ਮਹਿੰਦਰਾ ਗਰੁੱਪ ਅਤੇ ਓਨਟਾਰੀਓ ਅਧਿਆਪਕਾਂ ਨੇ ਰਣਨੀਤਕ ਭਾਈਵਾਲੀ ਦਾ ਕੀਤਾ ਐਲਾਨ

Sunday, Sep 18, 2022 - 02:35 PM (IST)

ਮਹਿੰਦਰਾ ਗਰੁੱਪ ਅਤੇ ਓਨਟਾਰੀਓ ਅਧਿਆਪਕਾਂ ਨੇ ਰਣਨੀਤਕ ਭਾਈਵਾਲੀ ਦਾ ਕੀਤਾ ਐਲਾਨ

ਨਵੀਂ ਦਿੱਲੀ : ਮਹਿੰਦਰਾ ਗਰੁੱਪ ਅਤੇ ਓਨਟਾਰੀਓ ਟੀਚਰਸ ਨੇ ਬੀਤੇ ਦਿਨੀਂ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ। ਇਸ ਦੇ ਤਹਿਤ ਉਹ ਮਹਿੰਦਰਾ ਸਸਟੇਨ ਪ੍ਰਾਈਵੇਟ ਲਿਮਟਿਡ (MSPL) ਦੇ ਪੋਰਟਫੋਲੀਓ ਨੂੰ ਵਿਕਸਤ ਕਰਨ ਲਈ ਲਗਭਗ 4,550 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। MSPL ਇੱਕ ਨਵਿਆਉਣਯੋਗ ਊਰਜਾ ਪਲੇਟਫਾਰਮ ਹੈ।

ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਰਾਕੀ ਮੁਤਾਬਕ ਮਹਿੰਦਰਾ ਗਰੁੱਪ ਅਤੇ ਓਨਟਾਰੀਓ ਅਧਿਆਪਕਾਂ ਨੇ MSPL ਦੇ ਭਵਿੱਖ ਦੇ ਪੋਰਟਫੋਲੀਓ ਨੂੰ ਵਿਕਸਤ ਕਰਨ ਲਈ ਲਗਭਗ 4,550 ਕਰੋੜ ਰੁਪਏ ਦੀ ਰਕਮ ਨਿਵੇਸ਼ ਕਰਨ ਲਈ ਭਾਈਵਾਲੀ ਕੀਤੀ ਹੈ।

ਇਸ ਦੇ ਅਧੀਨ ਮਹਿੰਦਰਾ ਹੋਲਡਿੰਗਜ਼ ਲਿਮਟਿਡ (MHL) ਦੀ ਸਹਾਇਕ ਕੰਪਨੀ MSPL ਅਤੇ 2452991 ਓਨਟਾਰੀਓ ਲਿਮਟਿਡ (2OL) ਨੇ ਇੱਕ ਰਣਨੀਤਕ ਭਾਈਵਾਲੀ ਦੇ ਹਿੱਸੇ ਵਜੋਂ ਇੱਕ ਸ਼ੇਅਰ ਖ਼ਰੀਦ ਸਮਝੌਤੇ ਅਤੇ ਸ਼ੇਅਰਧਾਰਕਾਂ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਸਮਝੌਤੇ ਦੇ ਤਹਿਤ, MHL MSPL ਵਿੱਚ 2OL ਨੂੰ 30 ਫ਼ੀਸਦੀ ਇਕੁਇਟੀ ਵੇਚੇਗਾ।


author

Harinder Kaur

Content Editor

Related News