵ 1.53 ਫ਼ੀਸਦੀ ਦੀ ਗਿਰਾਵਟ ਦੇ ਨਾਲ 17,554.30 ਦੇ ਪੱਧਰ 'ਤੇ ਬੰਦ ਹੋਇਆ। 

ਇਹ ਵੀ ਪੜ੍ਹੋ- SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਬੁੱਧਵਾਰ ਨੂੰ ਕਾਰੋਬਾਰ 'ਚ ITC, Bajaj Auto ਅਤੇ Divis Laboratories ਨਿਫਟ ਦੇ ਸਭ ਤੋਂ ਵੱਡੇ ਗੇਨਰ ਰਹੇ। ਇਸ ਦੇ ਨਾਲ ਹੀ  Adani Enterprises, Adani Ports, Grasim Industries, JSW Steel ਅਤੇ  Bajaj Finance ਟਾਪ ਲੂਜ਼ਰ ਰਹੇ।
ਚਾਰ ਦਿਨ 'ਚ ਨਿਵੇਸ਼ਕਾਂ ਦੇ 7 ਲੱਖ ਕਰੋੜ ਡੁੱਬੇ
ਬੁੱਧਵਾਰ ਨੂੰ ਬਾਜ਼ਾਰ ਦੀ ਗਿਰਾਵਟ 'ਚ ਨਿਵੇਸ਼ਕਾਂ ਦੇ 3.9 ਲੱਖ ਕਰੋੜ ਦਾ ਨੁਕਸਾਨ ਹੋਇਆ। ਬਾਜ਼ਾਰ 'ਚ ਗਿਰਾਵਟ ਦਾ ਰੁਖ਼ ਬੀਤੇ ਚਾਰ ਦਿਨ ਤੋਂ ਬਣਿਆ ਹੋਇਆ ਹੈ। 4 ਦਿਨ ਦੀ ਗਿਰਾਵਟ 'ਚ ਬਾਜ਼ਾਰ ਤੋਂ ਨਿਵੇਸ਼ਕਾਂ ਦੇ ਕਰੀਬ 7 ਲੱਖ ਕਰੋੜ ਰੁਪਏ ਡੁੱਬ ਗਏ ਹਨ।

ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਇਨ੍ਹਾਂ ਫੈਕਟਰਸ ਨੇ ਤੋੜਿਆ ਬਾਜ਼ਾਰ
-ਯੂ.ਐੱਸ.ਮਾਰਕੀਟ ਅਤੇ ਏਸ਼ੀਆਈ ਬਾਜ਼ਾਰਾਂ 'ਚ ਤੇਜ਼ ਬਿਕਵਾਲੀ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦਿਖਿਆ।
- US FED ਅਤੇ RBI ਮਿੰਟਸ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਹੋ ਗਏ ਅਤੇ ਬੀਅਰ ਗੈਂਗ ਵੀ ਹਾਵੀ ਰਿਹਾ।
-ਬਾਜ਼ਾਰ ਦੀ ਗਿਰਾਵਟ ਦਾ ਇਕ ਵੱਡਾ ਕਾਰਨ ਦਿੱਗਜ ਸ਼ੇਅਰਾਂ ਦੀ ਬਿਕਵਾਲੀ ਵੀ ਰਹੀ ਹੈ।
- ਡਾਲਰ ਇੰਡੈਕਸ 104 ਦੇ ਪਾਰ ਪਹੁੰਚ ਗਿਆ ਇਸ ਦਾ ਅਸਰ ਵੀ ਭਾਰਤੀ ਸ਼ੇਅਰ ਬਾਜ਼ਾਰ ਅਤੇ ਨਿਵੇਸ਼ਕਾਂ 'ਤੇ ਦਿਖਿਆ। 
-ਰੂਸ ਅਤੇ ਯੂਕ੍ਰੇਨ ਦੇ ਵਿਚਾਲੇ ਯੁੱਧ ਲੰਬਾ ਚੱਲਣ ਦੇ ਖ਼ਦਸ਼ੇ ਨਾਲ ਵੀ ਨਿਵੇਸ਼ਕ ਡਰੇ ਹੋਏ ਹਨ ਅਤੇ ਬਿਕਵਾਲੀ ਕਰ ਰਹੇ ਹਨ।

 ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ ਅੱਜ ਭਾਵ 22 ਫਰਵਰੀ ਦੇ ਕਾਰੋਬਾਰ 'ਚ ਗਰੁੱਪ ਦੇ ਸਾਰੇ 10 ਸ਼ੇਅਰ ਟੁੱਟ ਗਏ ਹਨ। ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਹੀ 24 ਜਨਵਰੀ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਦਬਾਅ ਬਣਿਆ ਹੋਇਆ ਹੈ। ਇਸ ਗਿਰਾਵਟ 'ਚ 10 'ਚੋਂ 7 ਸ਼ੇਅਰ ਅਜਿਹੇ ਹਨ ਜਿਨ੍ਹਾਂ 'ਚੋਂ 1 ਸਾਲ ਦੇ ਹਾਈ ਤੋਂ 56 ਤੋਂ 82 ਫ਼ੀਸਦੀ ਗਿਰਾਵਟ ਆ ਚੁੱਕੀ ਹੈ।  

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News