31 ਮਾਰਚ ਤੱਕ ਨਿਪਟਾ ਲਓ ਇਹ ਕੰਮ, ਨਹੀਂ ਤਾਂ ਕਰਨਾ ਪਵੇਗਾ ਪ੍ਰੇਸ਼ਾਨੀਆਂ ਦਾ ਸਾਹਮਣਾ

12/16/2018 1:45:34 PM

ਨਵੀਂ ਦਿੱਲੀ—ਨਵਾਂ ਸਾਲ ਆਉਣ ਵਾਲਾ ਹੈ। ਨਵੇਂ ਸਾਲ 'ਚ ਪਰਸਨਲ ਫਾਈਨੈਂਸ ਨਾਲ ਜੁੜੇ ਕਈ ਡੈੱਡਲਾਈਨਜ਼ ਹਨ। ਅਜਿਹੇ 'ਚ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਜੋ ਬਾਅਦ 'ਚ ਤੁਹਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਏ। ਅਸੀਂ ਤੁਹਾਨੂੰ ਅਜਿਹੇ ਘੱਟੋ ਘੱਟ ਨੌ ਫਾਈਨੈਂਸ਼ਲ ਡੈੱਡਲਾਈਨਜ਼ ਦੇ ਬਾਰੇ 'ਚ ਦੱਸ ਰਹੇ ਹਾਂ। ਤੁਹਾਨੂੰ ਇਨ੍ਹਾਂ ਡੈੱਡਲਾਈਨਜ਼ ਦੇ ਅੰਦਰ ਆਪਣੇ ਕੰਮ ਨੂੰ ਪੂਰਾ ਕਰ ਲੈਣਾ ਚਾਹੀਦਾ।

PunjabKesari
1. ਪੈਨ-ਆਧਾਰ ਕਾਰਡ ਲਿੰਕਿੰਗ
ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ। ਇਨਕਮ ਟੈਕਸ ਐਕਟ ਦੀ ਧਾਰਾ 139ਏਏ ਦੇ ਤਹਿਤ ਤੁਹਾਡਾ ਪੈਨ ਇਨਵੈਲਿਡ ਮੰਨਿਆ ਜਾਵੇਗਾ। ਪੈਨ-ਆਧਾਰ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਾਰੀਕ ਪਹਿਲਾਂ 30 ਜੂਨ 2018 ਤੈਅ ਕੀਤੀ ਗਈ ਸੀ ਜਿਸ ਨੂੰ ਵਧਾ ਕੇ ਹੁਣ 31 ਮਾਰਚ 2019 ਕਰ ਦਿੱਤਾ ਗਿਆ ਹੈ।  

PunjabKesari
ਨਹੀਂ ਜੋੜਨ 'ਤੇ ਹੋਣਗੀਆਂ ਇਹ ਪ੍ਰੇਸ਼ਾਨੀਆਂ
ਮਾਹਿਰ ਦੱਸਦੇ ਹਨ ਕਿ ਹੁਣ ਤੁਸੀਂ ਆਨਲਾਈਨ ਆਈ.ਟੀ.ਆਰ. ਫਾਈਲ ਨਹੀਂ ਕਰ ਪਾਓਗੇ। ਤੁਹਾਡਾ ਟੈਕਸ ਰਿਫੰਡ ਫਸ ਸਕਦਾ ਹੈ। ਨਾਲ ਹੀ ਪੈਨ ਕਾਰਡ ਇਨਵੈਲਿਡ ਹੋ ਜਾਵੇਗਾ। 
2. ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ
ਜੇਕਰ ਤੁਸੀਂ ਮਕਾਨ ਖਰੀਦਣ ਦੀ ਸੋਚ ਰਹੇ ਹੋ ਅਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੀ.ਐੱਮ.ਏ.ਵਾਈ.) ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਛੇਤੀ ਕਰੋ ਕਿਉਂਕਿ ਪੀ.ਐੱਮ.ਏ.ਵਾਈ. ਦੇ ਤਹਿਤ ਸਬਸਿਡੀ ਦਾ ਲਾਭ ਉਠਾਉਣ ਦੀ ਆਖਰੀ ਤਾਰੀਕ 31 ਮਾਰਚ 2019 ਹੈ। 

