ਘੱਟ ਆਮਦਨੀ ਵਾਲੇ ਲੋਕ ਕਰ ਸਕਦੇ ਹਨ ਪੁਰਾਣੀ ਟੈਕਸ ਪ੍ਰਣਾਲੀ ''ਚ 7-10 ਤਰੀਕਿਆਂ ਨਾਲ ਟੈਕਸ ਛੋਟ ਦਾ ਦਾਅਵਾ

Sunday, Jan 08, 2023 - 06:34 PM (IST)

ਨਵੀਂ ਦਿੱਲੀ - ਆਮ ਬਜਟ ਇਸ ਸਾਲ ਫਰਵਰੀ ਮਹੀਨੇ ਪੇਸ਼ ਕੀਤਾ ਜਾਵੇਗਾ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸਰਕਾਰ ਦਾ ਆਖਰੀ ਪੂਰਾ ਬਜਟ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪੰਜਵਾਂ ਬਜਟ (ਬਜਟ 2023) ਹੋਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਬਜਟ ਨਾਲ ਕਿਸਾਨਾਂ ਤੋਂ ਲੈ ਕੇ ਨੌਕਰੀ ਪੇਸ਼ਾ ਆਦਿ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕੀਤਾ ਜਾਵੇ।

ਇਸ ਵਾਰ ਸਾਰੇ ਵਰਗਾਂ ਦੇ ਲੋਕ ਆਮ ਬਜਟ (ਬਜਟ 2023) 'ਚ ਮੋਦੀ ਸਰਕਾਰ 'ਤੇ ਆਪਣੀਆਂ ਉਮੀਦਾਂ ਟਿਕਾਈ ਬੈਠੇ ਹਨ। ਮੋਦੀ ਸਰਕਾਰ ਨੇ ਪਿਛਲੇ ਸਾਲਾਂ 'ਚ ਬਜਟ 'ਚ ਕਈ ਬਦਲਾਅ ਕੀਤੇ ਹਨ। ਮੋਦੀ ਸਰਕਾਰ ਨੇ ਵੀ ਟੈਕਸ ਦਾਤਾਵਾਂ ਨੂੰ ਧਿਆਨ 'ਚ ਰੱਖ ਕੇ ਬਦਲਾਅ ਕੀਤਾ ਸੀ। ਹਾਲਾਂਕਿ ਬਹੁਤ ਸਾਰੇ ਲੋਕ ਅਜੇ ਤੱਕ ਇਸ ਬਦਲਾਅ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ। ਇਹ ਬਦਲਾਅ ਵਿਕਲਪਕ ਆਮਦਨ ਕਰ ਪ੍ਰਣਾਲੀ ਦਾ ਸੀ। 

ਇਹ ਵੀ ਪੜ੍ਹੋ : Apple Inc ਭਾਰਤ ਲਈ ਕਰ ਰਹੀ ਬੰਪਰ ਭਰਤੀ, ਜਾਣੋ ਕਿਨ੍ਹਾਂ ਪੋਸਟਾਂ ਲਈ ਆਈਆਂ ਨੌਕਰੀਆਂ

ਇਸ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ 2020-21 ਵਿੱਚ ਨਵੀਂ ਟੈਕਸ ਪ੍ਰਣਾਲੀ ਅਤੇ ਪੁਰਾਣੀ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ। ਟੈਕਸ ਦਾਤਾ ਨੂੰ ਇਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੁੰਦੀ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘੱਟ ਆਮਦਨੀ ਵਾਲੇ ਲੋਕ ਪੁਰਾਣੇ ਟੈਕਸ ਪ੍ਰਣਾਲੀ 'ਚ 7-10 ਤਰੀਕਿਆਂ ਨਾਲ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹਨ।

