ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ NTR ਜੂਨੀਅਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

Wednesday, Jun 21, 2023 - 10:20 AM (IST)

ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ NTR ਜੂਨੀਅਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਮੁੰਬਈ–ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਜਨਤਾ ਦੇ ਪਸੰਦੀਦਾ ਸੁਪਰਸਟਾਰ ਨੰਦਮੁਰੀ ਤਾਰਕ ਰਾਮਾਰਾਵ (ਐੱਨ. ਟੀ. ਆਰ.) ਜੂਨੀਅਰ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਹੈ। ਐੱਨ. ਟੀ. ਆਰ. ਜੂਨੀਅਰ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਆਗਾਮੀ ਕੰਜਿਊਮਰ ਕੈਂਪੇਨਸ ’ਚ ਨਜ਼ਰ ਆਉਣਗੇ। ਐੱਨ. ਟੀ. ਆਰ. ਜੂਨੀਅਰ ਇਕ ਬਿਹਤਰੀਨ ਅਦਾਕਾਰ ਹਨ, ਜਿਨ੍ਹਾਂ ਨੇ ਭਾਰਤ ਦੇ ਨਾਲ-ਨਾਲ ਗਲੋਬਲ ਪੱਧਰ ’ਤੇ ਆਪਣੀ ਧੁੰਮ ਪਾਈ ਹੈ ਅਤੇ ਆਪਣੇ ਮਿਲਣਸਾਰ ਅਤੇ ਨਿਮਰ ਸਖਸ਼ੀਅਤ ਦੇ ਨਾਲ ਉਹ ਕੰਪਨੀ ਦੇ ਪ੍ਰਮੁੱਖ ਮੁੱਲਾਂ ਜਿਵੇਂ ਕਿ ਵਿਸ਼ਵਾਸ, ਪਾਰਦਰਸ਼ਿਤਾ ਅਤੇ ਉੱਤਮਤਾ ਦੀ ਝਲਕ ਦਿੰਦੇ ਹਨ।

ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਇਸ ਭਾਗੀਦਾਰੀ ’ਤੇ ਆਪਣੀ ਗੱਲ ਰੱਖਦੇ ਹੋਏ ਐੱਨ. ਟੀ. ਆਰ. ਜੂਨੀਅਰ ਨੇ ਕਿਹਾ ਕਿ ਮੈਂ ਇਕ ਵਾਰ ਮੁੜ ਮਾਲਾਬਾਰ ਗੋਲਡ ਐਂਡ ਡਾਇਮੰਡਸ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਉਹ ਨਾ ਸਿਰਫ ਸਭ ਤੋਂ ਭਰੋਸੇਮੰਦ ਜਿਊਲਰੀ ਬ੍ਰਾਂਡਸ ’ਚੋਂ ਇਕ ਹੈ ਸਗੋਂ ਭਾਰਤੀ ਡਿਜਾਈਨ, ਕਲਾ ਅਤੇ ਸੰਸਕ੍ਰਿਤੀ ਨੂੰ ਗਲੋਬਲ ਮੰਚ ’ਤੇ ਸਰਗਰਮੀ ਨਾਲ ਦਿਖਾਉਂਦੇ ਹਨ। ਮਾਲਾਬਾਰ ਗਰੁੱਪ ਦੇ ਚੇਅਰਮੈਨ ਐੱਮ. ਪੀ. ਅਹਿਮਦ ਨੇ ਕਿਹਾ ਕਿ ਅਸੀਂ ਐੱਨ. ਟੀ. ਆਰ. ਜੂਨੀਅਰ ਦਾ ਮਾਲਾਬਾਰ ਗੋਲਡ ਐਂਡ ਡਾਇਮੰਡਸ ਪਰਿਵਾਰ ’ਚ ਸਵਾਗਤ ਕਰਦੇ ਹੋਏ ਉਤਸ਼ਾਹਿਤ ਹਾਂ।

ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ

ਐੱਨ. ਟੀ. ਆਰ. ਜੂਨੀਅਰ ਭਾਰਤ ਦੇ ਵੱਖ-ਵੱਖ ਖੇਤਰਾਂ ’ਚ ਵਿਆਪਕ ਤੌਰ ’ਤੇ ਪਸੰਦ ਕੀਤੇ ਜਾਣ ਵਾਲੇ ਫਿਲਮੀ ਸਿਤਾਰਿਆਂ ’ਚੋਂ ਇਕ ਹਨ। ਉਨ੍ਹਾਂ ਦੀ ਬਿਹਤਰੀਨ ਫਿਲਮੋਗ੍ਰਾਫੀ ਅਦਾਕਾਰੀ ਦੀ ਕਲਾ ’ਤੇ ਉਨ੍ਹਾਂ ਦੀ ਪਕੜ ਦਿਖਾਉਂਦੀ ਹੈ। ਉਹ ਇਕ ਸ਼ਾਨਦਾਰ ਅਦਾਕਾਰ ਹਨ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਵਿਅਕਤੀਤਵ ਸਾਡੇ ਬ੍ਰਾਂਡ ਦੇ ਪ੍ਰਸਤਾਵ ਨੂੰ ਹੋਰ ਵੀ ਉਚਾਈ ਦੇਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News