PunjabKesari
3. ਫਿਜ਼ੀਕਲ ਸ਼ੇਅਰ ਦਾ ਟਰਾਂਸਫਰ
ਜੇਕਰ ਤੁਹਾਡੇ ਕੋਲ ਅਜੇ ਵੀ ਸ਼ੇਅਰ ਫਿਜ਼ੀਕਲ ਫਾਰਮ 'ਚ ਹਨ ਤਾਂ ਉਨ੍ਹਾਂ ਨੂੰ ਇਕ ਅਪ੍ਰੈਲ 2019 ਤੋਂ ਪਹਿਲਾਂ ਡੀਮੈਟ 'ਚ ਕਰਵਾ ਲਓ ਕਿਉਂਕਿ ਜੇਕਰ ਇਸ ਸਮੇਂ-ਸੀਮਾ ਦੇ ਅੰਦਰ ਤੁਸੀਂ ਸ਼ੇਅਰ ਨੂੰ ਡੀਮੈਟ 'ਚ ਨਹੀਂ ਕਰਵਾਇਆ ਤਾਂ ਤੁਸੀਂ ਉਨ੍ਹਾਂ ਨੂੰ ਵੇਚ ਨਹੀਂ ਪਾਓਗੇ। 

PunjabKesari
4. ਵਿੱਤੀ ਸਾਲ 2017-18 ਲਈ ਇਨਕਮ ਟੈਕਸ ਰਿਟਰਨ
ਜੇਕਰ ਤੁਸੀਂ ਅਜੇ ਤੱਕ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਨਹੀਂ ਭਰਿਆ ਹਾਂ ਤਾਂ ਤੁਸੀਂ ਤੁਰੰਤ ਆਈ.ਟੀ.ਆਰ.31 ਮਾਰਚ 2019 ਤੋਂ ਪਹਿਲਾਂ ਭਰ ਦਿਓ। ਟੈਕਸ2ਵਿਨ ਦੇ ਸੀ.ਈ.ਓ. ਅਭਿਸ਼ੇਕ ਸੋਨੀ ਕਹਿੰਦੇ ਹਨ ਕਿ ਅਸੇਸਮੈਂਟ ਈਅਰ 2017-18 ਤੋਂ ਸਰਕਾਰ ਨੇ ਆਰ.ਟੀ.ਆਈ. ਭਰਨ ਦੀ ਸਮੇਂ-ਸੀਮਾ ਨੂੰ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤਾ ਹੈ। ਇਸ ਲਈ ਵਿੱਤੀ ਸਾਲ 2017-18 ਦੇ ਲਈ ਅਸੈੱਸੀ ਨੂੰ 31 ਮਾਰਚ 2019 ਤੋਂ ਪਹਿਲਾਂ ਆਈ.ਟੀ.ਆਰ. ਭਰਨਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਇਸ ਸਮੇਂ-ਸੀਮਾ ਤੋਂ ਚੂਕਦੇ ਹੋ ਤਾਂ ਤੁਸੀਂ ਤਦ ਤੱਕ ਰਿਟਰਨ ਫਾਈਨ ਨਹੀਂ ਕਰ ਪਾਓਗੇ ਜਦੋਂ ਤੱਕ ਕਿ ਤੁਹਾਨੂੰ ਆਮਦਨ ਟੈਕਸ ਵਿਭਾਗ ਨੋਟਿਸ ਨਹੀਂ ਭੇਜਦਾ।
5. ਟੈਕਸ ਸੇਵਿੰਗ ਅਤੇ ਕਲੇਮ ਅਲਾਊਂਸ
ਵਿੱਤ ਸਾਲ 2018-19 ਦੇ ਲਈ ਟੈਕਸ ਸੇਵਿੰਗ ਅਤੇ ਕਲੇਮ ਰਿੰਬਰਸਮੈਂਟਸ/ਅਲਾਊਂਸ ਨੂੰ ਕੰਪਲੀਟ ਕਰਨ ਦੀ ਆਖਰੀ ਤਾਰੀਕ 31 ਮਾਰਚ 2019 ਹੈ। 
6. ਵਿੱਤੀ ਸਾਲ 2017-18 ਨੂੰ ਇਨਕਮ ਟੈਕਸ ਰਿਟਰਨ 'ਚ ਸੋਧ
