ਟੈਕਸੀ ਸੇਵਾ ਕੰਪਨੀ ਮੇਰੂ ''ਚ M&M ਨੇ ਖਰੀਦੀ 36.63 ਫੀਸਦੀ ਦੀ ਹਿੱਸੇਦਾਰੀ

12/06/2019 2:05:04 PM

ਨਵੀਂ ਦਿੱਲੀ — ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਮੇਰੂ ਟਰੈਵਲ ਸਲਿਊਸ਼ਨਜ਼ 'ਚ 36.63 ਫੀਸਦੀ ਦੀ ਹਿੱਸੇਦਾਰੀ ਖਰੀਦੀ ਲਈ ਹੈ। ਇਸਦੇ ਨਾਲ ਹੀ ਕੰਪਨੀ ਰੇਡੀਓ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਦੇ ਬੋਰਡ 'ਚ ਜ਼ਿਆਦਾਤਰ ਨਿਵੇਸ਼ਕਾਂ ਦੀ ਨਿਯੁਕਤੀ ਵੀ ਕਰ ਸਕੇਗੀ। ਇਸ ਸੌਦੇ ਦੇ ਨਾਲ ਹੀ ਮੇਰੂ 5 ਦਸੰਬਰ ਤੋਂ ਮਹਿੰਦਰਾ ਐਂਡ ਮਹਿੰਦਰਾ ਦੀ ਸਹਾਇਕ ਕੰਪਨੀ ਬਣ ਗਈ ਹੈ। ਮੇਰੂ 'ਚ ਮਹਿੰਦਰਾ ਆਪਣੀ ਹਿੱਸੇਦਾਰੀ ਹੋਰ ਵਧਾ ਕੇ 55 'ਤੇ ਲੈ ਜਾਵੇਗੀ। ਇਹ ਸੌਦਾ 201.5 ਕਰੋੜ ਰੁਪਏ 'ਚ ਪੂਰਾ ਹੋਵੇਗਾ।

ਮਹਿੰਦਰਾ ਨੇ ਖਰੀਦੀ 36.63 ਫੀਸਦੀ ਹਿੱਸੇਦਾਰੀ

ਮਹਿੰਦਰਾ ਐਂਡ ਮਹਿੰਦਰਾ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਰੈਗੂਲੇਟਰੀ ਜਾਣਕਾਰੀ ਵਿਚ ਕਿਹਾ ਕਿ ਮੇਰੂ ਦੀ 36.63 ਫੀਸਦੀ ਹਿੱਸੇਦਾਰੀ ਖਰੀਦਣ ਲਈ 44.71 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਗਿਆ ਹੈ। ਤਾਜ਼ਾ ਸੌਦੇ ਤੋਂ ਬਾਅਦ ਮੇਰੂ ਦੀਆਂ ਸਹਾਇਕ ਕੰਪਨੀਆਂ ਮੇਰੂ ਮੋਬਿਲਿਟੀ ਟੈਕ ਪ੍ਰਾਈਵੇਟ ਲਿਮਟਿਡ, ਵੀ-ਲਿੰਕ ਆਟੋਮੋਟਿਵ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਵੀ-ਲਿੰਗ ਫਲੀਟ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵੀ ਮਹਿੰਦਰਾ ਐਂਡ ਮਹਿੰਦਰਾ ਦੀ ਸਹਾਇਕ ਬਣ ਗਈਆਂ ਹਨ।

ਮੇਰੂ ਅਤੇ ਮਹਿੰਦਰਾ ਸਮਝੌਤੇ ਦਾ ਐਲਾਨ ਸਤੰਬਰ ਵਿਚ ਕੀਤਾ ਗਿਆ 

ਮੇਰੂ ਟਰੈਵਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਿਚ 55 ਫੀਸਦੀ ਤੱਕ ਦੀ ਹਿੱਸੇਦਾਰੀ ਲੈਣ ਲਈ ਸਮਝੌਤਾ ਕਰਨ ਦਾ ਐਲਾਨ ਮਹਿੰਦਰਾ ਐਂਡ ਮਹਿੰਦਰਾ ਨੇ ਇਸ ਸਾਲ ਸਤੰਬਰ ਵਿਚ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਪ੍ਰਾਪਤੀ ਕਈ ਪੜਾਵਾਂ ਵਿਚ ਹੋਵੇਗੀ। ਵਿੱਤੀ ਸਾਲ 2018-19 'ਚ ਮੇਰੂ ਦੀ ਇੱਕਤਰ ਆਮਦਨੀ 156.6 ਕਰੋੜ ਰੁਪਏ ਸੀ। ਮੇਰੂ ਦੀ ਸਥਾਪਨਾ ਦਸੰਬਰ 2006 ਵਿਚ ਕੀਤੀ ਗਈ ਸੀ।


Related News