ਬਣ ਸਕਦੇ ਹਨ ਕਈ ''ਵਿਜੇ ਮਾਲਿਆ'', ਬੈਂਕ ਨਹੀਂ ਲਗਾ ਰਿਹਾ ਕਰਜ਼ ਦੇਣ ''ਤੇ ਲਗਾਮ

08/16/2017 3:51:22 PM

ਨਵੀਂ ਦਿੱਲੀ—ਬੈਂਕਾਂ ਵਲੋਂ ਅਜੇ ਵੀ ਲੋਕਾਂ ਨੂੰ ਕਰਜ਼ ਦੇਣ 'ਤੇ ਲਗਾਮ ਨਹੀਂ ਲਗਾਈ ਜਾ ਰਹੀ ਇਸ ਦਾ ਸਿੱਧਾ ਅਰਥ ਇਹ ਹੈ ਕਿ ਬੈਂਕ ਖੁਦ ਹੀ ਡਿਫਾਲਟਰਾਂ ਨੂੰ ਤਿਆਰ ਕਰ ਰਿਹਾ। ਜਨਤਕ ਬੈਂਕਾਂ ਦਾ ਕਹਿਣਾ ਹੈ ਕਿ ਜਾਣ-ਬੁੱਝ ਕੇ ਕਰਜ਼ ਨਹੀਂ ਚੁਕਾਉਣ ਵਾਲੇ ਕਰਜ਼ਦਾਰਾਂ 'ਤੇ ਉਨ੍ਹਾਂ ਦੇ ਬਕਾਇਆ ਕਰਜ਼ 'ਚ 20 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਇਸ ਸਾਲ ਮਾਰਚ 'ਚ ਆਖਿਰ 'ਚ ਕੁੱਲ ਮਿਲਾ ਕੇ 92000 ਕਰੋੜ ਰੁਪਏ ਤੋਂ ਵਧ ਹੋ ਗਿਆ। ਅਜਿਹੇ ਕਰਜ਼ਦਾਰਾਂ ਦਾ ਬਕਾਇਆ ਕਰਜ਼ ਵਿੱਤੀ ਸਾਲ 2016-17 ਦੇ ਆਖਿਰ 'ਚ ਵਧ ਕੇ 92,376 ਕਰੋੜ ਰੁਪਏ ਹੋ ਗਿਆ ਜੋ ਕਿ 20.4 ਫੀਸਦੀ ਦਾ ਸਾਲਾਨਾ ਵਾਧਾ ਦਿਖਾਉਂਦਾ ਹੈ। ਇਹ ਕਰਜ਼ ਮਾਰਚ ਦੇ ਆਖਿਰ 'ਚ 76,685 ਕਰੋੜ ਰੁਪਏ ਸੀ।  
ਇਸ ਦੇ ਨਾਲ ਹੀ ਸਾਲਾਨਾ ਆਧਾਰ 'ਤੇ ਅਜਿਹੇ ਕਰਜ਼ਦਾਰਾਂ ਦੀ ਗਿਣਤੀ 'ਚ ਲਗਭਗ 10 ਫੀਸਦੀ ਵਾਧਾ ਦਰਜ ਕੀਤਾ ਗਿਆ। ਵਿੱਤੀ ਮੰਤਰਾਲੇ ਦੇ ਅੰਕੜਿਆ ਮੁਤਾਬਕ ਜਾਣ-ਬੁੱਝ ਕੇ ਕਰਜ਼ ਨਹੀਂ ਚੁਕਾਉਣ ਵਾਲਿਆਂ ਦੀ ਗਿਣਤੀ ਮਾਰਚ ਦੇ ਆਖਿਰ 'ਚ 8,915 ਹੋ ਗਈ ਜੋ ਕਿ ਸਾਬਕਾ ਵਿੱਤੀ ਸਾਲ 'ਚ 8167 ਰਹੀ ਸੀ। ਬੈਂਕਾਂ ਨੇ ਜਾਣ-ਬੁੱਝ ਕੇ ਕਰਜ਼ ਨਹੀਂ ਚੁਕਾਉਣ ਵਾਲਿਆਂ ਦੀ 8915 ਹੋ ਗਈ ਜੋ ਕਿ ਪਹਿਲੇ ਵਿੱਤੀ ਸਾਲ 'ਚ 8167 ਰਹੀ ਸੀ। ਬੈਂਕਾਂ ਨੇ ਜਾਣ-ਬੁੱਕ ਕਰਜ਼ ਨਹੀਂ ਚੁਕਾਉਣ ਦੇ 8915 ਮਾਮਲਿਆਂ 'ਚੋਂ 32,484 ਕਰੋੜ ਰੁਪਏ ਦਾ ਬਕਾਇਆ ਕਰਜ਼ ਵਾਲੇ 1914 ਮਾਮਲਿਆਂ 'ਚ ਪਹਿਲਾਂ ਐੱਫ. ਆਈ. ਆਰ ਦਰਜ ਕਰਵਾਈ ਹੈ। ਵਿੱਤੀ ਸਾਲ 2016-17 'ਚ ਐੱਸ. ਬੀ. ਆਈ. ਅਤੇ ਇਸ ਦੇ ਪੰਜ ਸਹਿਯੋਗੀ ਬੈਂਕਾਂ ਸਮੇਤ 27 ਜਨਤਕ ਬੈਂਕਾਂ ਨੇ 81,683 ਕਰੋੜ ਰੁਪਏ ਨੂੰ ਬੱਟੇ ਖਾਤੇ 'ਚ ਪਾਇਆ। ਇਹ ਬੀਤੇ ਪੰਜ ਸਾਲ 'ਚ ਸਭ ਤੋਂ ਵੱਡੀ ਰਾਸ਼ੀ ਹੈ। ਪਹਿਲੇ ਵਿੱਤੀ ਸਾਲ ਦੀ ਤੁਲਨਾ 'ਚ ਇਹ ਰਾਸ਼ੀ 41 ਫੀਸਦੀ ਜ਼ਿਆਦਾ ਹੈ।


Related News