ਜੇਕਰ ਤੁਸੀਂ ਵਿੱਤੀ ਸਾਲ 2017-18 (ਆਕਲਨ ਸਾਲ 2018-19) ਦੇ ਇਨਕਮ ਟੈਕਸ ਰਿਟਰਨ 'ਚ ਕੋਈ ਗਲਤੀ ਕੀਤੀ ਹੈ ਤਾਂ ਉਸ 'ਚ ਤੁਹਾਨੂੰ ਸੁਧਾਰ ਕਰ ਲੈਣਾ ਚਾਹੀਦਾ। ਆਈ.ਟੀ.ਆਰ. 'ਚ ਸੁਧਾਰ ਕਰਨ ਦੀ ਆਖਰੀ ਤਾਰੀਕ 31 ਮਾਰਚ 2019 ਹੈ।  
7. ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ
ਵਿੱਤੀ ਸਾਲ 2018-19 ਜਿਵੇਂ ਹੀ 31 ਮਾਰਚ ਨੂੰ ਪੂਰਾ ਹੋਵੇਗਾ, ਤੁਹਾਨੂੰ ਆਪਣਾ ਇਨਕਮ ਟੈਕਸ ਰਿਟਰਨ ਸਮੇਂ 'ਤੇ ਫਾਈਲ ਕਰਨ ਲਈ ਤਿਆਰ ਰਹਿਣਾ ਹੋਵੇਗਾ ਤਾਂ ਜੋ ਤੁਸੀਂ ਪੈਨੇਲਟੀ ਤੋਂ ਬਚ ਸਕੋ। ਆਈ.ਟੀ.ਆਰ. ਫਾਈਲ ਕਰਨ ਦੀ ਆਖਰੀ ਤਾਰੀਕ 31 ਜੁਲਾਈ ਹੁੰਦੀ ਹੈ, ਜੇਕਰ ਸਰਕਾਰ ਇਸ ਨੂੰ ਨਾ ਵਧਾਏ ਤਾਂ।
8. ਲੋਨ ਨੂੰ ਐਕਸਟਰਨਲ ਬੈਂਚਮਾਰਕ ਨਾਲ ਲਿੰਕ ਕਰਨਾ
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਐਲਾਨ ਕੀਤਾ ਹੈ ਕਿ ਇਸ ਅਪ੍ਰੈਲ 2019 ਤੋਂ ਸਾਰੇ ਬੈਂਕਾਂ ਨੂੰ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ ਵਰਗੇ ਵੱਖ-ਵੱਖ ਸ਼੍ਰੇਣੀਆਂ ਦੇ ਕਰਜ਼ 'ਤੇ ਵਿਆਜ ਰੇਟ ਨੂੰ ਮੌਜੂਦਾ ਇੰਟਰਨਲ ਬੈਂਚਮਾਰਕ ਵਰਗੇ ਪ੍ਰਾਈਮ ਲੈਂਡਿੰਗ ਰੇਟ, ਬੈਂਚਮਾਰਕ ਪ੍ਰਾਈਮ ਲੈਂਡਿੰਗ ਰੇਟ (ਬੀ.ਪੀ.ਐੱਲ.ਆਰ.), ਬੇਸ ਰੇਟ ਅਤੇ ਮਾਰਜਨਲ ਕਾਸਟ ਆਫ ਲੈਂਡਿੰਗ ਰੇਟ (ਐੱਮ.ਸੀ.ਐੱਲ.ਆਰ.) ਦੀ ਥਾਂ ਐਕਸਟਰਨਲ ਬੈਂਚਮਾਰਕ ਨਾਲ ਲਿੰਕ ਕਰਨਾ ਹੋਵੇਗਾ। 
9.ਪੈਨ ਦੇ ਲਈ ਅਪਲਾਈ ਕਰਨ ਦੀ ਸਮੇਂ-ਸੀਮਾ
ਜਿਨ੍ਹਾਂ ਲੋਕਾਂ ਨੇ ਇਕ ਵਿੱਤੀ ਸਾਲ 'ਚ 2.5 ਲੱਖ ਰੁਪਏ ਦਾ ਲੈਣ-ਦੇਣ ਕੀਤਾ ਹੈ ਅਤੇ ਉਨ੍ਹਾਂ ਦੇ ਕੋਲ ਕਾਰਡ ਨਹੀਂ ਹੈ ਤਾਂ ਅਜਿਹੇ ਲੋਕਾਂ ਨੂੰ ਹੁਣ ਅਗਲੇ ਸਾਲ ਦੀ 31 ਮਈ ਨੂੰ ਜਾਂ ਉਸ ਤੋਂ ਪਹਿਲਾਂ ਪੈਨ ਕਾਰਡ ਲਈ ਅਪਲਾਈ ਕਰਨਾ ਪਵੇਗਾ। ਇਹ ਵਿਵਸਥਾ ਵਿੱਤੀ ਸਾਲ 2018-19 ਤੋਂ ਲਾਗੂ ਕੀਤੀ ਗਈ ਹੈ।


Aarti dhillon

Content Editor

Related News