ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 34,982 ਕਰੋੜ ਰੁਪਏ ਵਧਿਆ, ਟਾਪ ਗੇਨਰ

08/19/2018 2:35:21 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ 'ਚੋਂ ਚਾਰ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕਿਟ ਕੈਪ) ਦੇ ਬੀਤੇ ਹਫਤੇ 34,982.23 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਆਈ.ਟੀ.ਸੀ. ਸਭ ਤੋਂ ਜ਼ਿਆਦਾ ਲਾਭ 'ਚ ਰਹੀ ਹੈ।
ਹਫਤਾਵਾਰੀ ਦੌਰਾਨ ਜਿਥੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ. ਅਤੇ ਇੰਫੋਸਿਸ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਹੋਇਆ, ਉੱਧਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ., ਮਾਰੂਤੀ ਸੁਜ਼ੂਕੀ, ਭਾਰਤੀ ਸਟੇਟ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਮੁੱਲਾਂਕਣ 'ਚ ਗਿਰਾਵਟ ਆਈ। ਇਨ੍ਹਾਂ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 32,909.65 ਕਰੋੜ ਰੁਪਏ ਘਟਿਆ। 
ਇਨ੍ਹਾਂ ਕੰਪਨੀਆਂ ਦਾ ਮਾਰਕਿਟ ਕੈਪ ਵਧਿਆ
ਹਫਤਾਵਾਰੀ ਦੌਰਾਨ ਆਈ.ਟੀ.ਸੀ. ਦਾ ਬਾਜ਼ਾਰ ਮੁਲਾਂਕਣ 11,062.56 ਕਰੋੜ ਰੁਪਏ ਵਧ ਕੇ 3,83,522.35 ਕਰੋੜ ਰੁਪਏ 'ਤੇ ਪਹੁੰਚ ਗਿਆ। ਉੱਧਰ ਇੰਫੋਸਿਸ ਦੀ ਬਾਜ਼ਾਰ ਹੈਸੀਅਤ 10,079.75 ਕਰੋੜ ਰੁਪਏ ਦੀ ਵਾਧਾ ਦਰ ਦੇ ਨਾਲ 3,12,625.06 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦੀ 6,948.48 ਕਰੋੜ ਰੁਪਏ ਵਧ ਕੇ 3,85,477.99 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਤਰ੍ਹਾਂ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ 6,891.44 ਕਰੋੜ ਰੁਪਏ ਵਧ ਕੇ 7,70,251.90 ਕਰੋੜ ਰੁਪਏ 'ਤੇ ਪਹੁੰਚ ਗਿਆ। 
6 ਕੰਪਨੀਆਂ ਦਾ ਮਾਰਕਿਟ ਕੈਪ ਘਟਿਆ
ਉੱਧਰ ਦੂਜੇ ਪਾਸੇ ਸਮੀਖਿਆਧੀਨ ਹਫਤਾਵਾਰੀ 'ਚ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਮੁਲਾਂਕਣ 15,504.38 ਕਰੋੜ ਰੁਪਏ ਘਟ ਕੇ 3,18,387.95 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 10,231.45 ਕਰੋੜ ਰੁਪਏ ਘਟ ਕੇ 5,63,000.81 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 4,546.58 ਕਰੋੜ ਰੁਪਏ ਘਟ ਕੇ 2,40,759 ਕਰੋੜ ਰੁਪਏ ਰਹਿ ਗਿਆ। ਐੱਸ.ਬੀ.ਆਈ. ਨੂੰ ਹਫਤਾਵਾਰੀ ਦੌਰਾਨ 2,186.53 ਕਰੋੜ ਰੁਪਏ ਦੇ ਮੁਲਾਂਕਣ ਦਾ ਨੁਕਸਾਨ ਹੋਇਆ ਅਤੇ ਉਸ ਦਾ ਬਾਜ਼ਾਰ ਪੂੰਜੀਕਰਣ 2,69,522.54 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 348.57 ਕਰੋੜ ਰੁਪਏ ਘਟ ਕੇ 7,69,704.47 ਕਰੋੜ ਰੁਪਏ ਅਤੇ ਮਾਰੂਤੀ ਦਾ 92.14 ਕਰੋੜ ਰੁਪਏ ਘਟ ਕੇ 2,76,351.90 ਕਰੋੜ ਰੁਪਏ ਰਹਿ ਗਿਆ। ਉੱਚ ਦਸ ਕੰਪਨੀਆਂ ਦੀ ਸੂਚੀ 'ਚ ਟੀ.ਸੀ.ਐੱਸ. ਪਹਿਲੇ ਸਥਾਨ 'ਤੇ ਰਹੀ। ਉਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ., ਐੱਚ.ਡੀ.ਐੱਫ.ਸੀ., ਇੰਫੋਸਿਸ, ਮਾਰੂਤੀ, ਐੱਸ.ਬੀ.ਆਈ. ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ। ਬੀਤੇ ਹਫਤੇ ਸੈਂਸੈਕਸ 78.65 ਅੰਕ ਜਾਂ 0.21 ਫੀਸਦੀ ਦੇ ਵਾਧੇ ਨਾਲ 37,947.88 ਅੰਕ 'ਤੇ ਪਹੁੰਚ ਗਿਆ।


Related News