ਉੱਚੇ ਟੈਕਸਾਂ ਦਾ ‘ਮਾਰ’ ਕਾਰਨ ਭਾਰਤ ’ਚ ਅੱਗੇ ਨਹੀਂ ਵਧ ਸਕਿਆ ਲਗਜ਼ਰੀ ਵਾਹਨ ਬਾਜ਼ਾਰ : ਔਡੀ

Monday, Jul 18, 2022 - 10:49 AM (IST)

ਉੱਚੇ ਟੈਕਸਾਂ ਦਾ ‘ਮਾਰ’ ਕਾਰਨ ਭਾਰਤ ’ਚ ਅੱਗੇ ਨਹੀਂ ਵਧ ਸਕਿਆ ਲਗਜ਼ਰੀ ਵਾਹਨ ਬਾਜ਼ਾਰ : ਔਡੀ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਲਗਜ਼ਰੀ ਕਾਰ ਬਾਜ਼ਾਰ ’ਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ ਪਰ ਇਨ੍ਹਾਂ ਵਾਹਨਾਂ ’ਤੇ ਉੱਚੇ ਟੈਕਸਾਂ ਤੇ ਇਕ ਪ੍ਰਤੀਕੂਲ ਰੈਗੂਲੇਟਰੀ ਮਾਹੌਲ ਕਾਰਨ ਇਹ ਸੈਕਟਰ ਦਬਾਅ ’ਚ ਹੈ। ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਔਡੀ ਦੇ ਇਕ ਸੀਨੀ. ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਯਾਤਰੀ ਵਾਹਨਾਂ ਦੀ ਸਾਲਾਨਾ ਵਿਕਰੀ ’ਚ ਲਗਜ਼ਰੀ ਕਾਰਾਂ ਦੀ ਹਿੱਸੇਦਾਰੀ 2 ਫੀਸਦੀ ਤੋਂ ਵੀ ਘੱਟ ਹੈ। ਇਹ ਸੈਕਟਰ ਪਿਛਲੇ ਇਕ ਦਹਾਕੇ ਤੋਂ ਇਸ ਪੱਧਰ ’ਤੇ ਘੱਟਦਾ ਜਾ ਰਿਹਾ ਹੈ।

ਔਡੀ ਦੇ ਖੇਤਰੀ ਨਿਰਦੇਸ਼ਕ (ਵਿਦੇਸ਼) ਅਲੈਕਜ਼ੈਂਡਰ ਵਾਨ ਵਾਲਡਨਬਰਗ-ਡ੍ਰੇਸੇਲ ਨੇ ਕਿਹਾ, “ਸਾਨੂੰ ਭਾਰਤੀ ਬਾਜ਼ਾਰ ’ਚ ਵਿਸ਼ਵਾਸ ਹੈ। ਹਾਲਾਂਕਿ, ਸਾਨੂੰ ਇੱਥੋਂ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋ ਸਕੀਆਂ। ਇਹ ਬ੍ਰਿਕਸ ਦੇਸ਼ਾਂ ਦਾ ਹਿੱਸਾ ਹੈ ਤੇ ਇਸ ਨੂੰ ਦੂਜਾ ਚੀਨ ਮੰਨਿਆ ਜਾਂਦਾ ਸੀ। ਸਾਨੂੰ ਅਜੇ ਵੀ ਇਸ ਮਾਰਕੀਟ ਤੋਂ ਬਹੁਤ ਉਮੀਦਾਂ ਹਨ।’’ ਉਨ੍ਹਾਂ ਕਿਹਾ,‘‘ਭਾਰਤੀ ਬਾਜ਼ਾਰ ’ਚ ਅਸੀਂ 20 ਸਾਲ ਪਹਿਲਾਂ ਜੋ ਇਸ ਅਨੁਪਾਤ ਵਿੱਚ ਲਗਜ਼ਰੀ ਵਾਹਨਾਂ ਦਾ ਹਿੱਸਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ : Elon Musk ਨੇ Twitter ਦੇ CEO ਨੂੰ ਭੇਜਿਆ ਚਿਤਾਵਨੀ ਭਰਿਆ ਮੈਸੇਜ

