ਏਅਰ ਇੰਡੀਆ ਬੰਦ ਹੋਣ ਦੀ ਅਫਵਾਹ, ਲੋਹਾਨੀ ਨੇ ਦਿੱਤੀ ਸਫਾਈ

Sunday, Jan 05, 2020 - 10:06 AM (IST)

ਏਅਰ ਇੰਡੀਆ ਬੰਦ ਹੋਣ ਦੀ ਅਫਵਾਹ, ਲੋਹਾਨੀ ਨੇ ਦਿੱਤੀ ਸਫਾਈ

ਨਵੀਂ ਦਿੱਲੀ—ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਦੇ ਬੰਦ ਹੋਣ ਦੀਆਂ ਖਬਰਾਂ 'ਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਰੋਕ ਲਗਾਈ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਐੱਮ.ਡੀ. ਲੋਹਾਨੀ ਨੇ ਏਅਰ ਇੰਡੀਆ ਦੇ ਬੰਦ ਹੋਣ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ।
ਲੋਹਾਨੀ ਨੇ ਖੁਦ ਟਵੀਟ ਕਰਕੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਬੰਦ ਹੋਣ ਦੀ ਅਫਵਾਹ ਬੇਬੁਨਿਆਦ ਹੈ। ਏਅਰ ਇੰਡੀਆ ਦੇ ਜਹਾਜ਼ ਉਡਦੇ ਰਹਿਣਗੇ ਅਤੇ ਕੰਮ ਅੱਗੇ ਹੋਰ ਫੈਲਾਇਆ ਜਾਵੇਗਾ।
ਉਨ੍ਹਾਂ ਨੇ ਲਿਖਿਆ ਕਿ ਯਾਤਰੀ, ਕਾਰਪੋਰੇਟ ਜਾਂ ਏਜੰਟ ਕਿਸੇ ਨੂੰ ਵੀ ਚਿੰਤਾ ਦੀ ਲੋੜ ਨਹੀਂ ਹੈ। ਏਅਰ ਇੰਡੀਆ ਅਜੇ ਵੀ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ।
ਲੋਹਾਨੀ ਨੇ ਕੁਝ ਹੀ ਹਫਤੇ ਪਹਿਲਾਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜੇ ਪੱਤਰ 'ਚ ਕਿਹਾ ਸੀ ਕਿ ਏਅਰ ਇੰਡੀਆ ਦੀ ਵਿੱਤੀ ਸਥਿਤ ਸੰਚਾਲਨ ਜਾਰੀ ਰੱਖਣ ਦੇ ਲਿਹਾਜ਼ ਨਾਲ ਬੇਹੱਦ ਖਸਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਲਗਾਤਾਰ ਜਿਸ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਉਹ ਨਹੀਂ ਮਿਲੀ ਤਾਂ ਕੰਪਨੀ ਨੂੰ ਸੰਚਾਲਨ ਬੰਦ ਕਰਨਾ ਪੈ ਸਕਦਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਏਅਰ ਇੰਡੀਆ ਦਾ ਪ੍ਰਾਈਵੇਟਾਈਜੇਸ਼ਨ ਨਹੀਂ ਹੋਇਆ ਤਾਂ ਉਸ ਨੂੰ ਬੰਦ ਕਰਨਾ ਪਵੇਗਾ। ਹਾਲਾਂਕਿ ਉਨ੍ਹਾਂ ਉਦੋਂ ਇਹ ਵੀ ਕਿਹਾ ਸੀ ਕਿ ਸਰਕਾਰ ਜੋ ਵੀ ਕਰੇਗੀ ਉਹ ਕਰਮਚਾਰੀਆਂ ਦੇ ਹਿੱਤਾਂ ਦੇ ਅਨੁਕੂਲ ਹੋਵੇਗੀ।


author

Aarti dhillon

Content Editor

Related News