ਮਹਿੰਦਰਾ ਬੋਲੇਰੋ, ਸਕਾਰਪੀਓ ਤੇ TUV ਹੋਈ ਮਹਿੰਗੀ, ਜਾਣੋ ਕਿੰਨੇ ਵਧੇ ਰੇਟ

06/19/2019 1:15:37 PM

ਨਵੀਂ ਦਿੱਲੀ— ਮਹਿੰਦਰਾ ਦੀ ਨਵੀਂ ਗੱਡੀ ਖਰੀਦਣ ਜਾ ਰਹੇ ਲੋਕਾਂ ਨੂੰ ਹੁਣ ਇਸ ਲਈ ਪਹਿਲਾਂ ਨਾਲੋਂ ਵੱਧ ਕੀਮਤ ਚੁਕਾਉਣੀ ਹੋਵੇਗੀ। ਕੰਪਨੀ ਨੇ ਵੱਖ-ਵੱਖ ਮਾਡਲਾਂ ਦੇ ਹਿਸਾਬ ਨਾਲ ਕੀਮਤਾਂ 'ਚ 36 ਹਜ਼ਾਰ ਰੁਪਏ ਤਕ ਦਾ ਵਾਧਾ ਕਰ ਦਿੱਤਾ ਹੈ, ਜੋ ਇਕ ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ। ਮਹਿੰਦਰਾ ਦਾ ਕਹਿਣਾ ਹੈ ਕਿ ਇਕ ਜੁਲਾਈ ਤੋਂ ਲਾਗੂ ਹੋ ਰਹੇ 'ਸੁਰੱਖਿਆ' ਨਿਯਮਾਂ ਮੁਤਾਬਕ, ਯਾਤਰੀ ਵਾਹਨਾਂ 'ਚ ਕਈ ਤਰ੍ਹਾਂ ਦੇ ਫੀਚਰ ਜੋੜਨੇ ਜ਼ਰੂਰੀ ਹੋ ਗਏ ਹਨ। ਇਨ੍ਹਾਂ ਫੀਚਰਾਂ 'ਚ ਗੱਡੀ 'ਚ ਡਰਾਈਵਰ ਏਅਰਬੈਗ, ਸੀਟ ਬੈਲਟ ਰੀਮਾਈਂਡਰ, ਪਾਰਕਿੰਗ ਸੈਂਸਰ ਤੇ ਓਵਰ ਸਪੀਡ ਅਲਰਟ ਸ਼ਾਮਲ ਹਨ।

 


ਮਹਿੰਦਰਾ ਦੇ ਇਸ ਕਦਮ ਨਾਲ ਸਕਾਰਪੀਓ, ਬੋਲੇਰੋ, ਟੀ. ਯੂ. ਵੀ.-300 ਅਤੇ ਕੇ. ਯੂ. ਵੀ.-100 ਨੈਕਸਟ SUVs ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਵੇਗਾ, ਜਦੋਂ ਕਿ XUV500 ਤੇ ਮਰਾਜ਼ੋ ਦੀਆਂ ਕੀਮਤਾਂ 'ਚ ਹਲਕਾ ਵਾਧਾ ਹੋਵੇਗਾ।

ਜ਼ਿਕਰਯੋਗ ਹੈ ਕਿ ਜੁਲਾਈ 'ਚ ਹੋਰ ਕੰਪਨੀਆਂ ਦੀ ਨਵੀਂ ਕਾਰ ਖਰੀਦਣੀ ਵੀ ਮਹਿੰਗੀ ਹੋ ਸਕਦੀ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ 1 ਜੁਲਾਈ 2019 ਤੋਂ ਨਿਰਮਾਤਾਵਾਂ ਨੂੰ ਕਾਰਾਂ 'ਚ 5 ਸੁਰੱਖਿਆ ਫੀਚਰਸ ਲਾਉਣੇ ਜ਼ਰੂਰੀ ਹਨ। ਕਾਰ ਨਿਰਮਾਤਾ ਕੰਪਨੀਆਂ ਮੁਤਾਬਕ, ਇਸ ਨਾਲ ਕਾਰਾਂ ਦੀ ਕੀਮਤ 20 ਤੋਂ 30 ਹਜ਼ਾਰ ਰੁਪਏ ਤਕ ਵਧ ਸਕਦੀ ਹੈ। ਮਾਰੂਤੀ ਸੁਜ਼ੂਕੀ ਕੰਪਨੀ ਸੈਲੇਰੀਓ, ਈਕੋ ਤੇ ਆਲਟੋ ਦੇ ਮਾਡਲਾਂ 'ਚ ਇਨ੍ਹਾਂ ਫੀਚਰਸ ਨੂੰ ਲਗਾ ਚੁੱਕੀ ਹੈ, ਜਦੋਂ ਕਿ ਬਾਕੀ ਮਾਡਲਾਂ 'ਚ ਇਨ੍ਹਾਂ ਲਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਸਭ ਯਾਤਰੀ ਕਾਰਾਂ 'ਚ ਡਰਾਈਵਰ ਸੀਟ ਨਾਲ ਏਅਰਬੈਗ, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਡਰਾਈਵਰ ਤੇ ਉਸ ਦੀ ਨਾਲ ਵਾਲੀ ਸੀਟ ਲਈ ਬੈਲਟ ਰੀਮਾਈਂਡਰ ਹੋਣਗੇ।


Related News