Lupin, ਗ੍ਰੈਨਿਊਲਸ ਇੰਡੀਆ ਨੇ ਦਵਾਈ ਦੀਆਂ 9.71 ਲੱਖ ਸ਼ੀਸ਼ੀਆਂ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਈਆਂ

Sunday, Jul 26, 2020 - 06:59 PM (IST)

Lupin, ਗ੍ਰੈਨਿਊਲਸ ਇੰਡੀਆ ਨੇ ਦਵਾਈ ਦੀਆਂ 9.71 ਲੱਖ ਸ਼ੀਸ਼ੀਆਂ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਵਾਈਆਂ

ਨਵੀਂ ਦਿੱਲੀ — ਫਾਰਮਾਸਿਊਟੀਕਲ ਕੰਪਨੀਆਂ ਲੂਪਿਨ ਅਤੇ ਗ੍ਰੈਨਿਊਲਸ ਇੰਡੀਆ ਨੇ ਯੂ.ਐੱਸ. ਮਾਰਕੀਟ ਤੋਂ ਸਵੀਕਾਰਣ ਜਾਂ ਗ੍ਰਹਿਣ ਕਰਨਯੋਗ ਪੱਧਰ ਨਾਲੋਂ ਉੱਚ ਨਾਈਟ੍ਰੋਸੋਡਿਮਿਥਾਇਲਮਾਈਨ (ਐਨਡੀਐਮਏ) ਹੋਣ ਦੇ ਖਦਸ਼ੇ ਦੇ ਕਾਰਨ ਸ਼ੂਗਰ ਦੀ ਦਵਾਈ ਦੀਆਂ 9.71 ਲੱਖ ਸ਼ੀਸ਼ੀਆਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਐਨਡੀਐਮਏ ਦੀ ਜ਼ਿਆਦਾ ਮਾਤਰਾ ਕੈਂਸਰ ਦਾ ਕਾਰਨ ਬਣ ਸਕਦੀ ਹੈ। ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸਐਫਡੀਏ) ਵਲੋਂ ਤਾਜ਼ਾ ਲਾਗੂ ਕਰਨ ਦੀ ਰਿਪੋਰਟ ਅਨੁਸਾਰ ਲੂਪਿਨ 500 ਮਿਲੀਗ੍ਰਾਮ ਅਤੇ 1000 ਮਿਲੀਗ੍ਰਾਮ ਸਮਰੱਥਾ ਦੇ ਮੈਟਫਾਰਮਿਨ ਹਾਈਡ੍ਰੋਕਲੋਰਾਈਡ ਦੀਆਂ 4,92,858 ਸ਼ੀਸ਼ੀਆਂ ਨੂੰ ਵਾਪਸ ਲੈ ਰਹੀ ਹੈ।

ਇਹ ਵੀ ਪੜ੍ਹੋ : Alibaba ਅਤੇ Jack Ma ਨੂੰ ਭਾਰਤੀ ਅਦਾਲਤ ਨੇ ਭੇਜਿਆ ਸੰਮਨ, ਲੱਗਾ ਇਹ ਦੋਸ਼

ਦੂਜੇ ਪਾਸੇ ਹੈਦਰਾਬਾਦ ਸਥਿਤ ਗ੍ਰੈਨਿਊਲਸ ਇੰਡੀਆ 750 ਮਿਲੀਗ੍ਰਾਮ ਸਮਰੱਥਾ ਦੀਆਂ 4.78 ਲੱਖ ਤੋਂ ਵਧ ਬੋਤਲਾਂ ਨੂੰ ਵਾਪਸ ਮੰਗਵਾ ਰਹੀ ਹੈ। ਯੂਐਸਐਫਡੀਏ ਅਨੁਸਾਰ ਕੰਪਨੀਆਂ ਮੌਜੂਦਾ ਚੰਗੇ ਨਿਰਮਾਣ ਅਭਿਆਸਾਂ (ਸੀਜੀਐਮਪੀ) ਤੋਂ ਹਟ ਜਾਣ ਕਾਰਨ ਉਤਪਾਦਾਂ ਨੂੰ ਵਾਪਸ ਲੈ ਰਹੀਆਂ ਹਨ।

ਇਹ ਵੀ ਪੜ੍ਹੋ : ਯਾਤਰਾ ਦੀ ਹੈ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਰੇਲਵੇ ਨੇ ਇਨ੍ਹਾਂ ਗੱਡੀਆਂ ਨੂੰ ਕੀਤਾ ਰੱਦ


author

Harinder Kaur

Content Editor

Related News