ਮਹਿੰਦਰਾ ਟਰੈਕਟਰਾਂ ਦੀ ਵਿਕਰੀ ਮਈ ''ਚ 1 ਫੀਸਦੀ ਡਿੱਗੀ

Monday, Jun 01, 2020 - 03:55 PM (IST)

ਨਵੀਂ ਦਿੱਲੀ— ਬਰਾਮਦ ਘਟਣ ਨਾਲ ਮਈ 'ਚ ਮਹਿੰਦਰਾ ਟਰੈਕਟਰਾਂ ਦੀ ਕੁੱਲ ਵਿਕਰੀ 1 ਫੀਸਦੀ ਦੀ ਗਿਰਾਵਟ ਨਾਲ 24,341 ਯੂਨਿਟ ਰਹੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਿੰਦਰਾ ਕੰਪਨੀ ਨੇ ਪਿਛਲੇ ਸਾਲ ਮਈ 'ਚ ਟਰੈਕਟਰਾਂ ਦੇ 24,704 ਯੂਨਿਟ ਵੇਚੇ ਸਨ।

ਘਰੇਲੂ ਬਾਜ਼ਾਰ 'ਚ ਟਰੈਕਟਰਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਮਈ 'ਚ ਇਹ 24,017 ਰਹੀ, ਜਦੋਂ ਕਿ ਮਈ 2019 'ਚ ਕੰਪਨੀ ਨੇ 23,539 ਟਰੈਕਟਰ ਵੇਚੇ ਸਨ। ਹਾਲਾਂਕਿ, ਇਸ ਦੌਰਾਨ ਬਰਾਮਦ 72 ਫੀਸਦੀ ਘੱਟ ਕੇ 324 ਇਕਾਈ ਰਹੀ, ਜੋ ਪਿਛਲੇ ਸਾਲ ਮਈ 'ਚ 1,165 ਇਕਾਈ ਸੀ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ 'ਚ ਫਾਰਮ ਉਪਕਰਣ ਸੈਕਟਰ ਦੇ ਮੁਖੀ ਹੇਮੰਤ ਸਿੱਕਾ ਨੇ ਕਿਹਾ,  ''ਖੇਤੀ ਖੇਤਰ ਲਈ ਲਾਕਡਾਊਨ 'ਚ ਸਮੇਂ 'ਤੇ ਢਿੱਲ ਨੇ ਮਈ ਦੌਰਾਨ ਟਰੈਕਟਰਾਂ ਦੀ ਮੰਗ 'ਚ ਤੇਜ਼ੀ ਲਿਆਉਣ 'ਚ ਮਦਦ ਕੀਤੀ ਹੈ।'' ਉਨ੍ਹਾਂ ਕਿਹਾ ਕਿਹਾ ਕਿ ਮਾਨਸੂਨ ਸ਼ਾਨਦਾਰ ਰਹਿਣ ਦੀ ਭਵਿੱਖਬਾਣੀ, ਫਸਲਾਂ ਦਾ ਬਿਤਹਤਰ ਉਤਪਾਦਨ, ਵੇਧੇਰ ਖਰੀਦ ਤੇ ਚੰਗੀ ਕੀਮਤ ਮਿਲਣ ਸਮੇਤ ਕਈ ਚੰਗੇ ਕਾਰਨਾਂ ਕਰਕੇ ਕਿਸਾਨਾਂ ਦੀ ਭਾਵਨਾ ਹਾਂ-ਪੱਖੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਟਰੈਕਟਰਾਂ ਦੀ ਮੰਗ ਨੂੰ ਹੁਲਾਰਾ ਮਿਲੇਗਾ।


Sanjeev

Content Editor

Related News