ਪੁਰਾਣੀ ਟੈਕਸ ਪ੍ਰਣਾਲੀ

ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ 2.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ। ਇਸ ਤੋਂ ਬਾਅਦ 2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ ਲੱਗਦਾ ਹੈ। 5 ਲੱਖ ਤੋਂ 10 ਲੱਖ ਰੁਪਏ ਦੀ ਆਮਦਨ 'ਤੇ 20 ਫੀਸਦੀ ਅਤੇ 10 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲੱਗਦਾ ਹੈ।

ਇਹ ਵੀ ਪੜ੍ਹੋ : 9 ਸਾਲਾਂ ਬਾਅਦ ਮਿਡਲ ਕਲਾਸ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ, ਬਜਟ ’ਚ ਹੋ ਸਕਦੈ ਐਲਾਨ

ਨਵੀਂ ਟੈਕਸ ਪ੍ਰਣਾਲੀ

ਨਵੀਂ ਟੈਕਸ ਵਿਵਸਥਾ 'ਚ 2.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ। ਇਸ ਤੋਂ ਬਾਅਦ 2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ, 5 ਲੱਖ ਤੋਂ 7.5 ਲੱਖ ਰੁਪਏ ਤੱਕ ਦੀ ਆਮਦਨ 'ਤੇ 10 ਫੀਸਦੀ, 7.5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਆਮਦਨ 'ਤੇ 15 ਫੀਸਦੀ, 10 ਲੱਖ ਤੋਂ 12.5 ਲੱਖ ਰੁਪਏ ਤੱਕ ਦੀ ਆਮਦਨ 'ਤੇ 20 ਫੀਸਦੀ, 12.5 ਲੱਖ ਤੋਂ 15 ਲੱਖ ਰੁਪਏ ਦੀ ਆਮਦਨ 'ਤੇ 25 ਫੀਸਦੀ ਅਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਦੀ ਦਰ ਨਾਲ ਟੈਕਸ ਲਗਦਾ ਹੈ।

ਸਾਲ 2020 ਵਿੱਚ ਸ਼ੁਰੂ ਕੀਤੀ ਗਈ ਸੀ ਨਵੀਂ ਟੈਕਸ ਪ੍ਰਣਾਲੀ 

ਸਰਕਾਰ ਨੇ ਸਾਲ 2020 ਵਿੱਚ ਨਵੀਂ ਟੈਕਸ ਪ੍ਰਣਾਲੀ ਸ਼ੁਰੂ ਕੀਤੀ ਸੀ। ਇਹ ਦੇਸ਼ ਵਿੱਚ ਪ੍ਰਚਲਿਤ ਰਵਾਇਤੀ ਪੁਰਾਣੇ ਟੈਕਸ ਪ੍ਰਣਾਲੀ ਤੋਂ ਵੱਖਰਾ ਹੈ। ਪੁਰਾਣੀ ਟੈਕਸ ਪ੍ਰਣਾਲੀ ਵਿੱਚ, ਤੁਸੀਂ 80C, 80D, HRA ਸਮੇਤ ਕਈ ਕਿਸਮਾਂ ਦੀਆਂ ਕਟੌਤੀਆਂ ਦਾ ਦਾਅਵਾ ਕਰ ਸਕਦੇ ਹੋ, ਜਦੋਂ ਕਿ ਨਵੀਂ ਟੈਕਸ ਪ੍ਰਣਾਲੀ ਸਲੈਬ ਵਿੱਚ, ਤੁਸੀਂ ਕਿਸੇ ਵੀ ਕਿਸਮ ਦੀ ਕਟੌਤੀ ਦਾ ਦਾਅਵਾ ਨਹੀਂ ਕਰ ਸਕਦੇ ਹੋ।

ਇਹ ਵੀ ਪੜ੍ਹੋ : RBI ਜਾਰੀ ਕਰੇਗਾ 16,000 ਕਰੋੜ ਦੇ ਸਾਵਰੇਨ ਗ੍ਰੀਨ ਬਾਂਡ, ਇਨ੍ਹਾਂ ਤਾਰੀਖ਼ਾਂ ਨੂੰ ਹੋਣਗੇ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News