ਮੇਕ ਇਨ ਇੰਡੀਆ : ਇਸ ਡੀਲ ਨਾਲ ਟਰੰਪ ''ਤੇ ਭਾਰੀ ਮੋਦੀ

Monday, Jun 19, 2017 - 10:44 PM (IST)

ਨਵੀਂ ਦਿੱਲੀ — ਪੀ.ਐੱਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲ ਨੂੰ ਨਵੀਂ ਉੂਰਜਾ ਮਿਲੀ ਹੈ। ਅਮਰੀਕਾ ਦੀ ਏਅਰੋਸਪੇਸ ਟੈਕਨਾਲੋਜੀ ਕੰਪਨੀ ਲਾੱਕਹੀਡ ਮਾਰਟਿਨ ਨੇ ਭਾਰਤ ਦੇ ਟਾਟਾ ਐਡਵਾਇਸ ਸਿਸਟਮ ਨਾਲ ਮਿਲ ਕੇ ਐੱਫ-16 ਲੜਾਕੂ ਜ਼ਹਾਜ ਭਾਰਤ 'ਚ ਬਣਾਉਣ ਦਾ ਐਗਰੀਮੈਂਟ ਸਾਇਨ ਕੀਤਾ ਹੈ। ਇਹ ਇਸ ਡੀਲ ਦੇ ਲਿਹਾਜ਼ ਤੋਂ ਅਹਿਮ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ 'ਅਮਰੀਕਾ ਫਸਟ' ਨੀਤੀ ਤਹਿਤ ਉੱਥੋਂ ਦੀਆਂ ਕੰਪਨੀਆਂ ਨੂੰ ਹੀ ਉੱਥੇ ਨਿਵੇਸ਼ ਵਧਾਉਣ 'ਤੇ ਜ਼ੋਰ ਦੇ ਰਹੇ ਹਨ ਤਾਂ ਜੋ ਅਮਰੀਕੀਆਂ ਲਈ ਜਾੱਬ ਦੇ ਜ਼ਿਆਦਾ ਤੋਂ ਜ਼ਿਆਦਾ ਨਵੇਂ ਮੌਕੇ ਬਣ ਸਕਣ। ਦੂਸਰੇ ਪਾਸੇ ਭਾਰਤੀ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਵੀ ਆਪਣੇ ਆਸ਼ਾ ਭਰਪੂਰ ਅਭਿਆਨ 'ਮੇਕ ਇਨ ਇੰਡੀਆ' ਤਹਿਤ ਭਾਰਤ 'ਚ ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼ ਅਤੇ ਉਤਪਾਦਨ 'ਤੇ ਜ਼ੋਰ ਦੇ ਰਹੇ ਹਨ। 
ਭਾਰਤ ਕਾਫੀ ਸਮੇਂ ਤੋਂ ਡਿਫੈਂਸ ਨਾਲ ਜੁੜੇ ਉਪਕਰਣਾਂ ਦੀ ਡੀਲਸ ਲਈ 'ਮੇਕ ਇਨ ਇੰਡੀਆ' 'ਤੇ ਜ਼ੋਰ ਦੇ ਰਿਹਾ ਹੈ। ਭਾਰਤੀ ਏਅਰ ਫੋਰਸ ਆਪਣੇ ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਜਲਦੀ ਹੀ ਬਦਲਣਾ ਚਾਹੁੰਦਾ ਹੈ। ਅਜੇ ਭਾਰਤ ਕੋਲ ਪੁਰਾਣੇ ਹੋ ਚੁੱਕੇ ਸੋਵੀਅਤ ਜ਼ਮਾਨੇ ਦੇ ਲੜਾਕੂ ਜਹਾਜ਼ ਹਨ। ਪੀ.ਐੱਮ ਮੋਦੀ 26 ਜੂਨ ਨੂੰ ਪਹਿਲੀ ਵਾਰ ਵਾਸ਼ਿੰਗਟਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਵਾਲੇ ਹਨ। 
ਮੋਦੀ ਸਰਕਾਰ ਦੀ ਨੀਤੀ ਅਨੁਸਾਰ ਕਿਸੇ ਵੀ ਵਿਦੇਸ਼ੀ ਕੰਪਨੀ ਨੂੰ ਭਾਰਤੀ ਕੰਪਨੀ ਨਾਲ ਮਿਲ ਕੇ ਭਾਰਤ 'ਚ ਜਹਾਜ਼ਾਂ ਦਾ ਉਤਪਾਦਨ ਕਰਨਾ ਹੋਵੇਗਾ, ਜਿਸ ਨਾਲ ਦੇਸ਼ 'ਚ ਉਤਪਾਦਨ ਵਧੇ ਅਤੇ ਦਰਾਮਦ 'ਤੇ ਹੋਣ ਵਾਲੇ ਭਾਰੀ ਖਰਚਿਆਂ ਨੂੰ ਘੱਟ ਕੀਤਾ ਜਾ ਸਕੇ। ਮੋਦੀ ਦੀ ਮੇਕ ਇਨ ਇੰਡੀਆ ਨੀਤੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਮਰੀਕੀ ਫਸਟ ਨੀਤੀ ਆਪਸ 'ਚ ਭਿੜ ਰਹੀ ਹੈ। ਅਮਰੀਕੀ ਫਸਟ ਨੀਤੀ ਤਹਿਤ ਟਰੰਪ ਕੰਪਨੀਆਂ ਨੂੰ ਅਮਰੀਕਾ 'ਚ ਹੀ ਨਿਵੇਸ਼ ਕਰਨ ਦਾ ਦਬਾਅ ਬਣਾ ਰਹੇ ਹਨ ਜਿਸ ਨਾਲ ਨਵੀਆਂ ਨੌਕਰੀਆਂ ਪੈਦਾ ਹੋ ਸਕਣ।


Related News