ਉਮੀਦਾਂ ਲਾਈਆਂ ਸਨ, ਉਸ ’ਚ ਇਸ ਤੋਂ ਕੁਝ ਜ਼ਿਆਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਕਰੋੜਪਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਸ ਅਨੁਪਾਤ ਨਾਲ ਲਗਜ਼ਰੀ ਵਾਹਨ ਦਾ ਹਿੱਸਾ ਕਾਫੀ ਘੱਟ ਹੈ।

ਵਾਲਡਨਬਰਗ-ਡ੍ਰੇਸੇਲ ਨੇ ਕਿਹਾ ਕਿ ਭਾਰਤ ਲਗਜ਼ਰੀ ਕਾਰਾਂ ਦੀ ਵਿਕਰੀ ’ਚ ਵਾਧੇ ਦੇ ਮਾਮਲੇ ’ਚ ਦੂਜੇ ਏਸ਼ੀਆਈ ਦੇਸ਼ਾਂ ਤੋਂ ਪਿੱਛੇ ਹੈ। ਉਨ੍ਹਾਂ ਕਿਹਾ, “ਮੈਂ 5 ਸਾਲਾਂ ਤੋਂ ਭਾਰਤੀ ਬਾਜ਼ਾਰ ਨਾਲ ਕੰਮ ਕਰ ਰਿਹਾ ਹਾਂ। ਮੈਂ ਕਈ ਅੰਦਾਜ਼ੇ ਦੇਖੇਹਨ ਪਰ ਹਕੀਕਤ ਬਿਲਕੁਲ ਵੱਖਰੀ ਨਿਕਲੀ।’’ ਉਨ੍ਹਾਂ ਕਿਹਾ ਕਿ ਇਹ ਨੀਤੀਆਂ ’ਚ ਲਗਾਤਾਰ ਬਦਲਾਅ ਅਤੇ ਲਗਜ਼ਰੀ ਕਾਰਾਂ ’ਤੇ ਵੱਡੇ ਟੈਕਸ ਇਸ ਖੰਡ ਦੇ ਵਿਕਾਸ ’ਚ ਅੜਿੱਕਾ ਹਨ। ਲਗਜ਼ਰੀ ਵਾਹਨਾਂ ’ਤੇ ਮੌਜੂਦਾ ਸਮੇਂ ’ਚ ਸਭ ਤੋਂ ਵੱਧ 28 ਫੀਸਦੀ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਲੱਗਦਾ ਹੈ। ਇਸ ਤੋਂ ਇਲਾਵਾ ਸੇਡਾਨ ’ਤੇ 20 ਫੀਸਦੀ ਅਤੇ ਐੱਸ. ਯੂ. ਵੀ. ’ਤੇ 22 ਫੀਸਦੀ ਵਾਧੂ ਸੈੱਸ ਲਾਇਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਵਾਹਨਾਂ ’ਤੇ ਕੁੱਲ ਟੈਕਸ ਲੱਗਭਗ 50 ਫੀਸਦੀ ਹੈ। ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਹ (ਲਗਜ਼ਰੀ ਕਾਰਾਂ ਦੇ ਹਿੱਸੇ ਦੀ ਵਿਕਰੀ) ਟੈਕਸਾਂ, ਡਿਊਟੀਆਂ ਤੇ ਰਜਿਸਟ੍ਰੇਸ਼ਨ ਲਾਗਤ ਕਾਰਨ ਦਬਾਅ ’ਚ ਹੈ।’’

ਇਹ ਵੀ ਪੜ੍ਹੋ : ਹੁਣ ਵਿਦੇਸ਼ੀ ਵੀ ਖਾਣਗੇ ਭਾਰਤ 'ਚ ਬਣੇ French Fries, ਇਸ ਕੰਪਨੀ ਨੂੰ ਮਿਲਿਆ ਵੱਡਾ ਆਰਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News