ਮਹਿੰਦਰਾ ਨੇ ਅਮਰੀਕੀ ਵਾਹਨ ਬਾਜ਼ਾਰ ''ਚ ਦਿੱਤੀ ਦਸਤਕ
Wednesday, Nov 22, 2017 - 11:26 AM (IST)
ਵਾਸ਼ਿੰਗਟਨ—ਭਾਰਤੀ ਵਾਹਨ ਵਿਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਨੇ 23 ਕਰੋੜ ਡਾਲਰ ਦੀ ਲਾਗਤ ਨਾਲ ਇਥੇ ਡੈਟਰਾਇਟ 'ਚ ਇਕ ਨਵੀਂ ਇਕਾਈ ਖੋਲ੍ਹੀ ਹੈ। ਡੈਟਰਾਇਟ ਨੂੰ ਦੁਨੀਆ ਦੀ ਕਾਰ ਰਾਜਧਾਨੀ ਮੰਨਿਆ ਜਾਂਦਾ ਹੈ। ਇਹ 25 ਸਾਲ 'ਚ ਪਹਿਲੀ ਵਾਰ ਹੈ ਜਦੋਂ ਉਥੇ ਕਿਸੇ ਕੰਪਨੀ ਨੇ ਆਪਣਾ ਪਲਾਂਟ ਸ਼ੁਰੂ ਕੀਤਾ ਹੈ।
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਨੂੰ ਮਹਿੰਦਰਾ ਲਈ ਇਕ ਰੋਮਾਂਚਕਾਰੀ ਮੌਕਾ ਦੱਸਿਆ। ਇਸ ਨਵੇਂ ਪਲਾਂਟ ਨਾਲ ਅਮਰੀਕਾ 'ਚ 250 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦਾ ਖੁੱਲ੍ਹਣਾ ਸਾਡੀ ਕੰਪਨੀ ਦੀ ਉੱਤਰੀ ਅਮਰੀਕਾ ਅਤੇ ਸਥਾਨਕ ਮੈਟਰੋ ਡੈਟਰਾਇਟ 'ਚ ਵਧਦੀ ਪਹੁੰਚ ਨੂੰ ਦਿਖਾਉਂਦਾ ਹੈ। ਇਥੇ ਪਿਛਲੇ 18 ਮਹੀਨਿਆਂ 'ਚ ਆਪਣੇ ਕਾਰਜ ਫੋਰਸ ਨੂੰ ਤਿੰਨ ਗੁਣਾ ਤੱਕ ਵਧਾਇਆ ਹੈ। ਮਹਿੰਦਰਾ ਨੇ ਕਿਹਾ ਕਿ ਉੱਤਰੀ ਅਮਰੀਕਾ ਅਤੇ ਮਿਸ਼ੀਗਨ 'ਚ ਸਾਡੇ ਮਹਿੰਦਰਾ ਬ੍ਰਾਂਡ ਦੇ ਵਾਧੇ ਲਈ ਵਚਨਬੱਧ ਹੈ।
