ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਦਸੰਬਰ 2020 'ਚ 10 ਫ਼ੀਸਦੀ ਡਿੱਗੀ

01/01/2021 5:23:00 PM

ਨਵੀਂ- ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਦਸੰਬਰ 2020 ਵਿਚ ਵਿਕਰੀ ਵਿਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ, ਉੱਥੇ ਹੀ ਮਹਿੰਦਰਾ ਐਂਡ ਮਹਿੰਦਰਾ ਨੇ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਹੈ।

ਮਹਿੰਦਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਸੰਬਰ 2020 ਵਿਚ ਉਸ ਦੀ ਕੁੱਲ ਵਿਕਰੀ 10.3 ਫ਼ੀਸਦੀ ਘੱਟ ਕੇ 35,187 ਇਕਾਈ ਰਹਿ ਗਈ।

ਕੰਪਨੀ ਨੇ ਇਸ ਤੋਂ ਪਿਛਲੇ ਸਾਲ ਯਾਨੀ ਦਸੰਬਰ 2019 ਵਿਚ 39,320 ਵਾਹਨ ਵੇਚੇ ਸਨ। ਮਹਿੰਦਰਾ ਐਂਡ ਮਹਿੰਦਰਾ ਨੇ ਇਕ ਬਿਆਨ ਵਿਚ ਇਸ ਦੀ ਜਾਣਕਾਰੀ ਦਿੱਤੀ। ਮਹਿੰਦਰਾ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਉਸ ਦੀ ਵਿਕਰੀ 3 ਫ਼ੀਸਦੀ ਵਧੀ ਹੈ, ਜੋ ਕਿ 16,182 ਇਕਾਈ ਰਹੀ। ਇਸ ਤੋਂ ਪਿਛਲੇ ਸਾਲ ਘਰੇਲੂ ਬਾਜ਼ਾਰ ਵਿਚ ਉਸ ਦੇ ਵਾਹਨਾਂ ਦੀ ਵਿਕਰੀ 15,691 ਇਕਾਈ ਰਹੀ ਸੀ। ਦਸੰਬਰ ਵਿਚ ਕੰਪਨੀ ਨੇ ਘਰੇਲੂ ਬਾਜ਼ਾਰ ਵਿਚ 16,795 ਵਪਾਰਕ ਵਾਹਨਾਂ ਦੀ ਵਿਕਰੀ ਕੀਤੀ, ਦਸੰਬਰ 2019 ਵਿਚ ਇਹ 21,390 ਸੀ। ਇਸ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ ਵਿਚ 21.48 ਫ਼ੀਸਦੀ ਦੀ ਗਿਰਾਵਟ ਆਈ। ਇਸ ਦੌਰਾਨ ਬਰਾਮਦ 3 ਫ਼ੀਸਦੀ ਵੱਧ ਕੇ 2,210 ਇਕਾਈ 'ਤੇ ਪਹੁੰਚ ਗਈ। ਦਸੰਬਰ 2019 ਵਿਚ ਮਹਿੰਦਰਾ ਨੇ 2,149 ਵਾਹਨ ਬਰਾਮਦ ਕੀਤੇ ਸਨ।


Sanjeev

Content Editor

Related News